ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਵੇ ਦੀ ਨਿੱਜੀਕਰਨ ਦੀ ਤਿਆਰੀ, ਨਿੱਜੀ ਗੱਡੀਆਂ ’ਚ ਨਹੀਂ ਮਿਲੇਗੀ ਛੋਟ

ਰੇਲਵੇ ਦੀ ਨਿੱਜੀਕਰਨ ਦੀ ਤਿਆਰੀ, ਨਿੱਜੀ ਗੱਡੀਆਂ ’ਚ ਨਹੀਂ ਮਿਲੇਗੀ ਛੋਟ

ਭਾਰਤੀ ਰੇਲ ਦੀ ਯਾਤਰੀ ਰੇਲ ਗੱਡੀ ਨੂੰ ਪਬਲਿਕ ਪਾਰਟਨਰਸ਼ਿਪ (ਪੀਪੀਪੀ) ਮਾਡਲ ਵਿਚ ਨਿੱਜੀ ਖੇਤਰ ਨੂੰ ਸੌਪਣ ਦੀ ਤਿਆਰੀ ਜੋਰਾਂ ਉਤੇ ਹੈ। ਪ੍ਰੰਤੂ ਨਿੱਜੀ ਰੇਲ ਗੱਡੀ ਆਪਰੇਟਰ ਵਾਲੀ ਰੇਲ ਗੱਡੀ ਵਿਚ ਰੇਲਵੇ ਵੱਲੋਂ ਮੁਹੱਈਆ ਕਰਾਈਆਂ ਜਾਣ ਵਾਲੀਆਂ ਰਿਆਇਤਾਂ ਖਤਮ ਹੋ ਜਾਣਗੀਆਂ। ਇਸ ਦੇ ਨਾਲ ਹੀ ਇਸ ਰੇਲ ਗੱਡੀ ਦਾ ਕਿਰਆਇਆ ਵੀ ਸ਼ਤਾਬਦੀ ਤੋਂ 20 ਗੁਣਾ ਤੋਂ ਜ਼ਿਆਦਾ ਹੋਣ ਦੀ ਸੰਭਾਵਨਾ ਹੈ।

 

ਰੇਲ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਰਤਮਾਨ ਵਿਚ ਰਾਜਧਾਨੀ, ਸ਼ਤਾਬਦੀ, ਦੁਰੰਤੋ ਸਮੇਤ ਮੇਲ–ਐਕਸਪ੍ਰੈਸ ਟ੍ਰੇਨ ਵਿਚ 53 ਤਰ੍ਹਾਂ ਦੀਆਂ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ।

 

ਰੇਲ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੌਜੂਦਾ ਵਿਚ ਰਾਜਧਾਨੀ, ਸ਼ਤਾਬਦੀ, ਦੁਰੰਤੋ ਸਮੇਤ ਮੇਲ ਐਕਸਪ੍ਰੈਸ ਰੇਲ ਗੱਡੀ ਵਿਚ 53 ਤਰ੍ਹਾਂ ਦੀਆਂ ਰਿਆਇਤਾਂ ਦਿੱਤੀਆਂ ਜਾਦੀਆਂ ਹਨ। ਇਨ੍ਹਾਂ ਵਿਚ ਬਜ਼ੁਰਗਾਂ, ਮਹਿਲਾਵਾਂ, ਕੈਂਸਰ, ਦਿਲ, ਗੁਰਦੇ ਵਰਗੀਆਂ ਗੰਭੀਰ ਬਿਮਾਰੀਆਂ ਨਾਲ ਪੀੜਤ ਮਰੀਜ਼, ਆਪੰਗਾਂ, ਖਿਡਾਰੀਆਂ, ਸ਼ਹੀਦਾਂ ਦੀਆਂ ਵਿਧਾਵਾਂ, ਵਿਦਿਆਰਥੀ, ਨੌਜਵਾਨਾਂ, ਕਲਾਕਾਰਾਂ ਤੇ ਪੁਰਸਕਾਰ ਜੇਤੂ ਸ਼ਾਮਲ ਹਨ। ਕੈਂਸਰ ਮਰੀਜ ਨੂੰ ਏਸੀ–3 ਵਿਚ ਮੁਫਤ ਯਾਤਰਾ ਜਦੋਂ ਕਿ ਸਹਾਇਕ ਨੂੰ ਸਲੀਪਰ ਵਿਚ 75 ਫੀਸਦੀ ਰਿਆਇਤ ਮਿਲਦੀ ਹੈ। ਜ਼ਿਆਦਾਤਰ ਰਿਆਇਤਾਂ ਵੱਖ ਵੱਖ ਸ੍ਰੇਣੀਆਂ ਵਿਚ 75 ਤੋਂ 50 ਤੇ 40 ਫੀਸਦੀ ਤੱਕ ਹਨ।

