ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਈਰਾਨ ਦੇ ਸਰਬਉੱਚ ਆਗੂ ਅਯਾਤਉੱਲ੍ਹਾ ਖੋਮੇਨੀ ਦਾ UP ਨਾਲ ਹੈ ਇਹ ਰਿਸ਼ਤਾ

ਈਰਾਨ ਦੇ ਸਰਬਉੱਚ ਆਗੂ ਅਯਾਤਉੱਲ੍ਹਾ ਖੋਮੇਨੀ ਦਾ UP ਨਾਲ ਹੈ ਇਹ ਰਿਸ਼ਤਾ

ਅਮਰੀਕਾ ਹੁਣ ਈਰਾਨ ’ਚ ਆਪਣੀ ਪਸੰਦ ਦੀ ਸਰਕਾਰ ਚਾਹੁੰਦਾ ਹੈ ਪਰ ਈਰਾਨ ਦੇ ਸਰਬਉੱਚ ਆਗੂ ਅਯਾਤਉੱਲ੍ਹਾ ਅਲੀ ਖੋਮੇਨੀ ਦੀ ਮੌਜੂਦਗੀ ’ਚ ਅਜਿਹਾ ਸੰਭਵ ਨਹੀਂ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਅਯਾਤਉੱਲ੍ਹਾ ਰੂਹੋੱਲਾਹ ਖੋਮੇਨੀ ਦਾ ਰਿਸ਼ਤਾ ਭਾਰਤੀ ਸੂਬੇ ਉੱਤਰ ਪ੍ਰਦੇਸ਼ (UP) ਦੇ ਇੱਕ ਨਿੱਕੇ ਜਿਹੇ ਪਿੰਡ ਨਾਲ ਵੀ ਜੁੜਿਆ ਹੋਇਆ ਹੈ।

 

 

ਬਾਰਾਬੰਕੀ ਦੇ ਕਿੰਤੂਰ ਨਿਵਾਸੀ ਸਈਦ ਨਿਹਾਲ ਅਹਿਮਦ ਕਾਜ਼ਮੀ ਦਾ ਕਹਿਣਾ ਹੈ ਕਿ ਅਯਾਤਉੱਲ੍ਹਾ ਖੋਮੇਨੀ ਦੇ ਦਾਦਾ ਸਈਦ ਅਹਿਮਦ ਮਸੂਵੀ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਦੇ ਰਹਿਣ ਵਾਲੇ ਸਨ।  1830 ਦੇ ਦਹਾਕੇ ’ਚ ਉਹ ਅਵਧ ਦੇ ਨਵਾਬ ਨਾਲ ਇੱਕ ਧਾਰਮਿਕ ਯਾਤਰਾ ਉੱਤੇ ਪਹਿਲਾਂ ਇਰਾਕ ਤੇ ਫਿਰ ਈਰਾਨ ਗਏ ਸਨ।

 

 

ਪਰ ਉੱਥੇ ਉਨ੍ਹਾਂ ਦਾ ਮਨ ਲੱਗ ਗਿਆ ਤੇ ਉਨ੍ਹਾਂ ਉੱਥੋਂ ਨਾ ਪਰਤਣ ਦਾ ਫ਼ੈਸਲਾ ਕੀਤਾ। ਉਹ ਪਿੰਡ ਖੋਮੇਨ ਜਾ ਕੇ ਵੱਸ ਗਏ। ਉਸ ਤੋਂ ਬਾਅਦ ਦੀ ਪੀੜ੍ਹੀ ਨੇ ਉਸੇ ਪਿੰਡ ਦੇ ਨਾਂਅ ਦੇ ਆਧਾਰ ਉੱਤੇ ਖੋਮੇਨੀ ਸ਼ਬਦ ਨੂੰ ਆਪਣੇ ਉੱਪਨਾਮ ਵਜੋਂ ਵਰਤਿਆ।

 

 

ਅੱਜ ਖੋਮੇਨੀ ਨਾਂਅ ਈਰਾਨ ਦੇ ਸਭ ਤੋਂ ਤਾਕਤਵਰ ਨਾਂਵਾਂ ’ਚੋਂ ਇੱਕ ਹੈ। ਈਰਾਨ ਦੇ ਇਨਕਲਾਬ ਦੇ ਸਫ਼ਲ ਹੋਣ ਤੋਂ ਪਹਿਲਾਂ ਤੱਕ ਈਰਾਨ ਦੇ ਸ਼ਾਹ ਦੀ ਹਕੂਮਤ ਵਿੱਚ ਖੋਮੇਨੀ ਨੂੰ ਭਾਰਤੀ ਮੁੱਲਾ ਤੇ ਏਜੰਟ ਤੱਕ ਆਖਿਆ ਜਾਂਦਾ ਸੀ।

 

 

ਅਯਾਤਉੱਲ੍ਹਾ ਖੋਮੇਨੀ ਦੇ ਪਿਤਾ ਇੱਕ ਧਾਰਮਿਕ ਆਗੂ ਸਨ। ਖੋਮੇਨੀ ਦਾ ਜਨਮ 1902 ਈ. ਵਿੱਚ ਹੋਇਆ ਸੀ। ਨਿਹਾਲ ਅਹਿਮਦ ਨੇ ਦੱਸਿਆ ਕਿ ਪਿਛਲੇ ਵਰ੍ਹੇ 9 ਅਗਸਤ ਨੂੰ ਉਹ ਈਰਾਨ ਗਏ ਸਨ; ਤਦ ਇਹ ਜਾਣਕਾਰੀ ਉਨ੍ਹਾਂ ਨੂੰ ਮਿਲੀ ਸੀ। ਇਸ ਬਾਰੇ ਜਦੋਂ ਪਤਾ ਲੱਗਾ ਸੀ, ਤਦ ਮਾਣ ਮਹਿਸੂਸ ਹੋਇਆ ਸੀ। ਪਰ ਅੱਜ ਦੇ ਹਾਲਾਤ ਬਹੁਤ ਦੁਖਦਾਈ ਹਨ।

 

 

ਉਨ੍ਹਾਂ ਦਾਅਵਾ ਕੀਤਾ ਕਿ ਈਰਾਨ ਇੱਕ ਅਮਨ ਪਸੰਦ ਮੁਲਕ ਹੈ ਤੇ ਉਸ ਨੇ ਕਦੇ ਕਿਸੇ ਉੱਤੇ ਹਮਲਾ ਨਹੀਂ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Iran s Supreme Leader Ayatollah Khomeini s UP Connection