ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਈਆਰਸੀਟੀਸੀ ਨੇ ਦਿੱਤਾ ਯਾਤਰੀਆਂ ਨੂੰ ਝਟਕਾ

ਆਈਆਰਸੀਟੀਸੀ ਨੇ ਦਿੱਤਾ ਯਾਤਰੀਆਂ ਨੂੰ ਝਟਕਾ

ਆਈਆਰਸੀਟੀਸੀ ਨੇ ਰੇਲਵੇ ਯਾਤਰੀਆਂ ਨੂੰ ਇਸ ਮਹੀਨੇ ਝਟਕਾ ਦਿੱਤਾ ਹੈ। ਰੇਲਵੇ ਹੁਣ ਇਕ ਸਤੰਬਰ ਤੋਂ ਯਾਤਰੀਆਂ ਨੂੰ ਮੁਫਤ ਯਾਤਰਾ ਬੀਮਾ ਦਾ ਲਾਭ ਨਹੀਂ ਦੇਵੇਗਾ ਅਤੇ ਬੀਮਾ ਦੀ ਵਿਵਸਥਾ ਵਿਕਲਪ ਹੋਵੇਗੀ। ਯਾਤਰੀਆਂ ਨੇ ਵੈਬਸਾਈਟ ਜਾਂ ਮੋਬਾਇਲ ਤੋਂ ਟਿਕਟ ਬੁੱਕ ਕਰਦੇ ਸਮੇਂ ਦੋ ਵਿਕਲਪ `ਚੋਂ ਇਕ ਚੁਣਨਾ ਹੋਵੇਗਾ, ਜਿਸ `ਚ ਇਕ ਵਿਕਲਪ ਬੀਮਾ ਲੈਣ ਦਾ ਹੋਵੇਗਾ ਅਤੇ ਦੂਜਾ ਛੱਡਣ ਦਾ ਹੋਵੇਗਾ। ਆਈਆਰਸੀਟੀਸੀ ਨੇ ਦਸੰਬਰ 2017 `ਚ ਮੁਫਤ ਯਾਤਰਾ ਬੀਮਾ ਸ਼ੁਰੂ ਕੀਤਾ ਸੀ।


ਉਥੇ ਆਈਆਰਸੀਟੀਸੀ ਨੇ ਆਨ ਲਾਈਨ ਟਿਕਟ ਬੁਕਿੰਗ `ਤੇ ਰੇਲ ਯਾਤਰੀਆਂ ਨੂੰ ਇਕ ਹੋਰ ਤੋਹਫਾ ਦਿੱਤਾ ਹੈ। ਆਨਲਾਈਨ ਟਿਕਟ ਬੁੱਕ ਕਰਨ ਵਾਲਿਆਂ ਤੋਂ ਭੁਗਤਾਨ ਫੀਸ ਨਾ ਲੈਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਹ ਛੋਟ ਸਿਰਫ ਡੇਬਿਟ ਕਾਰਡ ਨਾਲ ਕੀਤੇ ਗਏ ਭੁਗਤਾਨ `ਤੇ ਹੀ ਹੋਵੇਗੀ। ਕੇ੍ਰਡਿਟ ਕਾਰਡ ਜਾਂ ਈ ਵਾਲੇਟ ਨਾਲ ਭੁਗਤਾਨ `ਤੇ ਇਹ ਫੀਸ਼ ਪਹਿਲਾਂ ਦੀ ਤਰ੍ਹਾਂ ਹੀ ਦੇਣਾ ਹੋਵੇਗਾ। ਆਈਆਰਸੀਟੀਸੀ ਨੇ ਆਪਣੇ ਟਵੀਟ ਅਕਾਉਂਟ ਦੇ ਰਾਹੀਂ ਇਹ ਐਲਾਨ ਕੀਤਾ ਹੈ।

 

ਡਿਜ਼ੀਟਲ ਲੈਣਦੇਣ ਨੂੰ ਉਤਸ਼ਾਹਨ : ਆਈਆਰਸੀਟੀਸੀ ਨੇ ਡਿਜੀਟਲ ਲੈਣਦੇਣ ਅਤੇ ਆਨਲਾਈਨ ਟ੍ਰੇਨ ਟਿਕਟ ਬੂਕਿੰਗ ਨੂੰ ਵਾਧਾਵਾ ਦੇਣ ਲਈ ਇਹ ਕਦਮ ਉਠਾਇਆ ਹੈ। ਪਹਿਲਾਂ ਆਨਲਾਈਨ ਟਿਕਟ ਬੁਕਿੰਗ `ਤੇ ਬੈਂਕ ਦੇ ਲੈਣ ਦੇਣ ਦੀ 5 ਤੋਂ 10 ਰੁਪਏ ਫੀਸ ਲਈ ਜਾਂਦੀ ਹੈ। ਲੈਣ ਦੇਣ ਸਬੰਧੀ ਵੱਖ ਵੱਖ ਬੈਂਕ 1.8 ਫੀਸਦੀ ਦਰ ਨਾਲ ਟੈਕਸ ਵਸੂਲ ਕਰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IRCTC login indian railway will give option to people to select for insurance