ਪ੍ਰਤੀ ਯਾਤਰੀ ਕੇਵਲ 57 ਰੁਪਏ ਮਿਲਦਾ ਹੈ

 

ਅਧਿਕਾਰੀਅਨੁਸਾਰ ਰੇਲਵੇ ਦੀਆਂ ਜ਼ਿਆਦਾਤਰ ਰੇਲ ਗੱਡੀਆਂ ਘਾਟੇ ਵਿਚ ਚਲ ਰਹੀਆਂ ਹਨ। ਵਰਤਮਾਨ ਵਿਚ 100 ਰੁਪਏ ਵਿਚੋਂ ਰੇਲਵੇ ਨੂੰ ਪ੍ਰਤੀ ਯਾਤਰੀ 57 ਰੁਪਏ ਮਿਲਦੇ ਹਨ। ਇਸ ਕਾਰਨ ਯਾਤਰੀ ਕਿਰਾਇਆ ਮਦ ਵਿਚ ਰੇਲਵੇ ਦਾ ਸਾਲਾਨਾ ਘਾਟਾ 35,000 ਕਰੋੜ ਰੁਪਏ ਪਹੁੰਚ ਗਿਆ ਹੈ।

 

ਉਚ ਅਧਿਕਾਰੀਆਂ ਦੀ ਮੀਟਿੰਗ

 

ਰੇਲਵੇ ਬੋਰਡ ਦੇ ਉਚ ਅਧਿਕਾਰੀਆਂ ਨੇ 100 ਦਿਨ ਦੇ ਏਜੰਡੇ ਵਿਚ ਦੋ ਯਾਰਤੀ ਰੇਲ ਗੱਡੀਆਂ ਨੂੰ ਨਿੱਜੀ ਆਪਰੇਟਰਾਂ ਨੂੰ ਸੌਪਣ ਦੀ ਯੋਜਨਾ ਨੂੰ ਅੰਤਿਮ ਰੂਪ ਦੇਣ ਲਈ ਵੀਰਵਾਰ ਨੂੰ ਨਿਵੇਸ਼ਕਾਂ, ਡੇਵਲਪਰਜ਼ ਅਤੇ ਹੋਰ ਹਿੱਤਧਾਰਕਾਂ ਨਾਲ ਇਕ ਮੀਟਿੰਗ ਕੀਤੀ। ਮੀਟਿੰਗ ਵਿਚ ਰੇਲਵੇ ਦੇ ਚੇਅਰਮੈਨ ਵੀ ਕੇ ਯਾਦਵ ਤੇ ਮੈਂਬਰ ਆਵਾਜਾਈ, ਆਈਆਰਸੀਟੀਸੀ ਦੇ ਅਧਿਕਾਰੀ ਅਤੇ ਕਈ ਨਿੱਜੀ ਖੇਤਰ ਦੀ ਦਿਗਜ ਕੰਪਨੀਆਂ ਦੇ ਪ੍ਰਤੀਨਿਧ, ਰੋਲਿੰਗ ਸਟਾਫ ਨਿਰਮਾਤਾ, ਏਅਰਲਾਈਨ, ਕਰੂਜ ਲਾਈਨ ਦੇ ਅਧਿਕਾਰੀ ਅਤੇ ਪੈਟਰੋਲ ਏਜੰਟ ਵੀ ਸ਼ਾਮਲ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:irctc co in fare of private train will be high