ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕੀ ਧਾਰਾ 35–ਏ ਖ਼ਤਮ ਕਰਨ ਲਈ ਕਸ਼ਮੀਰ ਵਾਦੀ ’ਚ ਇਹ ਕੁਝ ਕੀਤਾ ਜਾ ਰਿਹਾ ਹੈ?

ਜੰਮੂ–ਕਸ਼ਮੀਰ ਦੇ ਰਾਜਪਾਲ ਸੱਤਿਆ ਪਾਲ ਮਲਿਕ

ਅੱਜ–ਕੱਲ੍ਹ ਹਰ ਪਾਸੇ ਜੰਮੂ–ਕਸ਼ਮੀਰ ਦੀ ਹੀ ਚਰਚਾ ਹੋ ਰਹੀ ਹੈ। ਦਰਅਸਲ, ਪਿਛਲੇ ਕੁਝ ਦਿਨਾਂ ਦੌਰਾਨ ਹੀ ਨੀਮ ਫ਼ੌਜੀ ਬਲਾਂ ਦੇ 38,000 ਵਾਧੂ ਜਵਾਨ ਤਾਇਨਾਤ ਕੀਤੇ ਜਾਣ ਨਾਲ ਕਸ਼ਮੀਰ ਵਾਦੀ ਵਿੱਚ ਤਾਂ ਡਰ ਤੇ ਦਹਿਸ਼ਤ ਦਾ ਮਾਹੌਲ ਬਣ ਹੀ ਗਿਆ ਹੈ; ਉੱਧਰ ਪੂਰੇ ਦੇਸ਼ ਨੂੰ ਵੀ ਵੱਡੀ ਚਿੰਤਾ ਲੱਗ ਗਈ ਹੈ ਕਿ ਆਖ਼ਰ ਹੁਣ ਭਾਰਤ ਦੇ ਅਟੁੱਟ ਹਿੱਸੇ ਜੰਮੂ–ਕਸ਼ਮੀਰ ਵਿੱਚ ਕੀ ਹੋਣ ਜਾ ਰਿਹਾ ਹੈ।

 

 

ਜੇ IANS ਦੀ ਇਸ ਰਿਪੋਰਟ ਉੱਤੇ ਯਕੀਨ ਕਰੀਏ, ਤਾਂ ਹੁਣ ਭਾਰਤ ਸਰਕਾਰ ਨੇ ਸੰਵਿਧਾਨ ਦੀ ਧਾਰਾ 35–ਏ ਨੂੰ ਕਿਸੇ ਹੋਰ ਤਰੀਕੇ ਖ਼ਤਮ ਕਰਨ ਦੀਆਂ ਤਿਆਰੀਆਂ ਕਰ ਦਿੱਤੀਆਂ ਹਨ। ਇਹ ਧਾਰਾ ਜੰਮੂ–ਕਸ਼ਮੀਰ ਵਿੱਚ ਲਾਗੂ ਹੈ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਇਸ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਕਸ਼ਮੀਰ ਵਾਦੀ ਦੀ ਸਿਆਸਤ ਇਹ ਧਾਰਾ ਖ਼ਤਮ ਨਾ ਕਰਨ ਦੀ ਦਲੀਲ ਪਿੱਛੇ ਵੀ ਘੁੰਮਦੀ ਰਹੀ ਹੈ।

 

 

ਹੁਣ ਇਹ ਪਤਾ ਲੱਗਾ ਹੈ ਕਿ ਧਾਰਾ 35–ਏ ਨੂੰ ਖ਼ਤਮ ਕਰਨ ਲਈ ਜੰਮੂ–ਕਸ਼ਮੀਰ ਸੂਬੇ ਨੂੰ ਤਿੰਨ ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ, ਵਾਦੀ ਤੇ ਲੱਦਾਖ ਵਿੱਚ ਵੰਡ ਦਿੱਤਾ ਜਾਵੇਗਾ। ਜੇ ਅਜਿਹਾ ਕੀਤਾ ਗਿਆ, ਤਾਂ ਸੂਬੇ ਵਿੱਚ ਵੱਡੇ ਪੱਧਰ ਉੱਤੇ ਹਿੰਸਾ ਫੈਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

 

 

ਇਸੇ ਲਈ ਕਿਸੇ ਵੱਡੀ ਗੜਬੜੀ ਦੇ ਖ਼ਦਸ਼ੇ ਕਾਰਨ ਹੀ ਕਸ਼ਮੀਰੀ ਜਨਤਾ ਨੇ ਤੁਰੰਤ ਰਾਸ਼ਨ, ਦਵਾਈਆਂ, ਖ਼ੁਰਾਕੀ ਤੇਲ, ਲੂਣ, ਚਾਹ, ਦਾਲ਼ਾਂ ਤੇ ਸਬਜ਼ੀਆਂ ਆਪਣੇ ਘਰਾਂ ਵਿੱਚ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਏਟੀਐੱਮ ਤੇ ਪੈਟਰੋਲ ਪੰਪਾਂ ਉੱਤੇ ਵੱਡੀਆਂ ਕਤਾਰਾਂ ਲੱਗ ਗਈਆਂ ਹਨ।

 

 

ਸੁਰੱਖਿਆ ਬਲਾਂ ਨੂੰ ਅਗਲੇ 24 ਘੰਟਿਆਂ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਲਈ ਆਖ ਦਿੱਤਾ ਗਿਆ ਹੈ ਤੇ ਪੂਰੀ ਕਸ਼ਮੀਰ ਵਾਦੀ ਨੂੰ ਬੰਦ ਕੀਤਾ ਜਾ ਸਕਦਾ ਹੈ। ਆਮ ਲੋਕਾਂ ਨੂੰ ਲੱਗਦਾ ਹੈ ਕਿ ਕਸ਼ਮੀਰ ਵਾਦੀ ਵਿੱਚ ਲੰਮੇ ਸਮੇਂ ਲਈ ਕਰਫ਼ਿਊ ਵੀ ਲਾਇਆ ਜਾ ਸਕਦਾ ਹੈ। ਉਂਝ ਭਾਵੇਂ ਜੰਮੂ–ਕਸ਼ਮੀਰ ਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਇਹ ਸਭ ਸੋਸ਼ਲ–ਮੀਡੀਆ ਦੀਆਂ ਅਫ਼ਵਾਹਾਂ ਦੱਸੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Is it being done to abrogate Clause 35A in Kashmir Valley