ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

INX Media case:  ED ਨੇ SC ਨੂੰ ਕਿਹਾ, ਚਿਦੰਬਰਮ ਨੇ ਸ਼ਿਕਾਇਤ ਹੋਣ ਵਾਲੇ ਦਿਨ ਵੀ ਮਨੀ ਲਾਂਡ੍ਰਿੰਗ ਕੀਤੀ

 

ਆਈਐਨਐਕਸ ਮੀਡੀਆ ਮਾਮਲੇ ਵਿੱਚ ਸੁਪਰੀਮ ਕੋਰਟ ਦੀ ਸੁਣਵਾਈ ਬੁੱਧਵਾਰ ਤੋਂ ਸ਼ੁਰੂ ਹੋ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੀਆਂ ਦਲੀਲਾਂ 'ਤੇ ਆਪਣਾ ਪੱਖ ਪੇਸ਼ ਕਰ ਰਿਹਾ ਹੈ। 

 

ਸਾਲਿਸਿਟਰ ਜਨਰਲ ਤੁਸ਼ਾਰ ਮਹਿਤ ਨੇ ਕਿਹਾ ਕਿ ਅਸੀਂ ਮਨੀ ਲਾਂਡ੍ਰਿੰਗ ਪਹਿਲੂ ਬਾਰੇ ਚਿੰਤਤ ਹਾਂ ਅਤੇ ਇਥੇ ਅਸੀਂ ਬਹੁਤ ਹੀ ਸੂਝਵਾਨ ਲੋਕਾਂ ਨਾਲ ਪੇਸ਼ ਆ ਰਹੇ ਹਾਂ, ਕਿਉਂਕਿ ਮੂਰਖ ਲੋਕ ਲਾਂਡ੍ਰਿੰਗ ਨਹੀਂ ਕਰ ਸਕਦੇ। ਈਡੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਚਿਦੰਬਰਮ ਨੇ ਸ਼ਿਕਾਇਤ ਹੋਣ ਵਾਲੇ ਦਿਨ ਵੀ ਮਨੀ ਲਾਂਡ੍ਰਿੰਗ ਕੀਤੀ ਸੀ।

 

ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ ਨੂੰ ਅਦਾਲਤ ਨੇ ਚਿਦੰਬਰਮ ਦੀ ਗ੍ਰਿਫਤਾਰੀ ‘ਤੇ ਇੱਕ ਦਿਨ ਲਈ ਰੋਕ ਵਧਾ ਦਿੱਤੀ ਸੀ। ਮੰਗਲਵਾਰ ਨੂੰ, ਚਿਦੰਬਰਮ ਨੇ ਮਨੀ ਲਾਂਡ੍ਰਿੰਗ (ਪੀਐਮਐਲਏ) ਮਾਮਲੇ ਵਿੱਚ ਸੁਪਰੀਮ ਕੋਰਟ ਤੋਂ ਅਗਾਊਂ ਜ਼ਮਾਨਤ ਦੀ ਮੰਗ ਕਰਦਿਆਂ ਕਿਹਾ ਕਿ ਇਸ ਕਾਨੂੰਨ ਤਹਿਤ ਉਸ ਉੱਤੇ ਲਗਾਏ ਗਏ ਦੋਸ਼ਾਂ ਨੂੰ ਪੀਐਮਐਲਏ ਦੇ ਕਾਨੂੰਨ ਵਿੱਚ ਇਸ ਦੇ ਵਾਪਰਨ ਦੀ ਤਰੀਕ ਤੋਂ ਬਾਅਦ ਸ਼ਡਿਊਲ ਅਪਰਾਧ ਕਰਾਰ ਦਿੱਤਾ ਗਿਆ ਹੈ।

 


ਸੁਣਵਾਈ ਦੌਰਾਨ ਅਭਿਸ਼ੇਕ ਮਨੂ ਸਿੰਘਵੀ ਨੇ ਦਲੀਲ ਦਿੱਤੀ ਸੀ ਕਿ ਚਿਦੰਬਰਮ ਨੂੰ ਉਸ ਕੇਸ ਦਾ ਸਰਗਨਾ ਕਿਹਾ ਜਾ ਰਿਹਾ ਹੈ ਜੋ 2007-08 ਵਿੱਚ ਕੋਈ ਜੁਰਮ ਨਹੀਂ ਸੀ। ਉਨ੍ਹਾਂ ਕਿਹਾ ਕਿ ਮਨੀ ਲਾਂਡ੍ਰਿੰਗ ਐਕਟ ਨੂੰ 2009 ਵਿੱਚ ਸੋਧਿਆ ਗਿਆ ਸੀ, ਜਦੋਂ ਕਿ ਚਿਦੰਬਰਮ ਉੱਤੇ ਦੋਸ਼ 2007-08 ਦੇ ਹਨ। ਇਸ ਦੌਰਾਨ ਕਪਿਲ ਸਿੱਬਲ ਨੇ ਕਿਹਾ ਕਿ ਸਾਨੂੰ ਈ.ਡੀ. ਦੀ ਜਾਂਚ ਦੀ ਇਕ ਕਾਪੀ ਮੁਹੱਈਆ ਕਰਵਾਉਣਾ ਚਾਹੀਦੀ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:INX Media case: ED told SC Chidambaram had money laundering on the day of complaint