ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਵੇ ਦੀ ਜਨਰਲ ਟਿਕਟ ਵੀ ਮਿਲੇਗੀ ਐਪ `ਤੇ

ਜਨਰਲ ਟਿਕਟ

ਦਿੱਲੀ ਰੇਲਵੇ ਮੰਡਲ ਵੱਲੋਂ ਮੋਬਾਇਲ ਐਪ ਉਤੇ ਜਨਰਲ ਟਿਕਟ ਬੁੱਕ ਕਰਾਉਣ ਲਈ ਯੂਟੀਐਸ (ਗੈਰ ਰਿਜਰਵ ਟਿਕਟ ਪ੍ਰਣਾਲੀ) ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਸਹੂਲਤ ਦਿੱਲੀ ਮੰਡਲ ਦੇ ਸਾਰੇ ਸਟੇਸ਼ਨਾਂ ਉਤੇ ਸ਼ੁਰੂ ਕਰ ਦਿੱਤੀ ਗਈ ਹੈ।


ਦਿੱਲੀ ਮੰਡਲ ਰੇਲ ਪ੍ਰਬੰਧਕ ਆਰ ਐਨ ਸਿੰਘ ਅਨੁਸਾਰ ਯਾਤਰੀਆਂ ਲਈ ਟਿਕਟਾਂ ਦੀ ਬੁਕਿੰਗ ਨੂੰ ਆਸਾਨ ਅਤੇ ਤੇਜ਼ ਕਰਨ ਲਈ ਰੇਲਵੇ ਨੇ ਮੋਬਾਇਲ ਫੋਨ ਤੋਂ ਜਨਰਲ ਟਿਕਟ ਬੁਕਿੰਗ ਦੀ ਇਹ ਸਹੂਲਤ ਸ਼ੁਰੂ ਕੀਤੀ ਹੈ। ਇਸ ਦੇ ਸ਼ੁਰੂ ਹੋਣ ਨਾਲ ਟਿਕਟ ਖਿੜਕੀ ਉਤੇ ਲਾਈਨ ਕਾਫੀ ਘੱਟ ਹੋ ਜਾਵੇਗੀ।

 

ਕੀ ਕਰਨਾ ਹੋਵੇਗਾ ਟਿਕਟ ਲਈ ?


ਇਸ ਸਹੂਲਤ ਦਾ ਲਾਭ ਉਠਾਉਣ ਵਾਸਤੇ ਯਾਤਰੀਆਂ ਨੇ ਆਪਣੇ ਮੋਬਾਈਲ ਦੇ ਗੂਗਲ ਪਲੇ ਸਟੋਰ ਜਾਂ ਵਿੰਡੋ ਸਟੋਰ ਤੋਂ ਮੋਬਾਈਲ ਐਪ ਯੂਟੀਐਸ ਆਨ ਲਾਈਨ ਡਾਊਨਲੋਡ ਕਰਨਾ ਹੋਵੇਗਾ। ਇਸ ਤੋਂ ਬਾਅਦ ਆਪਣਾ ਮੋਬਾਈਲ ਨੰਬਰ, ਸ਼ਹਿਰ, ਗੱਡੀ, ਸ਼ੇ੍ਰਣੀ ਪਾ ਕੇ ਰਜਿਸਟ੍ਰੇਸ਼ਨ ਕਰਨਾ ਹੋਵੇਗਾ। ਇਸ ਮਗਰੋਂ ਆਰ ਵੋਲਟ ਜ਼ੀਰੋ ਬੈਲੇਂਸ ਨਾਲ ਆਪਣੇ ਆਪ ਬਣ ਜਾਵੇਗਾ। ਇਸ ਐਪ ਨੂੰ ਬੁਕਿੰਗ ਕਾਊਂਟਰ ਜਾਂ ਨੈਟ ਬੈਕਿੰਗ, ਡੇਬਿਟ ਕਾਰਡ, ਕ੍ਰੇਡਿਟ ਕਾਰਡ, ਪੈਟੀਐਮ, ਮੋਬਿਕਵਿਕ, ਫ੍ਰੀਚਾਰਜ ਤੇ ਯੂਪੀਆਈ ਰਾਹੀਂ ਰੀਚਾਰਜ ਕੀਤਾ ਜਾ ਸਕਦਾ ਹੈ। ਇਸ ਐਪ ਨਾਲ ਯਾਤਰੀ ਇਕ ਟਿਕਟ, ਸੀਜ਼ਨ ਟਿਕਟ ਅਤੇ ਪਲੇਟਫਾਰਮ ਟਿਕਟ ਬੁੱਕ ਕਰ ਸਕਦੇ ਹਨ।


ਐਪ ਰਾਹੀਂ ਕਿਸੇ ਤਰ੍ਹਾਂ ਦੀ ਰਿਆਇਤੀ ਟਿਕਟ ਬੁੱਕ ਨਹੀਂ ਕੀਤੀ ਜਾ ਸਕਦੀ ਅਤੇ ਟਿਕਟ ਸਿਰਫ ਕੇਵਲ ਵਰਤਮਾਨ ਦਿਨ ਲਈ ਬੁੱਕ ਕੀਤੀ ਜਾ ਸਕਦੀ ਹੈ। ਟਿਕਟ ਬੁੱਕ ਹੋਣ ਦੇ ਤਿੰਨ ਘੰਟੇ ਜਾਂ ਪਹਿਲੀ ਉਪਲੱਬਧ ਗੱਡੀ ਦੀ ਰਵਾਨਗੀ ਤੱਕ ਹੀ ਪ੍ਰਮਾਣਿਤ ਹੋਵੇਗੀ। ਟਿਕਟ ਨੂੰ ਸਟੇਸ਼ਨ ਤੋਂ 20 ਮੀਟਰ ਦੀ ਦੂਰੀ ਤੋਂ ਹੀ ਬੁੱਕ ਕੀਤਾ ਜਾ ਸਕਦਾ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:irctc general tickets booking from uts on mobile app download free from google play store