ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜ਼ੁਰਗਾਂ ਨੂੰ FREE 'ਚ ਤੀਰਥ ਯਾਤਰਾ ਕਰਵਾਉਣ ਜਾ ਰਹੀ ਹੈ ਇਹ ਸਰਕਾਰ

ਖਾਣ ਤੋਂ ਲੈ ਕੇ ਰਹਿਣ ਤੱਕ ਸਾਰਾ ਕੁਝ ਮੁਫ਼ਤ


IRCTC, IRCTC.co.in : ਦਿੱਲੀ ਦੇ ਬਜ਼ੁਰਗਾਂ ਲਈ ਮੁਫ਼ਤ ਤੀਰਥ ਯਾਤਰਾ 15 ਜੂਨ ਤੋਂ ਸ਼ੁਰੂ ਹੋ ਸਕਦੀ ਹੈ। ਦਿੱਲੀ ਸਰਕਾਰ ਨੇ ਪੰਜਾਬ ਲਈ ਪਹਿਲੀ ਤੀਰਥ ਯਾਤਰਾ ਸ਼ੁਰੂ ਕਰਨ ਲਈ ਆਈਆਰਸੀਟੀਸੀ (ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ) ਤੋਂ 15 ਜੂਨ ਲਈ ਰੇਲ ਗੱਡੀ ਦੀ ਮੰਗ ਕੀਤੀ ਹੈ। 


 

15 ਜੂਨ ਨੂੰ ਹੋਵੇਗਾ ਪਹਿਲਾ ਜੱਥਾ ਰਵਾਨਾ
 

IRCTC ਨੇ ਜੇਕਰ ਰੇਲ ਗੱਡੀ ਤੈਅ ਦਿਨ ਉੱਤੇ ਉਪਲਬੱਧ ਕਰਵਾਈ ਤਾਂ ਮੁਫ਼ਤ ਤੀਰਥ ਯਾਤਰਾ ਦਾ ਪਹਿਲਾ ਜੱਥਾ 15 ਜੂਨ ਨੂੰ ਰਵਾਨਾ ਹੋਵੇਗਾ। ਪਹਿਲਾ ਜੱਥਾ ਪੰਜਾਬ ਲਈ ਰਵਾਨਾ ਹੋਵੇਗਾ। ਇਸ ਸਮੇਂ ਦੌਰਾਨ ਬਜ਼ੁਰਗ ਯਾਤਰੀਆਂ ਨੂੰ  ਵਾਹਗਾ ਬਾਰਡਰ, ਦਰਬਾਰ ਸਾਹਿਬ ਅਤੇ ਅਨੰਦਪੁਰ ਸਾਹਿਬ ਗੁਰਦਵਾਰਿਆਂ ਦੇ ਦਰਸ਼ਨ ਕਰਵਾਏ ਜਾਣਗੇ।

 

ਰੇਲ ਗੱਡੀ ਵਿੱਚ ਇੱਕ ਵਾਰ ਸਵਾਰ ਹੋਣ ਤੋਂ ਬਾਅਦ ਰਹਿਣ ਤੋਂ ਲੈ ਕੇ ਖਾਣ ਤੱਕ ਦੀ ਸਾਰੀ ਵਿਵਸਥਾ ਦਿੱਲੀ ਸਰਕਾਰ ਵੱਲੋਂ ਉਪਲੱਬਧ ਕਰਵਾਈ ਜਾਵੇਗੀ। ਪੂਰੀ ਯਾਤਰਾ ਕੁੱਲ ਪੰਜ ਦਿਨ ਦੀ ਹੋਵੇਗੀ। ਇਕ ਵਿਅਕਤੀ ਉੱਤੇ 8700 ਰੁਪਏ ਦਾ ਖ਼ਰਚ ਜਾਵੇਗਾ।


ਦਿੱਲੀ ਸਰਕਾਰ ਅਨੁਸਾਰ ਉਸ ਕੋਲ ਬਿਨੈਕਾਰਾਂ ਦੀ ਲੰਮੀ ਲਾਈਨ ਹੈ। ਅੰਤਿਮ ਸੂਚੀ ਜਾਂਚ ਤੋਂ ਬਾਅਦ ਹੀ ਤਿਆਰ ਕੀਤੀ ਜਾਵੇਗੀ। ਇਕ ਯਾਤਰਾ ਵਿੱਚ ਸਿਰਫ਼ ਇਕ ਹਜ਼ਾਰ ਲੋਕ ਹੀ ਜਾਣਗੇ। ਯਾਤਰੀਆਂ ਦਾ ਬੀਮਾ ਹੋਵੇਗਾ। 

 

ਰੇਲ ਗੱਡੀ ਵਿੱਚ ਮੈਡੀਕਲ ਸਹੂਲਤ ਹੋਵੇਗੀ ਮੁਹੱਈਆ 

 

ਦਿੱਲੀ ਦੇ ਆਵਾਜਾਈ ਅਤੇ ਮਾਲ ਮੰਤਰੀ ਕੈਲਾਸ਼ ਗਹਿਲੋਤ ਨੇ ਕਿਹਾ ਕਿ ਮੁਫ਼ਤ ਤੀਰਥ ਯਾਤਰਾ ਲਈ ਪੰਜ ਸੂਬਿਆਂ ਦੇ ਤੀਰਥ ਥਾਵਾਂ ਨੂੰ ਤੈਅ ਕੀਤਾ ਗਿਆ ਹੈ। ਅਸੀਂ ਪਹਿਲੀ ਯਾਤਰਾ ਲਈ 15 ਜੂਨ ਨੂੰ ਰੇਲ ਗੱਡੀ ਉਪਲੱਬਧ ਕਰਵਾਉਣ ਲਈ ਕਿਹਾ ਹੈ। ਰੇਲ ਗੱਡੀ ਸਫਦਰਗੰਜ ਤੋਂ ਮਿਲੇਗੀ। ਯਾਤਰਾ ਦੌਰਾਨ ਸਾਰੇ ਯਾਤਰੀਆਂ ਦਾ 2 ਲੱਖ ਰੁਪਏ ਤੱਕ ਦਾ ਬੀਮਾ ਵੀ ਕਰਵਾਇਆ ਜਾਵੇਗਾ। ਨਾਲ ਹੀ ਰੇਲ ਗੱਡੀ ਵਿੱਚ ਮੈਡੀਕਲ ਸਹੂਲਤ ਵੀ ਮੁਹੱਈਆ ਕਰਵਾਏ ਜਾਵੇਗੀ।  


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:irctc co in free visit to punjab devotee place by delhi government may start by 15 june