ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੰਬੀ ਲੜਾਈ : ਦੋ ਸਾਲ ਬਾਅਦ ਮਿਲਿਆ 33 ਰੁਪਏ ਦਾ ਬਕਾਇਆ ਵਾਪਸ

ਲੰਬੀ ਲੜਾਈ : ਦੋ ਸਾਲ ਬਾਅਦ ਮਿਲਿਆ 33 ਰੁਪਏ ਦਾ ਬਕਾਇਆ ਵਾਪਸ

ਕੋਟਾ ਦੇ ਇਕ ਇੰਜਨੀਅਰ ਨੂੰ ਦੋ ਸਾਲ ਦੀ ਲੰਬੀ ਲੜਾਈ ਦੇ ਬਾਅਦ ਆਈਆਰਸੀਟੀਸੀ ਨੇ ਕੈਂਸਲ ਟਿਕਟ ਦੇ 33 ਰੁਪਏ ਆਖਿਰ ਨੂੰ ਵਾਪਸ ਕਰ ਦਿੱਤੇ ਹਨ। ਸੁਜੀਤ ਸਵਾਮੀ ਨੇ ਅਪ੍ਰੈਲ 2017 ਵਿਚ ਕੋਟਾ ਤੋਂ ਦਿੱਲੀ ਲਈ 765 ਰੁਪਏ ਦੀ ਟਿਕਟ ਬੁੱਕ ਕਰਵਾਈ ਸੀ, ਜਿਸ ਨੂੰ ਉਸਨੇ ਰੱਦ ਕਰ ਦਿੱਤਾ ਸੀ। ਇਸ ਲਈ ਉਸ ਨੂੰ 665 ਰੁਪਏ ਮਿਲੀ, ਜਦੋਂ ਕਿ 700 ਰੁਪਏ ਵਾਪਸ ਮਿਲਣੇ ਚਾਹੀਦੇ ਸਨ। ਬਕਾਇਆ 35 ਰੁਪਏ ਲੈਣ ਲਈ ਸਵਾਮੀ ਨੂੰ ਦੋ ਸਾਲ ਤੱਕ ਆਈਆਰਸੀਟੀਸੀ ਨਾਲ ਕਾਨੂੰਨੀ ਲੜਾਈ ਲੜਨੀ ਪਈ।

 

ਇੰਜਨੀਅਰ ਨੇ ਅਪ੍ਰੈਲ 2018 ਵਿਚ ਲੋਕ ਅਦਾਲਤ ਵਿਚ ਇਕ ਪਟੀਸ਼ਨ ਦਾਇਰ ਕੀਤੀ ਸੀ, ਜਿਸਦਾ ਹੱਲ ਅਦਾਲਤ ਨੇ ਜਨਵਰੀ 2019 ਵਿਚ ਇਹ ਕਹਿੰਦੇ ਹੋਏ ਦਿੱਤਾ ਕਿ ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ।

 

ਚਾਰ ਮਈ ਨੁੰ ਮਿਲਿਆ ਬਕਾਇਆ :

 

ਸੁਜੀਤ ਨੇ ਦੱਸਿਆ ਕਿ ਮੈਂ ਆਪਣੀ ਲੜਾਈ ਆਰਟੀਆਈ ਦੇ ਰਾਹੀਂ ਜਾਰੀ ਰੱਖੀ। ਵਿਭਾਗ ਵਾਲੇ ਮੇਰੀ ਆਰਟੀਆਈ ਨੂੰ ਦਸੰਬਰ 2018 ਤੋਂ ਅਪ੍ਰੈਲ 2019 ਤੱਕ ਦਸ ਵਾਰ ਇਕ ਵਿਭਾਗ ਤੋਂ ਦੂਜੇ ਵਿਭਾਗ ਵਿਚ ਭੇਜਦੇ ਰਹੇ। ਆਖਿਰਕਾਰ ਚਾਰ ਮਈ 2019 ਨੂੰ ਆਈਆਰਸੀਟੀਸੀ ਨੇ ਇਕ ਲੰਬੀ ਲੜਾਈ ਦੇ ਬਾਅਦ ਮੇਰੇ ਬੈਂਕ ਖਾਤੇ ਵਿਚ 33 ਰੁਪਏ ਪਾ ਦਿੱਤੇ।’

 

ਉਸਦੇ ਅਨੁਸਾਰ, ਉਸ ਨੂੰ ਜੋ ਪ੍ਰੇਸ਼ਾਨੀ ਝੱਲਣੀ ਪਈ ਉਸਦਾ ਮੁਆਵਜ਼ਾ ਦੇਣ ਦੀ ਬਜਾਏ ਆਈਆਰਸੀਟੀਸੀ ਨੇ ਦੋ ਰੁਪਏ ਵਾਪਸੀ ਵਿਚੋਂ ਕੱਟ ਲਏ।

 

ਵੈਟਿੰਗ ਵਿਚ ਸੀ ਟਿਕਟ :

 

ਸੁਜੀਤ ਨੇ ਅਪ੍ਰੈਲ 2017 ਵਿਚ ਗੋਲਡਨ ਟੈਂਪਲ ਮੇਲ ਦੀ ਟਿਕਟ ਬੁੱਕ ਕੀਤੀ ਸੀ। ਟਿਕਟ ਵੇਟਿੰਗ ਹੋਣ ਕਾਰਨ ਉਸਨੇ ਇਸ ਨੂੰ ਕੈਂਸਲ ਕਰਵਾ ਦਿੱਤਾ ਸੀ। ਉਨ੍ਹਾਂ ਅਨੁਸਾਰ ਵੇਟਲਿਸਟਡ ਟਿਕਟ ਨੂੰ ਕੈਂਸਲ ਕਰਾਉਣ ਉਤੇ 100 ਰੁਪਏ ਚਾਰਜ ਕੀਤੇ ਗਏ, ਜਦੋਂ ਕਿ ਇਹ ਸਿਰਫ 65 ਰੁਪਏ ਹੁੰਦੇ ਹਨ। ਉਨ੍ਹਾਂ ਨੂੰ ਬਾਕੀ ਰਕਮ ਵਾਪਸੀ ਲਈ ਵਿਸ਼ਵਾਸ ਮਿਲਦਾ ਰਿਹਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IRCTC returned 33 rupees of ticket after two years