ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਮਾਂਤਰੀ ਮਹਿਲਾ ਦਿਵਸ: 7 ਔਰਤਾਂ ਨੇ ਸੰਭਾਲੇ PM ਮੋਦੀ ਦੇ ਸੋਸ਼ਲ ਮੀਡੀਆ ਅਕਾਊਂਟਸ

ਕੌਮਾਂਤਰੀ ਮਹਿਲਾ ਦਿਵਸ: 7 ਔਰਤਾਂ ਨੇ ਸੰਭਾਲੇ PM ਮੋਦੀ ਦੇ ਸੋਸ਼ਲ ਮੀਡੀਆ ਅਕਾਊਂਟਸ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਐਤਵਾਰ ਨੂੰ ਕੌਮਾਂਤਰੀ ਮਹਿਲਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਅੱਜ ਸਾਰਾ ਦਿਨ ਸੱਤ ਔਰਤਾਂ ਆਪਣੀਆਂ ਜੀਵਨ– ਕਹਾਣੀਆਂ ਸਾਂਝੀਆਂ ਕਰਨਗੀਆਂ।

 

 

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਟਵੀਟ ਕੀਤਾ – ‘ਕੌਮਾਂਤਰੀ ਮਹਿਲਾ ਦਿਵਸ ਦੀ ਵਧਾਈ। ਨਾਰੀ ਸ਼ਕਤੀ ਦੀ ਭਾਵਨਾ ਤੇ ਉਪਲਬਧੀਆਂ ਨੂੰ ਸਲਾਮ ਕਰਦੇ ਹਾਂ। ਜਿਵੇਂ ਕਿ ਮੈਂ ਕੁਝ ਦਿਨ ਪਹਿਲਾਂ ਆਖਿਆ ਸੀ, ਮੈਂ ਅੱਜ ਲਈ ਵਿਦਾ ਲੈਂਦਾ ਹਾਂ। ਅੱਜ ਦਿਨ ਭਰ ਸੱਤ ਮਹਿਲਾਵਾਂ ਆਪੋ–ਆਪਣੀ ਜੀਵਨ–ਯਾਤਰਾ ਸਾਂਝੀ ਕਰਨਗੀਆਂ ਤੇ ਮੇਰੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਗੱਲਬਾਤ ਕਰਨਗੀਆਂ।’

 

 

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ’ਚ ਦੇਸ਼ ਦੇ ਸਾਰੇ ਹਿੱਸਿਆਂ ’ਚ ਔਰਤਾਂ ਦੀਆਂ ਉਪਲਬਧੀਆਂ ਹਨ। ਇਨ੍ਹਾਂ ਔਰਤਾਂ ਨੇ ਕਈ ਖੇਤਰਾਂ ’ਚ ਸ਼ਾਨਦਾਰ ਕੰਮ ਕੀਤੇ ਹਨ। ਉਨ੍ਹਾਂ ਦੇ ਸੰਘਰਸ਼ ਤੇ ਇੱਛਾਵਾਂ ਲੱਖਾਂ ਲੋਕਾਂ ਨੁੰ ਪ੍ਰੇਰਿਤ ਕਰਦੀਆਂ ਹਨ। ਆਓ ਆਪਾਂ ਅਜਿਹੀਆਂ ਔਰਤਾਂ ਦੀਆਂ ਪ੍ਰਾਪਤੀਆਂ ਦੇ ਜਸ਼ਨ ਮਨਾਉਂਦਿਆਂ ਉਨ੍ਹਾਂ ਤੋਂ ਕੁਝ ਸਿੱਖੀਏ।

 

 

 

ਐਤਵਾਰ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਵਿਦਾ ਲੈਣ ਪਿੱਛੋਂ ਸਨੇਹਾ ਮੋਹਨਦਾਸ ਨਾਂਅ ਦੀ ਇੱਕ ਮਹਿਲਾ ਦਾ ਟਵੀਟ ਆਇਆ। ਸ੍ਰੀ ਮੋਦੀ ਅਕਾਊਂਟ ਰਾਹੀਂ ਸਨੇਹਾ ਨੇ ਲਿਖਿਆ ਕਿ ਮੈਂ ਸਨੇਹਾ ਮੋਹਨਦਾਸ ਹਾਂ। ਮੇਰੀ ਮਾਂ ਤੋਂ ਪ੍ਰੇਰਿਤ ਹੋ ਕੇ, ਜਿਨ੍ਹਾਂ ਨੇ ਬੇਘਰਿਆਂ ਨੂੰ ਖਾਣਾ ਖਵਾਉਣ ਦੀ ਆਦਤ ਪਾਈ, ਮੈਂ ਫ਼ੂਡ–ਬੈਂਕ ਇੰਡੀਆ ਨਾਂਅ ਨਾਲ ਪਹਿਲ ਕੀਤੀ ਹੈ।

 

 

ਇੱਕ ਹੋਰ ਟਵੀਟ ’ਚ ਸਨੇਹਾ ਮੋਹਨਦਾਸ ਨੇ ਲਿਖਿਆ ਕਿ ਉਹ ਬਹੁਤ ਤਾਕਤਵਰ ਮਹਿਸੂਸ ਕਰ ਰਹੇ ਹਨ। ‘ਮੈਂ ਆਪਣੇ ਸਾਥੀ ਨਾਗਰਿਕਾਂ, ਖ਼ਾਸ ਤੌਰ ’ਤੇ ਔਰਤਾਂ ਨੂੰ ਅੱਗੇ ਆਉਣ ਤੇ ਮੇਰੇ ਨਾਲ ਹੱਥ ਮਿਲਾਉਣ ਲਈ ਪ੍ਰੇਰਿਤ ਕਰਨਾ ਚਾਹੁੰਦੀ ਹਾਂ। ਮੈਂ ਸਭ ਨੂੰ ਬੇਨਤੀ ਕਰਦੀ ਹਾਂ ਕਿ ਘੱਟੋ–ਘੱਟ ਇੱਕ ਲੋੜਵੰਦ ਵਿਅਕਕਤੀ ਨੂੰ ਭੋਜਨ ਕਰਵਾਉਣ।’

 

 

ਇੱਥੇ ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕੁਝ ਹੀ ਦਿਨ ਪਹਿਲਾਂ ਸੋਸ਼ਲ ਮੀਡੀਆ ਅਕਾਊਂਟ ਛੱਡਣ ਉੱਤੇ ਵਿਚਾਰ ਕਰਨ ਦੀ ਗੱਲ ਆਖੀ ਸੀ। ਉਨ੍ਹਾਂ ਮੰਗਲਵਾਰ ਨੂੰ ਸਪੱਸ਼ਟ ਕੀਤਾ ਸੀ ਕਿ ਉਹ ਮਹਿਲਾ ਦਿਵਸ ਮੌਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਨ੍ਹਾਂ ਔਰਤਾਂ ਨੂੰ ਸੌਂਪਣਗੇ, ਜਿਨ੍ਹਾਂ ਦਾ ਜੀਵਨ ਤੇ ਕੰਮ ਪ੍ਰੇਰਨਾਦਾਇਕ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:International Women s Day 7 women hold PM MOdi s Social Media Accounts