ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਨੇ ਇਸ ਕੰਮ ਲਈ ਸ਼ੀਲਾ ਅਤੇ ਕੇਜਰੀਵਾਲ ਨੂੰ ਵੀ ਭੇਜਿਆ ਸੱਦਾ

ਭਾਜਪਾ ਨੇ ਇਸ ਕੰਮ ਲਈ ਸ਼ੀਲਾ ਅਤੇ ਕੇਜਰੀਵਾਲ ਨੂੰ ਵੀ ਭੇਜਿਆ ਸੱਦਾ

ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਯੋਗ ਦਿਵਸ (21 ਜੂਨ) ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਕਾਂਗਰਸ ਸ਼ੀਲਾ ਦੀਕਿਸ਼ਤ ਨੂੰ ਸੱਦਾ ਦਿੱਤਾ ਹੈ।

 

ਦਿੱਲੀ ਭਾਜਪਾ ਸ਼ੁੱਕਰਵਾਰ ਨੂੰ 300 ਸਥਾਨਾਂ ਉਤੇ ਤਿੰਨ ਲੱਖ ਤੋਂ ਜ਼ਿਆਦਾ ਲੋਕਾਂ ਨਾਲ ਯੋਗ ਕਰਾਉਣ ਦੀ ਤਿਆਰੀ ਵਿਚ ਲੱਗੀ ਹੈ। ਭਾਜਪਾ ਆਪਣੇ ਸਾਰੇ 280 ਮੰਡਲਾਂ ਸਮੇਤ ਤਮਾਮ ਜ਼ਿਲ੍ਹਿਆਂ ਅਤੇ ਪ੍ਰਦੇਸ਼ ਦਫ਼ਤਰ ਵਿਚ ਯੋਗ ਪ੍ਰੋਗਰਾਮ ਕਰੇਗੀ। ਮਨੋਜ ਤਿਵਾੜੀ ਨੇ ਕਿਹਾ ਕਿ ਯੋਗ ਦਿਵਸ ਉਤੇ ਅਪਾਣੇ ਸੰਸਦੀ ਖੇਤਰ ਦੇ ਘੋੜਾ ਵਿਚ ਯਮੁਨਾ ਕਿਨਾਰੇ ਪ੍ਰਾਣਾਯਾਮ ਕਰੂੰਗਾ। ਇੱਥੇ ਆਪਣੇ ਨਾਲ ਯੋਗ ਕਰਨ ਲਈ ਮੈਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਪ੍ਰਦੇਸ਼ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਿਤ ਨੂੰ ਸੱਦਾ ਦਿੱਤਾ ਹੈ। ਦਿੱਲੀ ਭਰ ਵਿਚ ਅਲੱਗ–ਅਲੱਗ ਸੰਸਥਾਵਾਂ ਵੱਲੋਂ ਆਯੋਜਿਤ ਵੱਖ ਵੱਖ ਪ੍ਰੋਗਰਾਮਾਂ ਵਿਚ ਕਰੀਬ 10 ਲੱਖ ਲੋਕ ਯੋਗ ਕਰਨਗੇ।

 

ਦਿੱਲੀ ਭਾਜਪਾ ਪ੍ਰਧਾਨ ਅਤੇ ਸਾਂਸਦ ਮਨੋਜ ਤਿਵਾੜੀ ਨੇ ਕਿਹਾ ਕਿ ਦਿੱਲੀ ਵਿਚ ਮੁੱਖ ਤੌਰ ਉਤੇ 40 ਵੱੜੇ ਪ੍ਰੋਗਰਾਮ ਹੋਣਗੇ, ਜਿਸ ਵਿਚ ਕੇਂਦਰੀ ਮੰਤਰੀ ਤੇ ਆਪਣੇ–ਆਪਦੇ ਖੇਤਰਾਂ ਵਿਚ ਸਾਂਸਦ ਮੌਜੂਦ ਰਹਿਣਗੇ। ਤਾਂ ਕਿ ਯੋਗ ਦਾ ਪ੍ਰਚਾਰ ਪ੍ਰਸਾਰ ਕੀਤਾ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:International Yoga Day 2019 Delhi BJP will organize yoga program at 300 places in delhi tomorrow