ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੀਰਵ ਮੋਦੀ ਖਿ਼ਲਾਫ਼ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ

ਨੀਰਵ ਮੋਦੀ ਖਿ਼ਲਾਫ਼ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ

13,000 ਕਰੋੜ ਰੁਪਏ ਦੇ ਬੈਂਕ ਘੁਟਾਲੇ `ਚ ਭਾਰਤ ਦੀ ਪੁਲਿਸ ਤੇ ਹੋਰ ਜਾਂਚ ਏਜੰਸੀਆਂ ਨੂੰ ਲੋੜੀਂਦੇ ਅਰਬਪਤੀ ਕਾਰੋਬਾਰੀ ਨੀਰਵ ਮੋਦੀ ਦੀ ਭਾਲ਼ ਲਈ ਇੰਟਰਪੋਲ ਨੇ ‘ਰੈੱਡ ਕਾਰਨਰ ਨੋਟਿਸ` ਜਾਰੀ ਕਰ ਦਿੱਤਾ ਹੈ। ਹੁਣ ਉਸ ਦੀ ਭਾਲ ਕਿਸੇ ਵੀ ਦੇਸ਼ ਵਿੱਚ ਆਸਾਨੀ ਨਾਲ ਕੀਤੀ ਜਾ ਸਕੇਗੀ। ਇਸ ਨੋਟਿਸ ਦੇ ਆਧਾਰ `ਤੇ ਸਾਰੇ ਦੇਸ਼ਾਂ ਨੂੰ ਇਸ ‘ਵਾਂਟੇਡ` ਮੁਲਜ਼ਮ ਨੂੰ ਤੁਰੰਤ ਫੜ ਕੇ ਭਾਰਤ ਸਰਕਾਰ ਹਵਾਲੇ ਕਰਨ ਲਈ ਕਿਹਾ ਜਾ ਰਿਹਾ ਹੈ। ਇਹ ਨੋਟਿਸ ਇੱਕ ਤਰ੍ਹਾਂ ਗ੍ਰਿਫ਼ਤਾਰੀ ਦਾ ਕੌਮਾਂਤਰੀ ਵਾਰੰਟ ਹੀ ਹੁੰਦਾ ਹੈ।

ਨੀਰਵ ਮੋਦੀ ਭਾਰਤ ਦਾ ਇੱਕ ਬਹੁ-ਚਰਚਿਤ ਜਿਊਲਰ ਹੈ। ਉਸ `ਤੇ ਜਾਅਲੀ ਗਰੰਟੀਆਂ ਦੇ ਆਧਾਰ `ਤੇ ਭਾਰਤੀ ਬੈਂਕਾਂ ਤੋਂ ਵਿਦੇਸ਼ `ਚ ਮੋਟੇ ਕਰਜ਼ੇ ਲੈਣ ਦਾ ਇਲਜ਼ਾਮ ਹੈ। ਉਹ ਕਥਿਤ ਤੌਰ `ਤੇ ਪੰਜਾਬ ਨੈਸ਼ਨਲ ਬੈਂਕ ਦੇ ਨਾਅ ਹੇਠ ਜਾਅਲੀ ਗਰੰਟੀਆਂ ਪੇਸ਼ ਕਰਦਾ ਰਿਹਾ ਸੀ।

ਭਾਰਤ ਨੇ ਨੀਰਵ ਮੋਦੀ ਦੀ ਭਾਲ ਲਈ ਕਈ ਯੂਰੋਪੀਅਨ ਦੇਸ਼ਾਂ ਨੂੰ ਲਿਖਤੀ ਸੁਨੇਹੇ ਭੇਜੇ ਹਨ। ਭਾਰਤ ਸਰਕਾਰ ਭਾਵੇਂ ਉਸ ਦਾ ਪਾਸਪੋਰਟ ਰੱਦ ਕਰ ਚੁੱਕੀ ਹੈ ਪਰ ਫਿਰ ਵੀ ਉਹ ਕਈ ਦੇਸ਼ਾਂ ਦੀ ਯਾਤਰਾ ਕਰਦਾ ਰਿਹਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Interpol red corner notice against Nirav Modi