ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਫ਼ਜ਼ਲ ਗੁਰੂ ਦੀ ਬਰਸੀ ਮੌਕੇ ਕਸ਼ਮੀਰ ’ਚ ਇੰਟਰਨੈੱਟ ਸੇਵਾ ਮੁੜ ਕੀਤੀ ਬੰਦ

ਅਫ਼ਜ਼ਲ ਗੁਰੂ ਦੀ ਬਰਸੀ ਮੌਕੇ ਕਸ਼ਮੀਰ ’ਚ ਇੰਟਰਨੈੱਟ ਸੇਵਾ ਮੁੜ ਕੀਤੀ ਬੰਦ

ਸੰਸਦ ਹਮਲੇ ਦੇ ਦੋਸ਼ੀ ਅੱਤਵਾਦੀ ਅਫ਼ਜ਼ਲ ਗੁਰੂ ਨੂੰ ਅੱਜ 9 ਫ਼ਰਵਰੀ ਨੂੰ ਹੀ 2013 ’ਚ ਫਾਂਸੀ ਦਿੱਤੀ ਗਈ ਸੀ। ਇਸੇ ਲਈ ਮਾਹੌਲ ਨੂੰ ਸ਼ਾਂਤ ਰੱਖਣ ਲਈ ਪ੍ਰਸ਼ਾਸਨ ਨੇ ਕਸ਼ਮੀਰ ’ਚ 2–ਜੀ ਇੰਟਰਨੈੱਟ ਸੇਵਾ ਉੱਤੇ ਮੁੜ ਰੋਕ ਲਾ ਦਿੱਤੀ ਹੈ। ਬੀਤੇ ਦਿਨੀਂ ਸੁਰੱਖਿਆ ਏਜੰਸੀਆਂ ਨੇ ਅਲਰਟ ਜਾਰੀ ਕਰਦਿਆਂ ਆਖਿਆ ਸੀ ਕਿ ਪਾਕਿਸਤਾਨ ਜੰਮੂ–ਕਸ਼ਮੀਰ ’ਚ 9 ਫ਼ਰਵਰੀ ਦੇ ਨੇੜੇ–ਤੇੜੇ ਕਿਸੇ ਵੱਡੇ ਫ਼ਿਦਾਈਨ ਹਮਲੇ ਦੇ ਚੱਕਰਾਂ ’ਚ ਹੈ।

 

 

7 ਵਰ੍ਹੇ ਪਹਿਲਾਂ 9 ਫ਼ਰਵਰੀ ਨੂੰ ਅਫ਼ਜ਼ਲ ਗੁਰੂ ਨੂੰ ਫਾਂਸੀ ਦੇ ਦਿੱਤੀ ਗਈ ਸੀ। ਭਾਰਤੀ ਖ਼ੁਫ਼ੀਆ ਏਜੰਸੀਆਂ ਦੇ ਅਲਰਟ ’ਚ ਕਿਹਾ ਗਿਆ ਸੀ ਕਿ ਇਸੇ ਦਿਨ ਪਾਕਿਸਤਾਨੀ ਅੱਤਵਾਦੀ ਜੰਮੂ–ਕਸ਼ਮੀਰ ’ਚ ਸੁਰੱਖਿਆ ਬਲਾਂ ਦੀਆਂ ਛਾਉਣੀਆਂ ਜਾਂ ਕਾਫ਼ਲੇ ਨੂੰ ਨਿਸ਼ਾਨਾ ਬਣਾ ਸਕਦੇ ਹਨ।

 

 

ਜੰਮੂ–ਪਠਾਨਕੋਟ ਹਾਈਵੇਅ ਉੱਤੇ ਸੁਰੱਖਿਆ ਦੇ ਬੰਦੋਬਸਤ ਸੁਰੱਖਿਆ ਏਜੰਸੀਆਂ ਦੇ ਅਲਰਟ ਤੋਂ ਬਾਅਦ ਹੀ ਕੀਤੇ ਜਾਂਦੇ ਹਨ। ਤਾਜ਼ਾ ਅਲਰਟ ’ਚ ਕਿਹਾ ਗਿਆ ਸੀ ਕਿ ਪਾਕਿਸਤਾਨੀ ਫ਼ਿਦਾਈਨ ਜੰਮੂ ’ਚ ਕਿਸੇ ਫ਼ੌਜੀ ਕੈ਼ਪ ਜਾਂ ਫਿਰ ਫ਼ੌਜ ਜਾਂ ਨੀਮ–ਫ਼ੌਜੀ ਬਲਾਂ ਦੀ ਛਾਉਣੀ ਨੂੰ ਨਿਸ਼ਾਨਾ ਬਣਾ ਸਕਦੇ ਹਨ।

 

 

ਇਸ ਅਲਰਟ ਤੋਂ ਬਾਅਦ ਜੰਮੂ ’ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਸ਼ਹਿਰ ’ਚ ਆਉਣ ਵਾਲੇ ਹਰੇਕ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਹੈ। ਸੁਰੱਖਿਆ ਬਲਾਂ ਨੇ ਖ਼ਾਸ ਤੌਰ ’ਤੇ ਪੰਜਾਬ ਵੱਲੋਂ ਆਉਣ ਵਾਲੇ ਵਾਹਨਾਂ ’ਤੇ ਚੌਕਸ ਨਜ਼ਰ ਰੱਖੀ ਹੋਈ ਹੈ।

 

 

ਬੀਤੀ 31 ਜਨਵਰੀ ਨੂੰ ਜੰਮੂ ਦੇ ਨਗਰੋਟਾ ’ਚ ਇੱਕ ਮੁਕਾਬਲੇ ਦੌਰਾਨ ਜਿਊਂਦੇ ਫੜੇ ਗਏ ਅੱਤਵਾਦੀਆਂ ਦੇ ਮਦਦਗਾਰ ਸਮੀਰ ਡਾਰ ਨੇ ਪੁੱਛਗਿੱਛ ਦੌਰਾਨ ਕਬੂਲ ਕੀਤਾ ਹੈ ਕਿ ਪਾਕਿਸਤਾਨ, ਅਫ਼ਜ਼ਲ ਗੁਰੂ ਦੀ ਬਰਸੀ ਵਾਲੇ ਦਿਨ ਭਾਵ ਅੱਜ 9 ਫ਼ਰਵਰੀ ਦੇ ਨੇੜੇ–ਤੇੜੇ ਜੰਮੂ ’ਚ ਫ਼ਿਦਾਈਨ ਹਮਲੇ ਦੀ ਤਿਆਰੀ ’ਚ ਸੀ।

 

 

ਖ਼ੁਫ਼ੀਆ ਏਜੰਸੀਆਂ ਦਾ ਤਾਂ ਇੱਥੋਂ ਤੱਕ ਵੀ ਕਹਿਣਾ ਹੈ ਕਿ ਅਜਿਹੇ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਲਈ ਫਿਦਾਈਨ ਜੰਮੂ ਪੁੱਜ ਚੁੱਕੇ ਹਨ। ਇਸੇ ਲਈ ਹੁਣ ਜੰਮੂ ਸ਼ਹਿਰ ’ਚ ਪੁਲਿਸ ਦੀ ਵਾਧੂ ਤਾਇਨਾਤੀ ਦੇ ਨਾਲ ਨੀਮ–ਫ਼ੌਜੀ ਬਲਾਂ ਦੀ ਤਾਇਨਾਤੀ ਵੀ ਕੀਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Internet Service delinked again on the occasion of Afzal Guru s Death Anniversary