ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IRCTC ਦਾ ਐਲਾਨ, ਰੇਲ ਲੇਟ ਹੋਣ ’ਤੇ ਯਾਤਰੀਆਂ ਨੂੰ ਮਿਲਣਗੇ ਇੰਨੇ ਰੁਪਏ

ਆਈਆਰਸੀਟੀਸੀ (IRCTC) ਨੇ ਦਿੱਲੀ ਤੋਂ ਲਖਨਊ ਦਰਮਿਆਨ ਚੱਲਣ ਵਾਲੀ ਤੇਜਸ ਐਕਸਪ੍ਰੈਸ ਦੇ ਬਾਰੇ ਇੱਕ ਵੱਡਾ ਫੈਸਲਾ ਲਿਆ ਹੈ। ਰੇਲ ਯਾਤਰੀਆਂ ਨੂੰ ਖਿੱਚ ਪਾਉਣ ਲਈ ਅਤੇ ਆਪਣੇ ਅਕਸ ਨੂੰ ਬਿਹਤਰ ਬਣਾਉਣ ਲਈ ਬੀਮੇ ਦੇ ਨਾਲ ਰੇਲ ਦੀ ਦੇਰੀ ਹੋਣ 'ਤੇ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ।

 

ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਆਈਆਰਸੀਟੀਸੀ ਨੇ ਰੇਲ ਦੇ ਦੇਰੀ ਹੋਣ 'ਤੇ ਮੁਆਵਜ਼ਾ ਦੇਣ ਦੀ ਗੱਲ ਕਹੀ ਹੈ। ਜਾਣਕਾਰੀ ਮੁਤਾਬਕ ਰੇਲਗੱਡੀ ਦੇ ਇਕ ਘੰਟੇ ਤੋਂ ਵੱਧ ਦੇਰੀ ਹੋਣ ਮਗਰੋਂ ਯਾਤਰੀਆਂ ਨੂੰ 100 ਰੁਪਏ ਪ੍ਰਾਪਤ ਹੋਣਗੇ।

 

ਇਸ ਦੇ ਨਾਲ ਹੀ 2 ਘੰਟਿਆਂ ਤੋਂ ਵੱਧ ਦੇਰੀ ਨਾਲ ਰੇਲ ਲੇਟ ਹੋਣ ਮਗਰੋਂ ਤੁਹਾਨੂੰ 250 ਰੁਪਏ ਮਿਲਣਗੇ।

 

ਤੇਜਸ ਐਕਸਪ੍ਰੈਸ ਇਕ ਨਿੱਜੀ ਕੰਪਨੀ ਦੁਆਰਾ ਚਲਾਈ ਜਾਣ ਵਾਲੀ ਪਹਿਲੀ ਰੇਲਗੱਡੀ ਹੈ। ਰੇਲਵੇ ਬੋਰਡ ਅਜਿਹੀਆਂ ਰੇਲ ਗੱਡੀਆਂ ਨੂੰ ਹੋਰ ਰੂਟਾਂ 'ਤੇ ਵੀ ਚਲਾਉਣ 'ਤੇ ਵਿਚਾਰ ਕਰ ਰਿਹਾ ਹੈ।

 

ਤੇਜਸ ਟ੍ਰੇਨ ਦੀ ਨਿਗਰਾਨੀ ਕਰਨਾ ਆਈਆਰਸੀਟੀਸੀ ਦੀ ਜ਼ਿੰਮੇਵਾਰੀ ਹੈ। ਆਈਆਰਸੀਟੀਸੀ ਨੇ 25 ਲੱਖ ਰੁਪਏ ਦੀ ਮੁਫਤ ਬੀਮੇ ਦੀ ਵੀ ਘੋਸ਼ਣਾ ਕੀਤੀ ਹੈ, ਜੋ ਯਾਤਰੀਆਂ ਨੂੰ ਮਿਲੇਗੀ।

 

ਇਹ ਰੇਲ ਗੱਡੀ ਨਵੀਂ ਦਿੱਲੀ ਤੋਂ ਦੁਪਹਿਰ 3.35 ਵਜੇ ਸ਼ੁਰੂ ਹੋ ਕੇ ਉਸੇ ਦਿਨ ਰਾਤ 10.05 ਵਜੇ ਲਖਨਊ ਪੁੱਜੇਗੀ। ਇਹ ਰੇਲ ਗੱਡੀ ਹਫ਼ਤੇ ਵਿਚ 6 ਦਿਨ ਚੱਲੇਗੀ। ਇਹ ਰੇਲ 4 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IRCTC said if train is late by more than one hour passenger will get Rs100