ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PNB ਘੁਟਾਲੇ ਦੇ ਮੁੱਖ ਮੁਲਜ਼ਮ ਨੀਰਵ ਮੋਦੀ ਦੇ ਭਰਾ ਵਿਰੁੱਧ ਇੰਟਰਪੋਲ ਦਾ ‘ਰੈੱਡ ਕਾਰਨਰ ਨੋਟਿਸ’

ਨੇਹਾਲ ਮੋਦੀ (ਖੱਬੇ) ਅਤੇ ਨੀਰਵ ਮੋਦੀ

ਪੰਜਾਬ ਨੈਸ਼ਨਲ ਬੈਂਕ ਘੁਟਾਲੇ (PNB) ਦੇ ਮੁੱਖ ਮੁਲਜ਼ਮ ਤੇ ਭਗੌੜੇ ਨੀਰਵ ਮੋਦੀ ਦੇ ਭਰਾ ਵਿਰੁੱਧ ਇੰਟਰਪੋਲ ਨੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਇੰਟਰਪੋਲ ਨੇ ਭਗੌੜੇ ਨੀਰਵ ਮੋਦੀ ਦੇ ਭਰਾ ਨੇਹਾਲ ਮੋਦੀ ਵਿਰੁੱਧ ਰੈੱਡ–ਕਾਰਨਰ ਨੋਟਿਸ ਜਾਰੀ ਕੀਤਾ ਹੈ। ਇਹ ਜਾਣਕਾਰੀ ਅੱਜ ਸ਼ੁੱਕਰਵਾਰ ਨੂੰ ਅਧਿਕਾਰੀਆਂ ਨੇ ਦਿੱਤੀ।

 

 

ਅਧਿਕਾਰੀ ਨੇ ਕਿਹਾ ਕਿ ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ ਦੇ ਦੋਸ਼ ਹੇਠ ਬੈਲਜੀਅਮ ਦੀ ਨਾਗਰਿਕਤਾ ਰੱਖਣ ਵਾਲੇ 40 ਸਾਲਾ ਨੇਹਾਲ ਮੋਦੀ ਵਿਰੁੱਧ ਵਿਸ਼ਵ–ਪੱਧਰੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਇਨਫ਼ੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਜਾ ਰਹੀ ਹੈ।

 

 

ਰੈੱਡ ਕਾਰਨਰ ਨੋਟਿਸ ਵਿੱਚ ਇੰਟਰਪੋਲ ਇਸ ਨੂੰ ਕਿਸੇ ਮੈਂਬਰ ਦੇਸ਼ ਦੇ ਕਹਿਣ ਉੱਤੇ ਜਾਰੀ ਕਰਦਾ ਹੈ। ਇਸ ਦਾ ਮੰਤਵ ਸਾਰੇ ਮੈਂਬਰ ਦੇਸ਼ਾਂ ਨੂੰ ਇਹ ਸੁਚਿਤ ਕਰਨਾ ਹੁੰਦਾ ਹੈ ਕਿ ਕਿਸੇ ਖ਼ਾਸ ਵਿਅਕਤੀ ਵਿਰੁੱਧ ਉਸ ਦੇ ਦੇਸ਼ ਵਿੱਚ ਗ੍ਰਿਫ਼ਤਾਰੀ ਵਾਰੰਟ ਜਾਰੀ ਹੋ ਚੁੱਕਾ ਹੈ।

 

 

ਰੈੱਡ ਕਾਰਨਰਲ ਨੋਟਿਸ ਇੰਟਰਨੈਸ਼ਨਲ ਅਰੈੱਸਟ ਵਾਰੰਟ ਨਹੀਂ ਹੁੰਦਾ ਕਿਉਂਕਿ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦਾ ਹੱਕ ਸਬੰਧਤ ਦੇਸ਼ ਨੂੰ ਹੁੰਦਾ ਹੈ। ਪਰ ਮੋਟੇ ਤੌਰ ਉੱਤੇ ਇਸ ਨੂੰ ਕੌਮਾਂਤਰੀ ਗ੍ਰਿਫ਼ਤਾਰੀ ਵਾਰੰਟ ਵਜੋਂ ਹੀ ਲਿਆ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Interpol issues Red Corner Notice against Neerav Modi s brother in PNB Scam