ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ BSNL ਨੂੰ ਬੰਦ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ?

ਕੀ BSNL ਨੂੰ ਬੰਦ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ?

ਕੇਂਦਰੀ ਵਿੱਤ ਮੰਤਰਾਲਾ ਸਰਕਾਰੀ ਦੂਰਸੰਚਾਰ ਕੰਪਨੀ ਬੀਐੱਸਐੱਨਐੱਲ (BSNL) ਨੂੰ ਬੰਦ ਕਰਨ ਦੇ ਹੱਕ ਵਿੱਚ ਨਹੀਂ ਹੈ। ਦੂਰਸੰਚਾਰ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕੱਲ੍ਹ ਸ਼ੁੱਕਰਵਾਰ ਨੂੰ ਇਹੋ ਸੰਕੇਤ ਦਿੱਤੇ। ਦੂਰਸੰਚਾਰ ਵਿਭਾਗ ਦੇ ਸਕੱਤਰ ਅੰਸ਼ੂ ਪ੍ਰਕਾਸ਼ ਤੋਂ ਪੁੱਛਿਆ ਗਿਆ ਸੀ ਕਿ ਕੀ ਵਿੱਤ ਮੰਤਰਾਲਾ ਬੀਐੱਸਐੱਨਐੱਲ ਨੂੰ ਬੰਦ ਕਰਨ ਦੇ ਹੱਕ ਵਿੱਚ ਹੈ।

 

 

ਸ੍ਰੀ ਅੰਸ਼ੂ ਪ੍ਰਕਾਸ਼ ਨੇ ਕਿਹਾ ਕਿ ਮੀਡੀਆ ਦੇ ਇੱਕ ਵਰਗ ਵੱਲੋਂ ਦਿੱਤੀ ਜਾ ਰਹੀ ਇਹ ਜਾਣਕਾਰੀ ਗ਼ਲਤ ਹੈ ਕਿ ਵਿੱਤ ਮੰਤਰਾਲਾ ਹੁਣ BSNL ਨੂੰ ਬੰਦ ਕਰਨਾ ਚਾਹੁੰਦਾ ਹੈ। ਸ੍ਰੀ ਪ੍ਰਕਾਸ਼ ਮੋਬਾਇਲ ਟਾਵਰਾਂ ਨਾਲ ਜੁੜੇ ਉਦਯੋਗ ਸੰਗਠਨ ‘ਤਾਇਪਾ’ ਦੀ ਸਾਲਾਨਾ ਆਮ ਮੀਟਿੰਗ ਵਿੱਚ ਭਾਗ ਲੈਣ ਪੁੱਜੇ ਹੋਏ ਸਨ।

 

 

ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠਲੇ ਮੰਤਰੀਆਂ ਦੇ ਇੱਕ ਸਮੂਹ ਨੇ ਦੂਰਸੰਚਾਰ ਵਿਭਾਗ ਦੀ ਪ੍ਰਸਤਾਵਿਤ ਹੱਲਾਸ਼ੇਰੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਮੰਤਰੀਆਂ ਦੇ ਇੱਕ ਸਮੂਹ ਨੇ ਜੁਲਾਈ ਮਹੀਨੇ ਦੌਰਾਨ ਘਾਟੇ ’ਚ ਚੱਲ ਰਹੀਆਂ ਦੂਰਸੰਚਾਰ ਕੰਪਨੀਆਂ ਨੂੰ ਹੱਲਾਸ਼ੇਰੀ ਦੇਣ ਲਈ ਪ੍ਰਸਤਾਵਿਤ ਇੱਕ ਪੈਕੇਜ ਨੂੰ ਮਨਜ਼ੂਰੀ ਦਿੱਤੀ ਸੀ।

 

 

ਇਸ ਸਮੂਹ ਵਿੱਚ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਤੇ ਦੂਰਸੰਚਾਰ ਮੰਤਰੀ ਰਵੀਸ਼ੰਕਰ ਪ੍ਰਸਾਦ ਵੀ ਸਨ। ਬਾਅਦ ’ਚ ਵਿੱਤਰਾਲੇ ਦੇ ਅਧਿਕਾਰੀਆਂ ਨੇ ਇਸ ਪ੍ਰਸਤਾਵ ਉੱਤੇ 80 ਤੋਂ ਵੱਧ ਇਤਰਾਜ਼ ਉਠਾ ਦਿੱਤੇ ਸਨ।

 

 

ਦੂਰਸੰਚਾਰ ਮੰਤਰਾਲੇ ਨੇ ਬੀਐੱਸਐੱਨਐੱਲ ਨੂੰ ਮੁੜ ਮੁਨਾਫ਼ੇ ਵਿੱਚ ਲਿਆਉਣ ਲਈ 74,000 ਕਰੋੜ ਰੁਪਏ ਦੀ ਯੋਜਨਾ ਦਾ ਪ੍ਰਸਤਾਵ ਰੱਖਿਆ ਹੈ ਕਿਉਂਕਿ ਉਸ ਨੂੰ ਬੰਦ ਕਰਨ ਲਈ ਵੀ ਸਰਕਾਰ ਨੂੰ 95,000 ਕਰੋੜ ਰੁਪਏ ਖ਼ਰਚ ਕਰਨੇ ਪੈਣਗੇ।

 

 

ਇਸ ਯੋਜਨਾ ਵਿੱਚ ਮੁਲਾਜ਼ਮਾਂ ਦੀ ਸਵੈ–ਇੱਛੁਕ ਸੇਵਾ–ਮੁਕਤੀ ਯੋਜਨਾ ਲਈ 29,000 ਕਰੋੜ ਰੁਪਏ, 4–ਜੀ ਸਪੈਕਟ੍ਰਮ ਲਈ 20,000 ਕਰੋੜ ਰੁਪਏ ਅਤੇ 4–ਜੀ ਸੇਵਾਵਾਂ ਨੂੰ ਪੂੰਜੀਗਤ ਖ਼ਰਚੇ ਲਈ 13,000 ਕਰੋੜ ਰੁਪਏ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Is Centre Government wants to close BSNL