ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਵਾਦੀ ’ਚ ਇੰਟਰਨੈੱਟ ਸ਼ੁਰੂ ਪਿੱਛੋਂ ਹੋਇਆ, ਬੰਦ ਪਹਿਲਾਂ ਹੋ ਗਿਆ

ਕਸ਼ਮੀਰ ਵਾਦੀ ’ਚ ਇੰਟਰਨੈੱਟ ਸ਼ੁਰੂ ਪਿੱਛੋਂ ਹੋਇਆ, ਬੰਦ ਪਹਿਲਾਂ ਹੋ ਗਿਆ

ਕਸ਼ਮੀਰ ਵਾਦੀ ’ਚ ਲਗਭਗ ਛੇ ਮਹੀਨਿਆਂ ਬਾਅਦ ਸਨਿੱਚਰਵਾਰ ਨੂੰ ਪਹਿਲੀ ਵਾਰ ਘੱਟ ਰਫ਼ਤਾਰ ਦੀ ਇੰਟਰਨੈੱਟ ਸੇਵਾ ਭਾਵ 2ਜੀ ਬਹਾਲ ਕੀਤੇ ਜਾਣ ਤੋਂ ਬਾਅਦ ਉਸ ਨੂੰ ਅਸਥਾਈ ਤੌਰ ’ਤੇ ਮੁਲਤਵੀ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਗਣਤੰਤਰ ਦਿਵਸ ਸਮਾਰੋਹਾਂ ਤੋਂ ਬਾਅਦ ਸੇਵਾਵਾਂ ਬਹਾਲ ਕਰ ਦਿੱਤੀਆਂ ਜਾਣਗੀਆਂ।

 

 

ਇੱਥੇ ਵਰਨਣਯੋਗ ਹੈ ਕਿ 5 ਅਗਸਤ, 2019 ਨੂੰ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ–370 ਦੀ ਵਿਵਸਥਾਵਾਂ ਰੱਦ ਕਰਨ ਤੇ ਸੂਬੇ ਦੀ ਵੰਡ ਕਰ ਕੇ ਉਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ–ਕਸ਼ਮੀਰ ਤੇ ਲੱਦਾਖ ’ਚ ਵੰਡਣ ਦੇ ਐਲਾਨ ਤੋਂ ਬਾਅਦ ਮੋਬਾਇਲ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਸੀ।

 

 

ਇੱਕ ਅਧਿਕਾਰੀ ਨੇ ਦੱਸਿਆ ਕਿ ਮੋਬਾਇਲ ਇੰਟਰਨੈੱਟ ਸੇਵਾ ਗਣਤੰਤਰ ਦਿਵਸ ਸਮਾਰੋਹਾਂ ਤੋਂ ਪਹਿਲਾਂ 25 ਜਨਵਰੀ ਸ਼ਾਮੀਂ ਅਸਥਾਈ ਤੌਰ ’ਤੇ ਬੰਦ ਕਰ ਦਿੱਤੀ ਗਈ ਹੇ। ਉਨ੍ਹਾਂ ਦੱਸਿਆ ਕਿ ਐਤਵਾਰ 26 ਜਨਵਰੀ ਨੂੰ ਕਸ਼ਮੀਰ ਵਾਦੀ ’ਚ ਗਣਤੰਤਰ ਦਿਵਸ ਸਮਾਰੋਹ ਦੇ ਜਸ਼ਨ ਖ਼ਤਮ ਹੁੰਦਿਆਂ ਹੀ ਇਹ ਸੇਵਾ ਬਹਾਲ ਕਰ ਦਿੱਤੀ ਜਾਵੇਗੀ।

 

 

ਇਸ ਤੋਂ ਪਹਿਲਾਂ ਇੱਕ ਅਧਿਕਾਰੀ ਨੇ ਦੱਸਿਆ ਸੀ ਕਿ ਸਮੁੱਚੀ ਕਸ਼ਮੀਰ ਵਾਦੀ ’ਚ ਮੋਬਾਇਲ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ। ਸਿਰਫ਼ 2–ਜੀ ਸੇਵਾ ਬਹਾਲ ਕੀਤੀ ਗਈ ਹੈ ਤੇ ਸੋਸ਼ਲ ਮੀਡੀਆ ਵੈੱਬਸਾਈਟਾਂ ਤੋਂ ਇਲਾਵਾ ਹੋਰ ਵੈੱਬਸਾਈਟਾਂ ਦੀ ਵਰਤੋਂ ਕੀਤੀ ਜਾ ਸਕੇਗੀ।

 

 

ਅਧਿਕਾਰੀ ਨੇ ਦੱਸਿਆ ਸੀ ਕਿ 301 ਵੈੱਬਸਾਈਟਾਂ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਗਈ ਹੈ। ਜਿਹੜੀਆਂ ਵੈੱਬਸਾਈਟਾਂ ਵਰਤਣ ਦੀ ਪ੍ਰਵਾਨਗੀ ਦਿੱਤੀ ਗਈ ਸੀ, ਉਹ ਬੈਂਕਿੰਗ, ਸਿੱਖਿਆ, ਖ਼ਬਰਾਂ, ਯਾਤਰਾ, ਰੁਜ਼ਗਾਰ ਤੇ ਹੋਰ ਉਪਯੋਗੀ ਸੇਵਾਵਾਂ ਨਾਲ ਜੁੜੀਆਂ ਹਨ।

 

 

ਇਸ ਦੌਰਾਨ ਕਸ਼ਮੀਰ ਵਾਦੀ ’ਚ ਤੇਜ਼ ਰਫ਼ਤਾਰ ਬ੍ਰਾੱਡਬੈਂਡ ਤੇ ਲੀਜ਼–ਲਾਈਨ ਸੇਵਾਵਾਂ ਦੀ ਬਹਾਲੀ ਬਾਰੇ ਕੁਝ ਨਹੀਂ ਆਖਿਆ ਗਿਆ। ਅਧਿਕਾਰੀ ਨੇ ਸਨਿੱਚਰਵਾਰ ਨੂੰ ਕਿਹਾ ਕਿ ਸਥਿਤੀ ਦਾ ਮੁਲਾਂਕਣ ਕਰਨ ਲਈ ਇਸ ਬਾਰੇ ਉਚਿਤ ਸਮੇਂ ’ਤੇ ਫ਼ੈਸਲਾ ਲਿਆ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Internet shut down again in Kashmir Valley