ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਘਾਟੀ ਦੇ ਹਸਪਤਾਲਾਂ 'ਚ ਅਜੇ ਤੱਕ ਬਹਾਲ ਨਹੀਂ ਹੋਈ ਇੰਟਰਨੈਟ ਸੇਵਾ 

ਇਕ ਦਿਨ ਪਹਿਲਾਂ ਇੰਟਰਨੈਟ ਸੇਵਾ ਨੂੰ ਬਹਾਲ ਕਰਨ ਦੇ ਵਾਅਦੇ ਦੇ ਬਾਵਜੂਦ ਬੁੱਧਵਾਰ ਨੂੰ ਘਾਟੀ ਦੇ ਹਸਪਤਾਲਾਂ ਵਿੱਚ ਬ੍ਰਾਡਬੈਂਡ ਇੰਟਰਨੈੱਟ ਸੇਵਾ ਅਜੇ ਬਹਾਲ ਨਹੀਂ ਕੀਤੀ ਗਈ।

 

ਸਰਕਾਰ ਦੇ ਸਰਕਾਰੀ ਬੁਲਾਰੇ ਰੋਹਿਤ ਕਾਂਸਲ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਹਸਪਤਾਲਾਂ ਵਿੱਚ ਬ੍ਰਾਡਬੈਂਡ ਸੇਵਾ ਅਤੇ ਪੋਸਟਪੇਡ ਮੋਬਾਈਲ ਫੋਨਾਂ ਉੱਤੇ ਐਸਐਮਐਸ ਸੇਵਾ ਅੱਧੀ ਰਾਤ ਤੋਂ ਮੁੜ ਬਹਾਲ ਕਰ ਦਿੱਤੀ ਜਾਵੇਗੀ।


ਐਸਐਮਐਸ ਸੇਵਾ ਕੁਝ ਹੱਦ ਤਕ ਬਹਾਲ ਹੋ ਗਈ ਹੈ ਪਰ ਇੰਟਰਨੈਟ ਹਾਲੇ ਬਹਾਲ ਨਹੀਂ ਹੋਇਆ ਹੈ। ਘਾਟੀ ਦੇ ਪ੍ਰਮੁੱਖ ਸਰਕਾਰੀ ਐਸਐਮਐਚਐਸ ਹਸਪਤਾਲ ਵਿੱਚ ਤਕਰੀਬਨ ਪੰਜ ਮਹੀਨਿਆਂ ਤੋਂ ਇੰਟਰਨੈਟ ਦੀ ਸਹੂਲਤ ਨਹੀਂ ਹੈ। 

 

ਐਸਐਮਐਚਐਸ ਹਸਪਤਾਲ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਮੈਡੀਕਲ ਸੰਸਥਾ ਵਿੱਚ ਬੁੱਧਵਾਰ ਨੂੰ ਇੰਟਰਨੈਟ ਸੇਵਾ ਮੁੜ ਬਹਾਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇੰਟਰਨੈੱਟ ਕੰਮ ਨਹੀਂ ਕਰ ਰਿਹਾ ਹੈ। ਸੇਵਾਵਾਂ ਹਾਲੇ ਬਹਾਲ ਨਹੀਂ ਕੀਤੀਆਂ ਗਈਆਂ ਹਨ।

 

ਘਾਟੀ ਦੇ ਇਕਲੌਤੇ ਬੱਚਿਆਂ ਦੇ ਹਸਪਤਾਲ, ਜੀਬੀ ਪੰਤ ਹਸਪਤਾਲ ਵਿੱਚ ਸੇਵਾਵਾਂ ਅਜੇ ਤੱਕ ਬਹਾਲ ਨਹੀਂ ਕੀਤੀਆਂ ਗਈਆਂ ਹਨ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਕੰਵਲਜੀਤ ਸਿੰਘ ਨੇ ਕਿਹਾ ਕਿ ਇੰਟਰਨੈੱਟ ਹਾਲੇ ਕੰਮ ਨਹੀਂ ਕਰ ਰਿਹਾ। ਬਾਅਦ ਵਿੱਚ ਬਹਾਲ ਹੋ ਸਕਦਾ ਹੈ, ਪਰ ਸੇਵਾ ਫਿਲਹਾਲ ਸ਼ੁਰੂ ਨਹੀਂ ਹੋਈ ਹੈ।

 

ਰੈਨਵਾਰੀ ਦੇ ਜਵਾਹਰ ਲਾਲ ਨਹਿਰੂ ਹਸਪਤਾਲ ਦੇ ਇੱਕ ਅਧਿਕਾਰੀ ਨੇ ਵੀ ਕਿਹਾ ਕਿ ਹਸਪਤਾਲ ਵਿੱਚ ਇੰਟਰਨੈਟ ਸੇਵਾ ਮੁੜ ਬਹਾਲ ਨਹੀਂ ਹੋਈ ਹੈ। ਸ਼ਹਿਰ ਦੇ ਡਲਗੇਟ ਇਲਾਕੇ ਵਿੱਚ ਛਾਤੀ ਰੋਗ ਹਸਪਤਾਲ ਦੀ ਵੀ ਇਹੋ ਸਥਿਤੀ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:internet service in kashmir hospitals did not restored till now