ਇੰਟਰਪੋਲ ਨੇ ਭਗੌੜੇ ਉਦਯੋਗਪਤੀ ਮੇਹੁਲ ਚੋਕਸੀ ਖਿਲਾਫ ‘ਰੈਡ ਕਾਰਨਰ’ ਨੋਟਿਸ ਜਾਰੀ ਕਰ ਦਿੱਤਾ ਹੈ ਅਤੇ ਇਸਦੀ ਜਾਣਕਾਰੀ ਸੀਬੀਆਈ ਨੇ ਦਿੱਤੀ ਹੈ। ਚੋਕਸੀ ਤੇ ਪੰਜਾਬ ਨੈਸ਼ਨਲ ਬੈਂਕ ਦੇ ਨਾਲ 13500 ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ।
ਇੰਟਰਪੋਲ ਨੇ ਇਸ ਤੋਂ ਪਹਿਲਾਂ ਚੋਕਸੀ ਦੇ ਭਾਣਜੇ ਨੀਰਵ ਮੋਦੀ ਖਿਲਾਫ ਇਹੀ ਨੋਟਿਸ ਜਾਰੀ ਕੀਤਾ ਸੀ। ਤੁਹਾਨੂੰ ਦੱਸਦੇਈਏ ਕਿ ਸੀਬੀਆਈ ਨੇ ਮੁੰਬਈ ਦੀ ਵਿਸ਼ੇਸ਼ ਅਦਾਲਤ ਚ ਨੀਰਵ ਮੋਦੀ ਅਤੇ ਉਸਦੇ ਮਾਮੇ ਮੇਹੁਲ ਚੋਕਸੀ ਸਮੇਤ ਕਈ ਰਿਸ਼ਤੇਦਾਰਾਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ। ਜਾਂਚ ਏਜੰਸੀ ਨੇ ਇਸ ਮਾਮਲੇ ਚ 15 ਵਰਵਰੀ ਨੂੰ ਮੋਦੀ, ਚੋਕਸੀ ਅਤੇ ਨਿਸ਼ਾਲ ਨੂੰ ਫੜ੍ਹਨ ਚ ਇੰਟਰਪੋਲ ਤੋਂ ਮਦਦ ਮੰਗੀ ਸੀ।
Interpol issues Red Corner Notice against Mehul Choksi, on request of CBI pic.twitter.com/JLaSC5MZu2
— ANI (@ANI) December 13, 2018
ਦੱਸਣਯੋਗ ਹੈ ਕਿ ਇਸੇ ਸਾਲ ਦੀ ਸ਼ੁਰੂਆਤ ਚ ਪੰਜਾਬ ਨੈਸ਼ਲਨ ਬੈਂਕ ਨੂੰ ਕਰੋੌੜਾਂ ਰੁਪਏ ਦੇ ਕਰਜ਼ਾ ਘੁਟਾਲੇ ਦਾ ਪਤਾ ਲੱਗਿਆ ਸੀ। ਇਸ ਘੁਟਾਲੇ ਚ ਹੀਰਾ ਵਪਾਰੀ ਨੀਰਵ ਮੋਦੀ ਅਤੇ ਚੋਕਸੀ ਨੇ ਕਥਿਤ ਤੌਰ ਤੇ ਮਿਲ ਕੇ ਬੈਂਕਾਂ ਨੂੰ 13500 ਕਰੋੜ ਰੁਪਏ ਦੀ ਸੰਨ੍ਹ ਲਗਾਈ ਸੀ।
ਇਸ ਘੁਟਾਲੇ ਦੇ ਸਾਹਮਣੇ ਆਉਣ ਮਗਰੋਂ ਮੋਦੀ, ਚੋਕਸੀ ਅਤੇ ਹੋਰਨਾਂ ਖਿਲਾਫ ਕਈ ਏਸੰਈਆਂ ਜਾਂਚ ਕਰ ਰਹੀਆਂ ਹਨ। ਘੁਟਾਲੇ ਮਗਰੋਂ ਦੇਸ਼ ਤੋਂ ਫਰਾਰ ਹੋ ਜਾਣ ਵਾਲੇ ਨੀਰਵ ਮੋਦੀ ਦੇ ਪਾਸਪੋਰਟ ਨੂੰ ਵਿਦੇ਼ਸ ਮੰਤਰਾਲੇ ਨੇ ਰੱਦ ਕਰ ਦਿੱਤਾ ਸੀ।