ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕੀ ਮੋਦੀ ਸਰਕਾਰ ਸੱਚਮੁਚ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਦੇ ਵਿਰੁੱਧ ਹੈ?

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (ਖੱਬੇ) ਨਾਲ ਗੇਰਾਲਡ ਬੱਟਸ ਦੀ ਪੁਰਾਣੀ ਤਸਵੀਰ

ਕੈਨੇਡੀਅਨ ਪ੍ਰਧਾਨ ਮੰਤਰੀ (PM) ਸ੍ਰੀ ਜਸਟਿਨ ਟਰੂਡੋ ਦੇ ਸਾਬਕਾ ਸਲਾਹਕਾਰ ਗੇਰਾਲਡ ਬੱਟਸ ਨੇ ਹੁਣ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਉੱਤੇ ਤਿੱਖਾ ਸ਼ਬਦੀ–ਹਮਲਾ ਬੋਲਿਆ ਹੈ। ਉਨ੍ਹਾਂ ਆਖਿਆ ਹੈ ਕਿ ਫ਼ਰਵਰੀ 2018 ’ਚ ਜਦੋਂ PM ਟਰੂਡੋ ਮੋਦੀ ਜਦੋਂ ਭਾਰਤ ਦੌਰੇ ’ਤੇ ਪੁੱਜੇ ਸਨ, ਤਦ ਮੋਦੀ ਸਰਕਾਰ ਨੇ ਜਾਣਬੁੱਝ ਕੇ ਕੈਨੇਡੀਅਨ PM ਦੀ ਉਸ ਫੇਰੀ ਨੂੰ ਸਾਬੋਤਾਜ ਕਰਨ ਦਾ ਜਤਨ ਕੀਤਾ ਸੀ।

 

 

ਸ੍ਰੀ ਬੱਟਸ ਨੇ ਦੋਸ਼ ਲਾਇਆ ਕਿ ਅਸਲ ਵਿੱਚ ਸ੍ਰੀ ਮੋਦੀ ਨੇ ਤਦ ਸ੍ਰੀ ਟਰੂਡੋ ਦੇ ਸਿਆਸੀ ਵਿਰੋਧੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਅਜਿਹਾ ਕੀਤਾ ਸੀ।

 

 

ਚੇਤੇ ਰਹੇ ਕਿ ਸ੍ਰੀ ਗੇਰਾਲਡ ਬੱਟਸ ਕੈਨੇਡੀਅਨ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਦੇ ਪ੍ਰਮੁੱਖ ਸਕੱਤਰ (ਪ੍ਰਿੰਸੀਪਲ ਸੈਕਰੈਟਰੀ) ਰਹੇ ਹਨ ਪਰ ਇਸੇ ਵਰ੍ਹੇ ਪਹਿਲਾਂ ਉਨ੍ਹਾਂ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹੁਣ ਉਨ੍ਹਾਂ ਵੱਲੋਂ ਮੋਦੀ ਸਰਕਾਰ ਵਿਰੁੱਧ ਅਜਿਹੀ ਟਿੱਪਣੀ ’ਤੇ ਕੈਨੇਡਾ ਤੇ ਭਾਰਤ ਦੇ ਸਿਆਸੀ ਹਲਕਿਆਂ ਵਿੱਚ ਕੁਝ ਹੈਰਾਨੀ ਵੀ ਪ੍ਰਗਟਾਈ ਜਾ ਰਹੀ ਹੈ।

 

 

ਸ੍ਰੀ ਗੇਰਾਲਡ ਬੱਟਸ ਨੇ ਤਾਂ ਇੱਥੋਂ ਤੱਕ ਵੀ ਆਖਿਆ ਹੈ ਕਿ ਮੋਦੀ ਸਰਕਾਰ ਨੇ ਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਨੂੰ ਫ਼ਾਇਦਾ ਪਹੁੰਚਾਉਣ ਲਈ ਫ਼ਰਵਰੀ 2018 ਦੌਰਾਨ PM ਜਸਟਿਨ ਟਰੂਡੋ ਦਾ ਸਹੀ ਤਰੀਕੇ ਨਾਲ ਸੁਆਗਤ ਤੱਕ ਨਹੀਂ ਕੀਤਾ ਸੀ।

 

 

