ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿੰਗਾ ਹੋਣ ਜਾ ਰਿਹਾ ਹੈ ਟ੍ਰੇਨਾਂ 'ਚ ਨਾਸ਼ਤਾ ਅਤੇ ਖਾਣਾ, ਦੇਖੋ ਨਵੀਂ ਰੇਟ ਲਿਸਟ...

ਹੁਣ ਟ੍ਰੇਨ ਵਿਚ ਯਾਤਰਾ ਕਰਨ ਸਮੇਂ ਨਾਸ਼ਤਾ ਅਤੇ ਖਾਣੇ ਲਈ ਵਾਧੂ ਖਰਚ ਕਰਨ ਲਈ ਤਿਆਰ ਹੋ ਜਾਵੋ। ਰੇਲ ਮੰਤਰਾਲਾ ਨੇ ਵੱਖ-ਵੱਖ ਰੇਲਵੇ ਸਟੇਸ਼ਨਾਂ 'ਤੇ ਸਟੈਂਡਰਡ ਭੋਜਨ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ।
 

ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਨੇ ਦੱਸਿਆ ਕਿ ਰੇਲ ਮੰਤਰਾਲਾ ਨੇ ਵੱਖ-ਵੱਖ ਰੇਲਵੇ ਸਟੇਸ਼ਨਾਂ 'ਤੇ ਸਟੈਂਡਰਡ ਭੋਜਨ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਗਿਆ ਹੈ। ਕੀਮਤਾਂ 'ਚ ਬਦਲਾਅ ਐਕਸਪ੍ਰੈਸ/ਮੇਲ ਟਰੇਨਾਂ ਵਿੱਚ ਕੀਤਾ ਗਿਆ ਹੈ। ਰੇਲਵੇ ਮੰਤਰਾਲਾ ਦੇ ਐਲਾਨ ਤੋਂ ਬਾਅਦ ਆਈਆਰਸੀਟੀਸੀ ਦੇ ਸ਼ੇਅਰਾਂ 'ਚ ਉਛਾਲ ਆਇਆ ਹੈ ਅਤੇ 3.4 ਫੀਸਦੀ ਵੱਧ ਕੇ 892.15 ਰੁਪਏ ਤਕ ਪਹੁੰਚ ਗਿਆ।
 

23 ਦਸੰਬਰ 2019 ਨੂੰ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਰਿਵਾਇਜ਼ ਮੈਨਿਊ ਅਤੇ ਸਟੈਂਡਰਡ ਭੋਜਨ ਦੀਆਂ ਕੀਮਤਾਂ 'ਚ ਵਾਧੇ 'ਤੇ ਸਪਸ਼ਟੀਕਰਨ ਮੰਗਿਆ ਹੈ।
 

ਐਕਸਪ੍ਰੈਸ/ਮੇਲ 'ਚ ਇੰਨੇ ਰੁਪਏ ਖਾਣੇ 'ਤੇ ਖਰਜ ਕਰਨਾ ਪੈਣਗੇ :-
ਸ਼ਾਕਾਹਾਰੀ ਨਾਸ਼ਤਾ - 35 ਰੁਪਏ
ਨਾਨ-ਸ਼ਾਕਾਹਾਰੀ ਨਾਸ਼ਤਾ - 45 ਰੁਪਏ
ਸਟੈਂਡਰਡ ਸ਼ਾਕਾਹਾਰੀ ਭੋਜਨ - 70 ਰੁਪਏ
ਸਟੈਂਡਰਡ ਭੋਜਨ (ਅੰਡਾ ਕਰੀ) - 80 ਰੁਪਏ
ਸਟੈਂਡਰਡ ਭੋਜਨ (ਚਿਕਨ ਕਰੀ) - 120 ਰੁਪਏ
ਸ਼ਾਕਾਹਾਰੀ ਬਿਰਿਆਨੀ (350 ਗ੍ਰਾਮ) - 70 ਰੁਪਏ
ਅੰਡਾ ਬਿਰਿਆਨੀ (350 ਗ੍ਰਾਮ) - 80 ਰੁਪਏ
ਚਿਕਨ ਬਿਰਿਆਨੀ (350 ਗ੍ਰਾਮ) - 100 ਰੁਪਏ
ਸਨੈਕ ਮੀਲ (350 ਗ੍ਰਾਮ) - 50 ਰੁਪਏ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IRCTC revises tariffs on standard meals across Indian Railways network