ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਤਰਰਾਸ਼ਟਰੀ ਮਹਿਲਾ ਨਿਸ਼ਾਨੇਬਾਜ਼ ਨੇ ਲਹੂ ਨਾਲ ਲਿਖੀ ਗ੍ਰਹਿ ਮੰਤਰੀ ਨੂੰ ਚਿੱਠੀ, ਮੇਰੇ ਹੱਥੋਂ ਹੋਵੇ ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ

ਅੰਤਰਰਾਸ਼ਟਰੀ ਮਹਿਲਾ ਨਿਸ਼ਾਨੇਬਾਜ਼ ਵਰਤੀਕਾ ਸਿੰਘ ਨੇ ਖੂਨ ਨਾਲ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਨਿਰਭਿਆ ਦੇ ਚਾਰ ਦੋਸ਼ੀਆਂ ਨੂੰ ਇੱਕ ਮਹਿਲਾ ਦੇ ਹੱਥੋਂ ਫਾਂਸੀ ਦੇਣ ਦੀ ਮੰਗ ਕੀਤੀ ਹੈ।
 

 

ਵਰਤੀਕਾ ਸਿੰਘ ਨੇ ਕਿਹਾ ਕਿ ਨਿਰਭਿਆ ਕੇਸ ਦੇ ਦੋਸ਼ੀਆਂ ਨੂੰ ਮੇਰੇ ਹੱਥ ਨਾਲ ਫਾਂਸੀ ਦੇਣੀ ਚਾਹੀਦੀ ਹੈ। ਇਹ ਦੇਸ਼ ਭਰ ਵਿੱਚ ਸੁਨੇਹਾ ਜਾਵੇਗਾ ਕਿ ਇੱਕ ਔਰਤ ਵੀ ਫਾਂਸੀ ਦੇ ਸਕਦੀ ਹੈ। ਮੈਂ ਚਾਹੁੰਦੀ ਹਾਂ ਕਿ ਮਹਿਲਾ ਅਭਿਨੇਤਰੀ, ਸਾਂਸਦ ਮੇਰਾ ਸਮਰਥਨ ਕਰੇ। ਮੈਨੂੰ ਉਮੀਦ ਹੈ ਕਿ ਇਸ ਨਾਲ ਸਮਾਜ ਬਦਲ ਜਾਵੇਗਾ।

 

 

 

 


ਜ਼ਿਕਰਯੋਗ ਹੈ ਕਿ 2012 ਵਿੱਚ ਚਲਦੀ ਬੱਸ ਵਿੱਚ ਇੱਕ ਲੜਕੀ ਨਾਲ ਅੱਧੀ ਰਾਤ ਨੂੰ ਬੇਰਹਿਮੀ ਦਾ ਖੇਡ ਖੇਡਿਆ ਗਿਆ ਸੀ। ਇਸ ਕੇਸ ਵਿੱਚ ਛੇ ਮੁਲਜ਼ਮ ਸਨ। ਇਕ ਰਾਮ ਸਿੰਘ ਨੇ ਜੇਲ੍ਹ ਦੇ ਅੰਦਰ ਖ਼ੁਦਕੁਸ਼ੀ ਕਰ ਲਈ। ਜਦੋਂ ਕਿ ਇੱਕ ਨਾਬਾਲਗ਼ ਸੀ। ਹਾਲਾਂਕਿ, ਦੇਸ਼ ਭਰ ਤੋਂ ਆਵਾਜ਼ ਆਈ ਹੈ ਕਿ ਬਾਕੀ ਚਾਰ ਹੋਰ ਅਪਰਾਧੀਆਂ ਨੂੰ ਜਲਦੀ ਫਾਂਸੀ ਦਿੱਤੀ ਜਾਵੇ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:International woman shooter write a letter to Home Minister with blood says hanging the culprits of Nirbhaya from my hands