ਦਰਅਸਲ, ਸ੍ਰੀ ਗੇਰਾਲਡ ਬੱਟਸ ਨੇ ਇਹ ਬਿਆਨ ਸਿੱਧਾ ਨਹੀਂ ਦਿੱਤਾ। ਹੁਣ ਕੈਨੇਡੀਅਨ ਪੱਤਰਕਾਰ ਜੌਨ ਇਵਿਜ਼ਨ ਨੇ ਇੱਕ ਪੁਸਤਕ ਲਿਖੀ ਹੈ – ‘ਟਰੂਡੋ: ਦਿ ਐਜੂਕੇਸ਼ਨ ਆੱਫ਼ ਏ ਪ੍ਰਾਈਮ ਮਿਨਿਸਟਰ’ (ਟਰੂਡੋ: ਇੱਕ ਪ੍ਰਧਾਨ ਮੰਤਰੀ ਦੀ ਸਿੱਖਿਆ)। ਉਸ ਪੁਸਤਕ ਵਿੱਚ ਸ੍ਰੀ ਗੇਰਾਲਡ ਬੱਟਸ ਦਾ ਮੋਦੀ ਸਰਕਾਰ ਬਾਰੇ ਅਜਿਹਾ ਬਿਆਨ ਦਰਜ ਹੈ।

 

 

ਕੈਨੇਡਾ ’ਚ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀ ਹਾਲੇ ਇਸ ਬਹੁਤ ਜ਼ਿਆਦਾ ਸਿਆਸੀ ਬਿਆਨ ਉੱਤੇ ਕੋਈ ਟਿੱਪਣੀ ਕਰਨ ਤੋਂ ਟਾਲ਼ਾ ਹੀ ਵੱਟ ਰਹੇ ਹਨ। ਕੈਨੇਡਾ ਸਰਕਾਰ ਨੇ ਵੀ ਹਾਲੇ ‘ਹਿੰਦੁਸਤਾਨ ਟਾਈਮਜ਼’ ਵੱਲੋਂ ਇਸ ਬਾਰੇ ਪੁੱਛੇ ਸੁਆਲਾਂ ਦਾ ਕੋਈ ਜਵਾਬ ਨਹੀਂ ਦਿੱਤਾ।

 

 

ਅਸਲ ਵਿੱਚ ਫ਼ਰਵਰੀ 2018 ਦੌਰਾਨ ਜਦੋਂ ਸ੍ਰੀ ਜਸਟਿਨ ਟਰੂਡੋ ਭਾਰਤ ਆਏ ਸਨ; ਤਦ ਉਨ੍ਹਾਂ ਨਾਲ ਜਸਪਾਲ ਸਿੰਘ ਅਟਵਾਲ ਨਾਂਅ ਦਾ ਇੱਕ ਅਜਿਹਾ ਪੰਜਾਬੀ ਵਿਅਕਤੀ ਮੌਜੂਦ ਸੀ; ਜਿਸ ਉੱਤੇ 25 ਮਈ, 1986 ਨੂੰ ਭਾਰਤੀ ਪੰਜਾਬ ਦੇ ਅਕਾਲੀ ਮੰਤਰੀ ਮਲਕੀਤ ਸਿੰਘ ਸਿੱਧੂ ਉੱਤੇ ਕਥਿਤ ਕਾਤਲਾਨਾ ਹਮਲਾ ਕਰਨ ਦਾ ਦੋਸ਼ ਲੱਗਾ ਸੀ। ਸ਼ਾਇਦ ਇਸੇ ਲਈ ਭਾਰਤ ਸਰਕਾਰ ਨੇ ਤਦ ਜਸਟਿਨ ਟਰੂਡੋ ਦਾ ਠੀਕ ਤਰੀਕੇ ਨਾਲ ਸੁਆਗਤ ਨਹੀਂ ਕੀਤਾ ਸੀ।

 

 

ਹੁਣ ਸਭ ਦੇ ਮਨਾਂ ਵਿੱਚ ਇਹ ਸੁਆਲ ਪੈਦਾ ਹੁੰਦਾ ਹੈ ਕਿ ਕੀ ਸੱਚਮੁਚ ਮੋਦੀ ਸਰਕਾਰ ਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਨੂੰ ਕੋਈ ਫ਼ਾਇਦਾ ਪਹੁੰਚਾਉਣਾ ਚਾਹੁੰਦੀ ਹੈ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Is India s Modi Govt really against Canada s Justin Trudeau Govt