ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਟਰਪੋਲ ਵੱਲੋਂ ਨੀਰਵ ਮੋਦੀ ਦੀ ਭੈਣ ਪੂਰਵੀ ਵਿਰੁੱਧ ‘ਰੈੱਡ ਕਾਰਨਰ ਨੋਟਿਸ`

ਇੰਟਰਪੋਲ ਵੱਲੋਂ ਨੀਰਵ ਮੋਦੀ ਦੀ ਭੈਣ ਪੂਰਵੀ ਵਿਰੁੱਧ ‘ਰੈੱਡ ਕਾਰਨਰ ਨੋਟਿਸ`

ਇੰਟਰਪੋਲ ਨੇ 13,500 ਕਰੋੜ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਘੁਟਾਲੇ ਨਾਲ ਸਬੰਧਤ ਮਾਮਲੇ `ਚ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਭੈਣ ਪੂਰਵੀ ਦੀਪਕ ਮੋਦੀ ਵਿਰੁੱਧ ‘ਰੈੱਡ ਕਾਰਨਰ ਨੋਟਿਸ` ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਅੱਜ ਦਿੱਤੀ।


ਇਨਫ਼ੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੰਟਰਪੋਲ ਨੇ ਉਨ੍ਹਾਂ ਦੇ ਆਖਣ `ਤੇ ਹੀ ਵੱਡੇ ਘੁਟਾਲੇ ਕਾਰਨ ਪੂਰਵੀ ਮੋਦੀ ਖਿ਼ਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ।


ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਨੀਰਵ ਮੋਦੀ ਦੀ ਭੈਣ ਪੂਰਵੀ ਅਤੇ ਭਰਾ ਨੀਸ਼ਲ ਨੂੰ ਆਉਂਦੀ 25 ਸਤੰਬਰ ਤੱਕ ਅਦਾਲਤ ਸਾਹਵੇਂ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਸੀ। ਦੋਵੇਂ ਬੈਲਜੀਅਮ ਦੇ ਨਾਗਰਿਕ ਹਨ।


ਅਦਾਲਤ ਨੇ ਇਹ ਵੀ ਕਿਹਾ ਸੀ ਕਿ ਜੇ ਦੋਵੇਂ ਅਦਾਲਤ ਸਾਹਮਣੇ ਪੇਸ਼ ਹੋਣ `ਚ ਨਾਕਾਮ ਰਹਿੰਦੇ ਹਨ, ਤਾਂ ਨਵੇਂ ਭਗੌੜਾ ਅਪਰਾਧੀ ਕਾਨੂੰਨ ਅਧੀਨ ਉਨ੍ਹਾਂ ਦੀ ਜਾਇਦਾਦ ਜ਼ਬਤ ਕੀਤੀ ਜਾ ਸਕਦੀ ਹੈ।


ਇੰਟਰਪੋਲ ਨੇ ਬੀਤੇ ਹਫ਼ਤੇ ਨੀਰਵ ਮੋਦੀ ਦੇ ਸਹਿਯੋਗੀ ਮਿਹੀਰ ਭੰਸਾਲੀ ਵਿਰੁੱਧ ਇਸੇ ਮਾਮਲੇ `ਚ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਨੀਰਵ ਮੋਦੀ ਦੀ ਫ਼ਾਇਰਸਟਾਰ ਇੰਟਰਨੈਸ਼ਨਲ ਕੰਪਨੀ ਦਾ ਕਾਰਜਕਾਰੀ ਭੰਸਾਲੀ ਪੀਐੱਨਬੀ ਘੁਟਾਲੇ ਦੀ ਜਾਂਚਾ ਸ਼ੁਰੂ ਹੋਣ ਦੇ ਬਾਅਦ ਤੋਂ ਹੀ ਫ਼ਰਾਰ ਹੈ।


ਇਨਫ਼ੋਰਸਮੈਂਟ ਡਾਇਰੈਕਟੋਰੇਟ ਨੀਰਵ ਮੋਦੀ ਤੇ ਉਸ ਦੇ ਮਾਮਾ ਤੇ ਗੀਤਾਂਜਲੀ ਸਮੂਹ ਦੇ ਮੇਹੁਲ ਚੌਕਸੀ ਵੱਲੋਂ ਘੁਟਾਲੇ ਦੀਆਂ ਹੋਰ ਜਾਣਕਾਰੀਆਂ ਦਾ ਪਤਾ ਲਾਉਣ ਲਈ ਭੰਸਾਲੀ ਤੇ ਪੂਰਵੀ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ।   

ਇੰਟਰਪੋਲ ਵੱਲੋਂ ਨੀਰਵ ਮੋਦੀ ਦੀ ਭੈਣ ਪੂਰਵੀ ਵਿਰੁੱਧ ‘ਰੈੱਡ ਕਾਰਨਰ ਨੋਟਿਸ`
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Interpol issues red corner notice against neerav modi sister