ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਲੀ ਕਮਾਈ ਕਾਰਨ ਆਈਪੀਐਸ ਨੇ ਗਵਾਈ ਨੌਕਰੀ

ਕਾਲੀ ਕਮਾਈ ਕਾਰਨ ਆਈਪੀਐਸ ਨੇ ਗਵਾਈ ਨੌਕਰੀ

ਮੱਧ ਪ੍ਰਦੇਸ਼ ਸਰਕਾਰ ਦੀ ਸਿਫਾਰਸ਼ `ਤੇ ਕੇਂਦਰ ਸਰਕਾਰ ਨੇ 1995 ਬੈਚ ਦੇ ਭਾਰਤੀ ਪੁਲਿਸ ਸੇਵਾ ਦੇ ਇਕ ਅਧਿਕਾਰੀ ਨੂੰ ਜਨਤਕ ਹਿੱਤ `ਚ ਤੁਰੰਤ ਪ੍ਰਭਾਵ ਨਾਲ ਸਮੇਂ ਤੋਂ ਪਹਿਲਾਂ ਹੀ ਸੇਵਾ ਮੁਕਤ ਕਰਨ ਦਾ ਫੈਸਲਾ ਕੀਤਾ ਹੈ।


ਜਿ਼ਕਰਯੋਗ ਹੈ ਕਿ ਲੋਕਾਯੁਕਤ ਪੁਲਿਸ ਨੇ ਮਈ 2014 `ਚ ਆਈਪੀਐਸ ਅਧਿਕਾਰੀ 51 ਸਾਲਾ ਜੈਨ ਦੇ ਟਿਕਾਣੇ `ਤੇ ਛਾਪੇ ਮਾਰੇ ਸਨ ਅਤੇ ਉਨ੍ਹਾਂ ਵੱਲੋਂ ਨਜਾਇਜ਼ ਤਰੀਕੇ ਨਾਲ ਜਮ੍ਹਾਂ ਕੀਤੀ ਗਈ ਸੰਪਤੀ ਦਾ ਖੁਲਾਸ਼ਾ ਕਰਨ ਦਾ ਦਾਅਵਾ ਕੀਤਾ ਸੀ।


ਇਨ੍ਹਾਂ ਛਾਪਿਆਂ ਦੇ ਬਾਅਦ ਜੈਨ ਸੇਵਾ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਕੇਂਦਰ ਦੀ ਮਾਰਚ `ਚ ਵਿਚ ਜੈਨ ਤੋਂ ਸਮੇਂ ਤੋਂ ਪਹਿਲਾਂ ਸੇਵਾ ਕੁਮਤ ਕਰਨ ਲਈ ਕਿਹਾ ਸੀ।


ਉਨ੍ਹਾਂ ਕਿਹਾ ਕਿ ਸੂਬੇ `ਚ ਕਿਸੇ ਵੀ ਆਈਪੀਐਸ ਅਧਿਕਾਰੀ ਨੂੰ ਸਮੇਂ ਤੋਂ ਪਹਿਲਾਂ ਸੇਵਾ ਮੁਕਤ ਕਰਨ ਦਾ ਇਹ ਪਹਿਲਾ ਮਾਮਲਾ ਹੈ।
ਪ੍ਰਦੇਸ਼ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਮਲੀਆ ਸ੍ਰੀਵਾਸਤਵ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਦਾ ਇਹ ਆਦੇਸ਼ ਮਯੰਕ ਜੈਨ ਨੂੰ 13 ਅਗਸਤ ਸੋਮਵਾਰ ਨੂੰ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPS terminated from duties on black money charges in madhya pradesh