ਭਾਰਤੀ ਰੱਖਿਆ ਅਧਿਕਾਰੀਆਂ ਨੇ ਹੁਣ ਸਪੱਸ਼ਟ ਕੀਤਾ ਹੈ ਕਿ ਲਦਾਖ ਖੇਤਰ ਵਿੱਚ ਚੀਨ ਨਾਲ ਕੌਮਾਂਤਰੀ ਸਰਹੱਦ ’ਤੇ ਚੱਲ ਰਹੇ ਰੇੜਕੇ ਅਤੇ ਦੱਖਣੀ ਕਸ਼ਮੀਰ ਦੇ ਬਿਜੇਹਰਾ ਖੇਤਰ ਵਿੱਚ ਅਨੰਤਨਾਗ ਜ਼ਿਲ੍ਹੇ ’ਚ ਸ੍ਰੀਨਗਰ–ਜੰਮੂ–ਕਸ਼ਮੀਰ ਰਾਸ਼ਟਰੀ ਰਾਜਮਾਰਗ ਉੱਤੇ ਹਵਾਈ ਪੱਟੀ ਦੇ ਨਿਰਮਾਣ ਵਿਚਾਲੇ ਕੋਈ ਸਬੰਧ ਨਹੀਂ ਸੀ।
ਇੱਥੇ ਵਰਨਣਯੋਗ ਹੈ ਕਿ ਅਨੰਤਨਾਗ ਜ਼ਿਲ੍ਹੇ ਵਿੱਚ ਸ੍ਰੀਨਗਰ–ਜੰਮੂ ਰਾਸ਼ਟਰੀ ਰਾਜਮਾਰਗ ਲਾਗੇ 3.5 ਕਿਲੋਮੀਟਰ ਲੰਮੀ ਹਵਾਈ ਪੱਟੀ ਦੇ ਨਿਰਮਾਣ ਤੋਂ ਅਜਿਹੇ ਕੁਝ ਅਨੁਮਾਨ ਲਾਏ ਜਾ ਰਹੇ ਹਨ ਕਿ ਲਦਾਖ ਖੇਤਰ ਵਿੱਚ ਭਾਰਤੀ ਤੇ ਚੀਨੀ ਫ਼ੌਜਾਂ ਵਿਚਾਲੇ ਚੱਲ ਰਹੇ ਟਕਰਾਅ ਦੇ ਜਵਾਬ ਵਿੱਚ ਹੰਗਾਮੀ ਲੈਂਡਿੰਗ ਪੱਟੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਇੱਕ ਰੱਖਿਆ ਅਧਿਕਾਰੀ ਨੇ ਕੱਲ੍ਹ ਦੱਸਿਆ ਕਿ ਇਹ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਵੱਲੋਂ ਬਣਾਇਆ ਜਾ ਰਿਹਾ ਹੈ ਪ੍ਰੋਜੈਕਟ ਹੈ ਤੇ ਪਿਤਲੇ ਸਾਲ ਤੋਂ ਇਸ ਦੀ ਯੋਜਨਾ ਸੀ। ਇਸ ਦਾ ਲਦਾਖ ਦੀ ਘਟਨਾ ਨਾਲ ਕੋਈ ਲੈਣਾ–ਦੇਣਾ ਨਹੀਂ ਹੈ।
ਅਧਿਕਾਰੀ ਨੇ ਕਿਹਾ ਕਿ ਹੰਗਾਮੀ ਲੈਂਡਿੰਗ ਪੱਟੀ ਆਵਾਜਾਈ ਦੀਆਂ ਜ਼ਰੂਰਤਾਂ ਦਾ ਹਿੱਸਾ ਹੈ ਤੇ ਦੇਸ਼ ਭਰ ਵਿੱਚ ਅਜਿਹੀਆਂ ਹਵਾਈ ਪੱਟੀਆਂ ਦਾ ਨਿਰਮਾਣ ਕੀਤਾ ਗਿਆ ਹੈ। ਲੋਕ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਕਿਹਾ ਕਿ ਹਵਾਈ ਪੱਟੀ ਇੱਕ ਪੁਰਾਣਾ ਪ੍ਰੋਜੈਕਟ ਸੀ ਤੇ ਸਰਦੀਆਂ ਸ਼ੁਰੂਆਤ ਤੋਂ ਪਹਿਲਾਂ ਇਸ ਦਾ ਕੰਮ ਬੰਦ ਕਰ ਦਿੱਤਾ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਹਵਾਈ ਪੱਟੀ ਦਾ ਨਿਰਮਾਣ ਪਿੱਛੇ ਜਿਹੇ ਮੁੜ ਸ਼ੁਰੂ ਕੀਤਾ ਗਿਆ ਸੀ। ਲੌਕਡਾਊਨ ਕਾਰਨ ਪ੍ਰੋਜੈਕਟ ਵਾਲੀ ਥਾਂ ਉੱਤੇ ਪੁੱਜਣ ਲਈ ਕਾਰਜ ਬਲਾਂ ਨੂੰ ਵਿਸ਼ੇਸ਼ ਪਾਸ ਜਾਰੀ ਕੀਤੇ ਜਾਣੇ ਸਨ। ਬੀਜਬਿਹਾਰਾ ਤੋਂ 15 ਕਿਲੋਮੀਟਰ ਤੋਂ ਵੀ ਘੱਟ ਦੂਰੀ ਉੱਤੇ ਸਥਿਤ ਕਸ਼ਮੀਰ ਵਿੱਚ ਭਾਰਤੀ ਹਵਾਈ ਫ਼ੌਜ ਦੇ ਘੱਟੋ–ਘੱਟ ਦੋ ਹਵਾਈ ਟਿਕਾਣੇ ਹਨ, ਜਿੱਥੇ ਹੰਗਾਮੀ ਲੈਂਡਿੰਗ ਪੱਟੀ ਹੈ।