ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

International Women's Day: ਜਾਣੋ 8 ਮਾਰਚ ਨੂੰ ਕਿਉਂ ਮਨਾਇਆ ਜਾਂਦੈ ਕੌਮਾਂਤਰੀ ਮਹਿਲਾ ਦਿਵਸ

ਅੰਤਰਰਾਸ਼ਟਰੀ ਮਹਿਲਾ ਦਿਵਸ (International Womens Day) 8 ਮਾਰਚ 2020 (ਐਤਵਾਰ) ਨੂੰ ਮਨਾਇਆ ਜਾ ਰਿਹਾ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਪਹਿਲੀ ਵਾਰ 1909 ਵਿੱਚ ਮਨਾਇਆ ਗਿਆ ਸੀ। ਇਸ ਨੂੰ ਅਧਿਕਾਰਤ ਤੌਰ 'ਤੇ ਮਾਨਤਾ ਉਦੋਂ ਮਿਲੀ ਜਦੋਂ ਸੰਯੁਕਤ ਰਾਸ਼ਟਰ ਨੇ 1975 ਵਿੱਚ ਇਸ ਨੂੰ ਇਕ ਥੀਮ ਨਾਲ ਮਨਾਉਣਾ ਸ਼ੁਰੂ ਕੀਤਾ। ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਪਹਿਲਾ ਥੀਮ ਸੀ 'ਬੀਤੇ ਦਾ ਜਸ਼ਨ ਮਨਾਉਣਾ', 'ਭਵਿੱਖ ਦੀ ਯੋਜਨਾਬੰਦੀ'।

 


 

 

ਵਿਸ਼ਵ ਦੇ ਵੱਖ-ਵੱਖ ਖੇਤਰਾਂ ਵਿੱਚ ਔਰਤਾਂ ਦੇ ਪ੍ਰਤੀ ਸਨਮਾਨ, ਪ੍ਰਸ਼ੰਸਾ ਅਤੇ ਪਿਆਰ ਪ੍ਰਗਟ ਕਰਦੇ ਹੋਏ ਇਸ ਦਿਨ ਨੂੰ ਔਰਤਾਂ ਦੇ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਪ੍ਰਾਪਤੀਆਂ ਦੇ ਜਸ਼ਨ ਵਜੋਂ ਮਨਾਇਆ ਜਾਂਦਾ ਹੈ। ਅੱਜ ਔਰਤਾਂ ਹਰ ਖੇਤਰ ਵਿੱਚ ਅੱਗੇ ਹਨ ਪਰ ਪਿਛਲੇ ਸਮੇਂ ਵਿੱਚ ਅਜਿਹਾ ਨਹੀਂ ਸੀ। ਜਿਸ ਤਰ੍ਹਾਂ ਦੀ ਆਜ਼ਾਦੀ ਅੱਜ ਅਸੀਂ ਔਰਤਾਂ ਨੂੰ ਪ੍ਰਾਪਤ ਹੋਏ ਵੇਖਦੇ ਹਾਂ, ਉਹ ਪਹਿਲਾਂ ਨਹੀਂ ਸੀ। ਨਾ ਉਹ ਪੜ੍ਹ ਸਕਦੀਆਂ ਸਨ, ਨਾ ਨੌਕਰੀ ਕਰ ਸਕਦੀਆਂ ਸਨ ਅਤੇ ਨਾ ਹੀ ਉਨ੍ਹਾਂ ਨੂੰ  ਵੋਟ ਪਾਉਣ ਦੀ ਆਜ਼ਾਦੀ ਸੀ।


 

ਕਿਵੇਂ ਹੋਈ ਸ਼ੁਰੂਆਤ
 

1908 ਵਿੱਚ 15,000 ਔਰਤਾਂ ਨੇ ਨਿਊਯਾਰਕ ਸਿਟੀ ਵਿੱਚ ਵੋਟ ਪਾਉਣ ਦੇ ਅਧਿਕਾਰਾਂ ਦੀ ਕੰਮ ਲਈ, ਕੰਮ ਦੇ ਘੰਟੇ ਘਟਾਉਣ ਅਤੇ ਵਧੀਆ ਤਨਖ਼ਾਹ ਲੈਣ ਲਈ ਮਾਰਚ ਕੱਢਿਆ। ਇਕ ਸਾਲ ਬਾਅਦ ਅਮਰੀਕਾ ਦੀ ਸੋਸ਼ਲਿਸਟ ਪਾਰਟੀ ਦੇ ਐਲਾਨ ਅਨੁਸਾਰ 1909 ਵਿੱਚ ਯੂਨਾਈਟਿਡ ਸਟੇਟਸ ਵਿੱਚ ਪਹਿਲਾ ਰਾਸ਼ਟਰੀ ਮਹਿਲਾ ਦਿਵਸ 28 ਫਰਵਰੀ ਨੂੰ ਮਨਾਇਆ ਗਿਆ। 

 

1910 ਵਿੱਚ ਕਲਾਰਾ ਜ਼ੇਟਕਿਨ clara zetkin (ਜਰਮਨੀ ਦੀ ਸੋਸ਼ਲ ਡੈਮੋਕਰੇਟਿਕ ਪਾਰਟੀ ਦੀ ਮਹਿਲਾ ਦਫ਼ਤਰ ਦੀ ਆਗੂ) ਨਾਮ ਦੀ ਇਕ ਔਰਤ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੇ ਵਿਚਾਰ ਨੂੰ ਅੱਗੇ ਤੋਰਦਿਆਂ ਸੁਝਾਅ ਦਿੱਤਾ ਕਿ ਔਰਤਾਂ ਨੂੰ ਆਪਣੀਆਂ ਮੰਗਾਂ ਨੂੰ ਅੱਗੇ ਵਧਾਉਣ ਲਈ ਹਰ ਦੇਸ਼ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣਾ ਚਾਹੀਦਾ ਹੈ।

 

ਇੱਕ ਕਾਨਫਰੰਸ ਵਿੱਚ 17 ਦੇਸ਼ਾਂ ਦੀਆਂ 100 ਤੋਂ ਵੱਧ ਔਰਤਾਂ ਨੇ ਇਸ ਸੁਝਾਅ ਲਈ ਸਹਿਮਤ ਹੋ ਗਈਆਂ ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਸਥਾਪਨਾ ਹੋਈ। ਇਸ ਸਮੇਂ ਇਸ ਦਾ ਮੁੱਖ ਉਦੇਸ਼ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਕਰਨਾ ਸੀ।

 

ਅੰਤਰਰਾਸ਼ਟਰੀ ਮਹਿਲਾ ਦਿਵਸ ਪਹਿਲੀ ਵਾਰ 19 ਮਾਰਚ 1911 ਨੂੰ ਆਸਟਰੀਆ, ਡੈਨਮਾਰਕ, ਜਰਮਨੀ ਅਤੇ ਸਵਿਟਜ਼ਰਲੈਂਡ ਵਿੱਚ ਮਨਾਇਆ ਗਿਆ ਸੀ। 1913 ਵਿੱਚ ਇਸ ਨੂੰ 8 ਮਾਰਚ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਉਦੋਂ ਤੋਂ ਇਹ ਹਰ ਸਾਲ ਇਸ ਦਿਨ ਮਨਾਇਆ ਜਾਂਦਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:International Womens Day on 8th march here is history of Celebration