ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਕੌਮਾਂਤਰੀ ਨਸ਼ਾ ਸਮੱਗਲਰਾਂ ਦਾ ਗਿਰੋਹ ਕਾਬੂ, 2.5 ਕਰੋੜ ਦਾ ਗਾਂਜਾ ਬਰਾਮਦ

ਦਿੱਲੀ ’ਚ ਕੌਮਾਂਤਰੀ ਨਸ਼ਾ ਸਮੱਗਲਰਾਂ ਦਾ ਗਿਰੋਹ ਕਾਬੂ, 2.5 ਕਰੋੜ ਦਾ ਗਾਂਜਾ ਬਰਾਮਦ

ਦਿੱਲੀ ’ਚ ਨਸ਼ਿਆਂ ਦੇ ਸਮੱਗਲਰਾਂ ਦੇ ਇੱਕ ਕੌਮਾਂਤਰੀ ਗਿਰੋਹ ਨੂੰ ਕਾਬੂ ਕੀਤਾ ਹੈ ਤੇ ਉਨ੍ਹਾਂ ਕੋਲੋਂ ਢਾਈ ਕਰੋੜ ਰੁਪਏ ਦਾ ਗਾਂਜਾ ਬਰਾਮਦ ਹੋਇਆ ਹੈ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਸ਼ਨਾਖ਼ਤ ਮੁਹੰਮਦ ਕਾਜ਼ਿਮ ਤੇ ਦਿਨੇਸ਼ ਵਜੋਂ ਹੋਈ ਹੈ।

 

 

ਪੁਲਿਸ ਮੁਤਾਬਕ ਦਿੱਲੀ ’ਚ ਹੁਣ ਕਈ ਨਵੇਂ ਤਰੀਕਿਆਂ ਨਾਲ ਨਸ਼ਿਆਂ ਦੀ ਸਮੱਗਲਿੰਗ ਕੀਤੀ ਜਾ ਰਹੀ ਹੈ। ਇਸੇ ਦੌਰਾਨ ਪੁਲਿਸ ਨੂੰ ਖ਼ਬਰ ਮਿਲੀ ਕਿ ਨਾਗਾਲੈਂਡ ਦੇ ਨੰਬਰ ਵਾਲੇ ਟਰੱਕ ਰਾਹੀਂ ਦਿੱਲੀ ’ਚ ਭਾਰੀ ਮਾਤਰਾ ਵਿੱਚ ਗਾਂਜਾ ਸਪਲਾਈ ਹੋਣ ਵਾਲਾ ਹੈ।

 

 

ਮੁਖ਼ਬਰ ਨੇ ਇਹ ਵੀ ਦੱਸਿਆ ਸੀ ਕਿ ਇਹ ਟਰੱਕ ਬਵਾਨਾ ਰਸਤਿਓਂ ਦਿੱਲੀ ਵਿੱਚ ਦਾਖ਼ਲ ਹੋਵੇਗਾ। ਇਸੇ ਲਈ ਪੁਲਿਸ ਨੂੰ ਉਸ ਨੂੰ ਫੜਨ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਈ।

 

 

ਪੁਲਿਸ ਨੇ ਜਦੋਂ ਟਰੱਕ ਰੋਕ ਕੇ ਜਾਂਚ ਕੀਤੀ, ਤਾਂ ਟਰੱਕ ’ਚੋਂ ਉਨ੍ਹਾਂ ਨੂੰ ਸਿਰਫ਼ ਕਾਜੂ ਦੇ ਛਿੱਲੜ ਮਿਲੇ। ਪੁਲਿਸ ਮੁੜ ਜਾਂਚਾ ਕੀਤੀ, ਤਾਂ ਪਤਾ ਲੱਗਾ ਕਿ ਟਰੱਕ ਵਿੱਚ ਕਾਜੂ ਦੇ ਛਿੱਲੜਾਂ ਹੇਠਾਂ 800 ਕਿਲੋਗ੍ਰਾਮ ਗਾਂਜਾ ਲੁਕਾ ਕੇ ਰੱਖਿਆ ਗਿਆ ਹੈ।

 

 

ਇਸ ਤੋਂ ਬਾਅਦ ਪੁਲਿਸ ਨੇ ਡਰਾਇਵਰ ਤੇ ਉਸ ਦੇ ਸਹਾਇਕ ਕਾਜ਼ਿਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਦੋਵਾਂ ਨੇ ਦੱਸਿਆ ਕਿ ਇਸ ਗਿਰੋਹ ਦਾ ਸਰਗਨਾ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ’ਚ ਬੈਠਾ ਹੈ। ਉਸੇ ਨੇ ਕਿਸੇ ਤੋਂ ਟਰੱਕ ਲੈ ਕੇ ਦਿਨੇਸ਼ ਨੂੰ ਚਲਾਉਣ ਲਈ ਦਿੱਤਾ ਸੀ।

 

 

ਦਿਨੇਸ਼ ਹੀ ਟਰੱਕ ਲੈ ਕੇ ਵਿਸ਼ਾਖਾਪਟਨਮ ਜਾਂਦਾ ਸੀ ਤੇ ਫਿਰ ਉੱਥੋਂ ਮਾਲਕ ਵੱਲੋਂ ਦੱਸੀ ਜਗ੍ਹਾ ਉੱਤੇ ਟਰੱਕ ਲੈ ਜਾਂਦਾ ਸੀ। ਉੱਥੇ ਟਰੱਕ ਵਿੱਚ ਗਾਂਜਾ ਭਰ ਦਿੱਤਾ ਜਾਂਦਾ ਸੀ। ਗਾਂਜਾ ਲੈ ਕੇ ਉਹ ਕਦੇ ਰਾਜਸਥਾਨ, ਕਦੇ ਉੱਤਰ ਪ੍ਰਦੇਸ਼ ਤੇ ਕਦੇ ਦਿੱਲੀ ਆਉਂਦਾ ਸੀ

 

 

ਇਸ ਕੰਮ ਲਈ ਦਿਨੇਸ਼ ਨੂੰ 40,000 ਰੁਪਏ ਤੇ ਕਾਜ਼ਿਮ ਨੂੰ 50,000 ਰੁਪਏ ਮਿਲਦੇ ਸਨ। ਪੁਲਿਸ ਹੁਣ ਇਸ ਗਿਰੋਹ ਦੇ ਸਰਗਨੇ ਦੀ ਭਾਲ਼ ਵਿੱਚ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:International Drug Smuggler arrested in Delhi Ganja worth 250 lakh recovered