ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਟਰੇਨਾਂ 'ਚ ਬੁਕਿੰਗ ਅੱਜ ਤੋਂ ; ਜਾਣੋ ਕਿਰਾਏ, ਰੂਟ, ਸਟਾਪੇਜ਼ ਨਾਲ ਸਬੰਧਤ ਜ਼ਰੂਰੀ ਗੱਲਾਂ

ਕੋਰੋਨਾ ਵਾਇਰਸ ਤੇ ਲੌਕਡਾਊਨ ਕਾਰਨ 50 ਦਿਨ ਬਾਅਦ 12 ਮਈ ਤੋਂ 15 ਯਾਤਰੀ ਟਰੇਨਾਂ ਦਾ ਸੰਚਾਲਨ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੇ ਲਈ ਬੁਕਿੰਗ ਅੱਜ ਮਤਲਬ ਸੋਮਵਾਰ ਸ਼ਾਮ 4 ਵਜੇ ਤੋਂ ਸ਼ੁਰੂ ਹੋ ਜਾਵੇਗੀ। ਰੇਲਵੇ ਮੰਤਰਾਲੇ ਤੋਂ ਬਾਅਦ ਰੇਲ ਮੰਤਰੀ ਪੀਯੂਸ਼ ਗੋਇਲ ਨੇ ਵੀ ਇੱਕ ਟਵੀਟ ਰਾਹੀਂ ਇਸ ਦੀ ਪੁਸ਼ਟੀ ਕੀਤੀ ਹੈ।
 

ਰੇਲਵੇ ਮੰਤਰਾਲਾ ਦੇ ਅਨੁਸਾਰ ਦਿੱਲੀ ਨਾਲ ਦੇਸ਼ ਦੇ 15 ਵੱਡੇ ਸ਼ਹਿਰਾਂ ਨੂੰ ਜੋੜਿਆ ਜਾਵੇਗਾ। ਇਨ੍ਹਾਂ ਰੇਲ ਗੱਡੀਆਂ ਦੀ ਬੁਕਿੰਗ ਸਿਰਫ਼ ਆਨਲਾਈਨ ਹੋਵੇਗੀ ਅਤੇ ਸਟੇਸ਼ਨ 'ਤੇ ਟਿਕਟਾਂ ਨਹੀਂ ਵੇਚੀਆਂ ਜਾਣਗੀਆਂ। ਸੰਕੇਤ ਹਨ ਕਿ ਇਸ ਤੋਂ ਬਾਅਦ ਦੂਜੇ ਰੂਟਾਂ ਲਈ ਵੀ ਛੇਤੀ ਹੀ ਰੇਲ ਗੱਡੀਆਂ ਦਾ ਐਲਾਨ ਕੀਤਾ ਜਾਵੇਗਾ।
 

ਜਾਣੋ ਇਨ੍ਹਾਂ ਰੇਲ ਗੱਡੀਆਂ ਦੇ ਰੂਟ 
ਇਹ ਰੇਲ ਗੱਡੀਆਂ ਨਵੀਂ ਦਿੱਲੀ ਤੋਂ ਡਿਬਰੂਗੜ੍ਹ, ਅਗਰਤਲਾ, ਹਾਵੜਾ, ਪਟਨਾ, ਰਾਂਚੀ, ਮੁੰਬਈ ਸੈਂਟਰਲ, ਬੰਗਲੁਰੂ, ਬਿਲਾਸਪੁਰ, ਭੁਵਨੇਸ਼ਵਰ, ਸਿਕੰਦਰਾਬਾਦ, ਚੇਨਈ, ਤਿਰੁਵਨੰਤਪੁਰਮ, ਮਡਗਾਓਂ, ਅਹਿਮਦਾਬਾਦ ਅਤੇ ਜੰਮੂ ਤਵੀ ਤਕ ਚੱਲਣਗੀਆਂ।

 

