ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਰਫ਼ਾਨ ਪਠਾਨ ਸਣੇ ਕਈ ਕ੍ਰਿਕੇਟਰਾਂ ਨੇ ਛੱਡਿਆ ਕਸ਼ਮੀਰ

ਇਰਫ਼ਾਨ ਪਠਾਨ ਸਣੇ ਕਈ ਕ੍ਰਿਕੇਟਰਾਂ ਨੇ ਛੱਡਿਆ ਕਸ਼ਮੀਰ

ਜੰਮੂ–ਕਸ਼ਮੀਰ ਰਾਜ ਕ੍ਰਿਕੇਟ ਟੀਮਾਂ ਦੇ ਸਲਾਹਕਾਰ ਤੇ ਸਾਬਕਾ ਭਾਰਤੀ ਆਲ–ਰਾਊਂਡਰ ਇਰਫ਼ਾਨ ਪਠਾਨ ਅਤੇ ਉਮਰ ਵਰਗਾਂ ਵਿੱਚ ਚੋਣ ਦੇ ਦਾਅਵੇਦਾਰ ਆਪਣੇ ਘਰਾਂ ਨੂੰ ਪਰਤ ਆਏ ਹਨ ਕਿਉਂਕਿ ਕਸ਼ਮੀਰ ਵਾਦੀ ਦੀ ਮੌਜੂਦਾ ਸੁਰੱਖਿਆ ਸਥਿਤੀ ਨੂੰ ਵੇਖਦਿਆਂ ਸ੍ਰੀਨਗਰ ਵਿੰਚ ਚੱਲ ਰਹੇ ਅੰਡਰ–16 ਅਤੇ ਅੰਡਰ–19 ਟ੍ਰਾਇਲਜ਼ ਵੀ ਮੁਲਤਵੀ ਕਰ ਦਿੱਤੇ ਗਏ ਹਨ।

 

 

ਸੂਬਾ ਪ੍ਰਸ਼ਾਸਨ ਨੇ ਸਾਰੇ ਸੈਲਾਨੀਆਂ ਤੇ ਅਮਰਨਾਥ ਯਾਤਰੀਆਂ ਨੂੰ ਸੰਭਾਵੀ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਕਸ਼ਮੀਰ ਵਾਦੀ ਛੱਡਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

 

 

ਇਰਫ਼ਾਨ ਪਠਾਨ ਅੰਡਰ–16 (ਵਿਜੇ ਮਰਚੈਂਟ ਟ੍ਰਾਫ਼ੀ) ਅਤੇ ਅੰਡਰ–19 (ਕੂਚ ਬਿਹਾਰ ਟ੍ਰਾਫ਼ੀ) ਦੇ ਟ੍ਰਾਇਲਜ਼ ਵੇਖਣ ਅਤੇ ਸੰਭਾਵੀ ਖਿਡਾਰੀਆਂ ਦੀ ਸੂਚੀ ਤਿਆਰ ਕਰਨ ਲਈ ਸ੍ਰੀਨਗਰ ’ਚ ਸਨ। ਪਠਾਨ ਨੇ ਐਤਵਾਰ ਨੂੰ ਪੀਟੀਆਈ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਫ਼ਿਲਹਾਲ ਜੂਨੀਅਰ ਟੀਮ ਟ੍ਰਾਇਲਜ਼ ਦਾ ਦੂਜਾ ਗੇੜ ਮੁਲਤਵੀ ਕਰ ਦਿੱਤਾ ਹੈ। ਪਹਿਲਾ ਗੇੜ ਜੂਨ ਅਤੇ ਜੁਲਾਈ ਦੌਰਾਨ ਚੱਲਿਆ ਸੀ।

 

 

ਇਹ ਦੂਜਾ ਗੇੜ ਸੀ। ਸਰਕਾਰ ਵੱਲੋਂ ਐਡਵਾਇਜ਼ਰੀ ਜਾਰੀ ਹੋਈ ਹੈ; ਇਸ ਲਈ ਜੰਮੂ–ਕਸ਼ਮੀਰ ਕ੍ਰਿਕੇਟ ਐਸੋਸੀਏਸ਼ਨ ਸੀਈਓ ਬੁਖਾਰੀ ਤੇ ਪ੍ਰਸ਼ਾਸਕ ਜਸਟਿਸ ਪ੍ਰਸਾਦ ਨਾਲ ਇਰਾਫ਼ਾਨ ਪਠਾਨ ਨੇ ਮੁਲਾਕਾਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਲੜਕਿਆਂ ਨੂੰ ਘਰ ਵਾਪਸ ਭੇਜਣ ਦਾ ਫ਼ੈਸਲਾ ਕੀਤਾ ਗਿਆ ਹੈ।

 

 

ਸਾਰੇ ਲੜਕਿਆਂ ਦੇ ਆਪਣੇ ਘਰ ਪੁੱਜਣ ਤੋਂ ਬਾਅਦ ਹੀ ਇਰਾਫ਼ਾਨ ਪਠਾਨ ਸ੍ਰੀਨਗਰ ਤੋਂ ਰਵਾਨਾ ਹੋਏ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Irfan Pathan and other Cricketrs left Kashmir