ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UP ਦੇ 9 ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾਵਾਂ ਬੰਦ

UP ਦੇ 9 ਜ਼ਿਲ੍ਹਿਆਂ ’ਚ ਇੰਟਰਨੈੱਟ ਸੇਵਾਵਾਂ ਬੰਦ

ਅਯੁੱਧਿਆ ਮਾਮਲੇ ’ਤੇ ਸਨਿੱਚਰਵਾਰ ਨੂੰ ਸੁਪਰੀਮ ਕੋਰਟ ਵੱਲੋਂ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠ ਪੰਜ–ਮੈਂਬਰੀ ਬੈਂਚ ਸਵੇਰੇ 10:30 ਵਜੇ ਫ਼ੈਸਲਾ ਦੇਣ ਜਾ ਰਿਹਾ ਹੈ। ਇਸ ਫ਼ੈਸਲੇ ਦੀ ਉਡੀਕ ਲੋਕਾਂ ਨੂੰ ਕਈ ਸਾਲਾਂ ਤੋਂ ਸੀ।

 

 

ਇਸ ਫ਼ੈਸਲੇ ਤੋਂ ਪਹਿਲਾਂ ਸਭ ਤੋਂ ਵੱਧ ਪਾਬੰਦੀਆਂ ਅਯੁੱਧਿਆ ਸ਼ਹਿਰ ’ਚ ਤੇ ਉੱਤਰ ਪ੍ਰਦੇਸ਼ (UP) ਸੂਬੇ ਦੇ 9 ਜ਼ਿਲ੍ਹਿਆਂ ’ਤੇ ਲਾਈਆਂ ਗਈਆਂ ਹਨ। ਮੇਰਠ ਤੇ ਅਲੀਗੜ੍ਹ ਸਮੇਤ ਉੱਤਰ ਪ੍ਰਦੇਸ਼ ਦੇ 9 ਨਾਜ਼ੁਕ ਜ਼ਿਲ੍ਹਿਆਂ ’ਚ ਇੰਟਰਨੈੱਟ ’ਤੇ ਪਾਬੰਦੀ ਲਾ ਦਿੱਤੀ ਗਈ ਹੈ; ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।

 

 

ਇਸ ਦੇ ਨਾਲ ਹੀ ਕਰਨਾਟਕ ਦੇ ਬੈਂਗਲੁਰੂ ਤੇ ਮੈਂਗਲੁਰੂ ’ਚ ਸੁਰੱਖਿਆ ਦੇ ਅਹਿਤਿਆਤੀ ਕਦਮਾਂ ਦੇ ਮੱਦੇਨਜ਼ਰ ਸਟੇਟ ਰਿਜ਼ਰਵ ਪੁਲਿਸ ਦੀਆਂ 170 ਪਲਟਣਾਂ ਤੇ ਨੀਮ ਫ਼ੌਜੀ ਬਲਾਂ ਦੀਆਂ ਦੋ ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ।

 

 

ਉੱਧਰ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਠੀਕ ਪਹਿਲਾਂ ਸ਼ੁੱਕਰਵਾਰ ਦੇਰ ਰਾਤੀਂ ਕਈ ਥਾਵਾਂ ’ਤੇ ਲੋਕ ਖ਼ਰੀਦਦਾਰੀ ਕਰਦੇ ਦਿਸੇ। ਅਯੁੱਧਿਆ ਸ਼ਹਿਰ ਨੂੰ ਤਾਂ ਜਿਵੇਂ ਛਾਉਣੀ ’ਚ ਤਬਦੀਲ ਕਰ ਦਿੱਤਾ ਗਿਆ ਹੈ। ਜ਼ਮੀਨ ਤੋਂ ਅਸਮਾਨ ਤੱਕ ਪੁਲਿਸ ਨਿਗਰਾਨੀ ਦੇ ਇੰਤਜ਼ਾਮ ਹਨ।

 

 

ਸ਼ਹਿਰ ਦੇ ਹਰੇਕ ਚੌਰਾਹੇ ਉੱਤੇ ਸੀਸੀਟੀਵੀ ਕੈਮਰੇ ਲਾਏ ਗਏ ਹਨ। ਅਸਮਾਨ ਤੋਂ ਡ੍ਰੋਨ ਕੈਮਰਿਆਂ ਰਾਹੀਂ ਹਰੇਕ ਥਾਂ ਉੱਤੇ ਚੌਕਸ ਨਜ਼ਰ ਰੱਖੀ ਜਾ ਰਹੀ ਹੈ। ਮੇਰਠ ਤੇ ਅਲੀਗੜ੍ਹ ਸਮੇਤ ਸੂਬੇ ਦੇ 9 ਨਾਜ਼ੁਕ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਸੇਵਾ ਬੰਦ ਕੀਤੀ ਗਈ ਹੈ। ਜੇ ਲੋੜ ਪਈ, ਤਾਂ ਸਮੁੱਚੇ ਉੱਤਰ ਪ੍ਰਦੇਸ਼ ਵਿੱਚ ਹੀ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਜਾਣਗੀਆਂ।
 

 

ਸੋਸ਼ਲ ਮੀਡੀਆ ਉੱਤੇ ਵੀ ਪੂਰੀ ਨਜ਼ਰ ਰੱਖੀ ਜਾ ਰਹੀ ਹੈ; ਤਾਂ ਜੋ ਬਿਨਾ ਮਤਲਬ ਦੀਆਂ ਅਫ਼ਵਾਹਾਂ ਉੱਤੇ ਰੋਕ ਲੱਗ ਸਕੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Internet Services closed in UP s 9 Districts