ਬੁਕਿੰਗ ਸਿਰਫ਼ ਆਨਲਾਈਨ ਹੋਵੇਗੀ
ਇਨ੍ਹਾਂ ਰੇਲ ਗੱਡੀਆਂ 'ਚ ਰਿਜ਼ਰਵੇਸ਼ਨ ਲਈ ਬੁਕਿੰਗ 11 ਮਈ ਮਤਲਬ ਅੱਜ ਸ਼ਾਮ 4 ਵਜੇ ਸ਼ੁਰੂ ਹੋਵੇਗੀ। ਸਿਰਫ਼ ਆਈਆਰਸੀਟੀਸੀ ਦੀ ਵੈਬਸਾਈਟ (www.irctc.co.in) 'ਤੇ ਇਹ ਸੇਵਾ ਉਪਲੱਬਧ ਹੈ। ਰੇਲਵੇ ਸਟੇਸ਼ਨਾਂ 'ਤੇ ਟਿਕਟ ਬੁਕਿੰਗ ਕਾਊਂਟਰ ਬੰਦ ਰਹਿਣਗੇ ਅਤੇ ਕੋਈ ਕਾਊਂਟਰ ਟਿਕਟਾਂ (ਪਲੇਟਫਾਰਮ ਟਿਕਟਾਂ ਸਮੇਤ) ਜਾਰੀ ਨਹੀਂ ਕੀਤੀਆਂ ਜਾਣਗੀਆਂ। ਸਿਰਫ ਕਨਫ਼ਰਮ ਟਿਕਟਾਂ ਵਾਲੇ ਯਾਤਰੀਆਂ ਨੂੰ ਹੀ ਰੇਲਵੇ ਸਟੇਸ਼ਨਾਂ ਵਿੱਚ ਦਾਖਲ ਹੋਣ ਦੀ ਮਨਜੂਰੀ ਹੋਵੇਗੀ।

 

ਕਿੰਨਾ ਹੋਵੇਗਾ ਕਿਰਾਇਆ?
ਸੂਤਰਾਂ ਅਨੁਸਾਰ ਜਿਹੜੀਆਂ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ, ਉਹ ਪਹਿਲਾਂ ਰਾਜਧਾਨੀ ਟਰੇਨ ਵਜੋਂ ਚੱਲਦੀਆਂ ਸਨ। ਇਹ ਟਰੇਨਾਂ ਵੀ ਰਾਜਧਾਨੀ ਹੋਣਗੀਆਂ, ਜਿਨ੍ਹਾਂ ਦੇ ਸਾਰੇ ਕੋਚ ਏ.ਸੀ. ਹੋਣਗੇ। ਇਨ੍ਹਾਂ 'ਚ ਪਹਿਲਾਂ ਤੋਂ ਤੈਅ ਕਿਰਾਇਆ ਹੀ ਲਿਆ ਜਾਵੇਗਾ। ਯਾਤਰੀਆਂ ਦੀ ਗਿਣਤੀ 'ਤੇ ਨਿਰਭਰ ਹੋਵੇਗਾ ਕਿ ਰੇਲਗੱਡੀ 'ਚ ਕਿੰਨੇ ਕੋਚ ਸ਼ਾਮਲ ਕੀਤੇ ਜਾਣਗੇ।

 

ਖਾਣ-ਪੀਣ ਦਾ ਪ੍ਰਬੰਧ ਖੁਦ ਕਰਨਾ ਪਵੇਗਾ
ਰੇਲਵੇ ਦੇ ਅਨੁਸਾਰ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੀ ਰੇਲ ਯਾਤਰਾ ਅਤੇ ਵਿਸ਼ੇਸ਼ ਟਰੇਨਾਂ ਦਾ ਟਾਈਮ ਟੇਬਲ ਵੱਖਰੇ ਤੌਰ 'ਤੇ ਜਾਰੀ ਕੀਤਾ ਜਾਵੇਗਾ। ਇਨ੍ਹਾਂ ਰੇਲ ਗੱਡੀਆਂ 'ਚ ਪੈਂਟ੍ਰੀਕਾਰ ਨਹੀਂ ਹੋਵੇਗਾ। ਯਾਤਰੀਆਂ ਨੂੰ ਖਾਣਾ ਅਤੇ ਪਾਣੀ ਦਾ ਪ੍ਰਬੰਧ ਖੁਦ ਕਰਨਾ ਪਵੇਗਾ। ਰੇਲਵੇ ਨੇ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਇਹ ਪ੍ਰਬੰਧ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IRCTC Ticket Booking of trains between Corona crisis from today Know here all the important things related to fare routes stops