ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੰਗਿਆਂ ਕਾਰਨ ਕੀ ਅਮਿਤ ਸ਼ਾਹ ਤੋਂ ਖ਼ਫ਼ਾ ਹਨ PM ਮੋਦੀ?

ਦਿੱਲੀ ਦੰਗਿਆਂ ਕਾਰਨ ਕੀ ਅਮਿਤ ਸ਼ਾਹ ਤੋਂ ਖ਼ਫ਼ਾ ਹਨ PM ਮੋਦੀ?

ਦਿੱਲੀ ਦੰਗਿਆਂ ਤੋਂ ਬਾਅਦ ਰਾਜਧਾਨੀ ’ਚ ਕਾਨੂੰਨ ਤੇ ਵਿਵਸਥਾ ਬਹਾਲ ਕਰਨ ਲਈ ਕੇਂਦਰ ਸਰਕਾਰ ਨੇ ਤੁਰਤ–ਫੁਰਤ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਇਸ ਦੀ ਜ਼ਿੰਮੇਵਾਰੀ ਦੇ ਦਿੱਤੀ ਸੀ। ਸ੍ਰੀ ਡੋਵਾਲ ਦੋ ਵਾਰ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਵੀ ਕਰ ਚੁੱਕੇ ਹਨ। ਹੁਣ ਇੱਕ ਸੀਨੀਅਰ ਪੱਤਰਕਾਰ ਨੇ ਦਾਅਵਾ ਕੀਤਾ ਹੈ ਕਿ ਸ੍ਰੀ ਡੋਵਾਲ ਨੂੰ ਦੇਸ਼ ਦੀ ਰਾਜਧਾਨੀ ਦੀ ਸੁਰੱਖਿਆ ਲਈ ਸੱਦਣਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ ਇੱਕ ਝਟਕਾ ਹੈ।

 

 

ਦੋਸ਼ ਹੈ ਕਿ ਦੰਗਿਆਂ ਦੌਰਾਨ ਦਿੱਲੀ ਪੁਲਿਸ ਨੇ ਹਿੰਸਾ ਉੱਤੇ ਕਾਬੂ ਪਾਉਣ ਲਈ ਓਨੇ ਜਤਨ ਨਹੀਂ ਕੀਤੇ, ਜਿੰਨੇ ਕਰਨੇ ਚਾਹੀਦੇ ਸਨ। ਇਸ ਕਥਿਤ ਨਾਕਾਮੀ ਨੂੰ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨਾਲ ਜੋੜਿਆ ਜਾ ਰਿਹਾ ਹੈ; ਕਿਉਂਕਿ ਦਿੱਲੀ ਪੁਲਿਸ ਸਿੱਧੀ ਗ੍ਰਹਿ ਮੰਤਰੀ ਨੂੰ ਹੀ ਰਿਪੋਰਟ ਕਰਦੀ ਹੈ।

 

 

ਦਰਅਸਲ, ‘ਨਿਊ ਇੰਡੀਅਨ ਐਕਸਪ੍ਰੈੱਸ’ ’ਚ ਲਿਖੇ ਲੇਖ ਵਿੱਚ ਸੀਨੀਅਰ ਪੱਤਰਕਾਰ ਅਨੀਤਾ ਕਾਤਿਆਲ ਨੇ ਦਾਅਵਾ ਕੀਤਾ ਹੈ ਦਿੱਲੀ ਦੰਗਿਆਂ ਨੂੰ ਜਿਵੇਂ ਦਿੱਲੀ ਪੁਲਿਸ ਨੇ ਸਿੱਝਿਆ ਹੈ, ਉਸ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਸ਼ ਨਹੀਂ ਹਨ।

 

 

ਇਸੇ ਲਈ ਹੁਣ ਮੰਨਿਆ ਜਾ ਰਿਹਾ ਹੈ ਕਿ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲਾਤ ਨੂੰ ਛੇਤੀ ਸੁਖਾਵੇਂ ਬਣਾਉਣ ਲਈ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਸੀ।

 

 

ਲੇਖ ਅਨੁਸਾਰ ਇਸ ਗੱਲ ਤੋਂ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੈਬਿਨੇਟ ਵਿੱਚ ਉਨ੍ਹਾਂ ਦੇ ਨੇੜਲੇ ਸਹਿਯੋਗੀ ਅਮਿਤ ਸ਼ਾਹ ਵਿਚਾਲੇ ਮਤਭੇਦ ਉੱਭਰੇ ਹਨ। ਦਿੱਲੀ ਦੰਗਿਆਂ ਨੂੰ ਲੈ ਕੇ ਅਮਿਤ ਸ਼ਾਹ ਇਸ ਵੇਲੇ ਆਪਣੇ ਆਲੋਚਕਾਂ ਦੇ ਨਿਸ਼ਾਨੇ ’ਤੇ ਹਨ।

 

 

ਦੋਸ਼ ਹੈ ਕਿ ਕੇ਼ਦਰੀ ਗ੍ਰਹਿ ਮੰਤਰੀ ਨੇ ਹਿੰਸਾ ਭੜਕਣ ਤੋਂ ਬਾਅਦ ਹਾਲੇ ਤੱਕ ਹਿੰਸਾ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਨਹੀਂ ਕੀਤਾ। ਕਾਂਗਰਸੀ ਆਗੂਆਂ ਨੇ ਤਾਂ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕਰ ਦਿੱਤੀ ਹੈ।

 

 

ਅਨੀਤਾ ਕਾਤਿਆਲ ਦਾ ਇਹ ਵੀ ਕਹਿਣਾ ਹੈ NSA ਅਜੀਤ ਡੋਵਾਲ ਨੂੰ ਦੰਗੇ ਸ਼ਾਂਤ ਕਰਨ ਦੀ ਜ਼ਿੰਮੇਵਾਰੀ ਦੇਣ ਨਾਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੋਵਾਂ ਨੂੰ ਫ਼ਾਇਦਾ ਹੋ ਸਕਦਾ ਹੈ। ਸ੍ਰੀ ਡੋਵਾਲ ਨੂੰ ਪ੍ਰਧਾਨ ਮੰਤਰੀ ਸ੍ਰੀ ਮੋਦੀ ਦਾ ਕਰੀਬੀ ਮੰਨਿਆ ਜਾਂਦਾ ਹੈ ਤੇ ਇਹੋ ਕਾਰਨ ਹੈ ਕਿ ਪ੍ਰਧਾਨ ਮੰਤਰੀ ਨੇ ਆਪਣਾ ‘ਗਲੋਬਲ ਸਟੇਟਸਮੈਨ’ ਦਾ ਅਕਸ ਬਚਾਉਣ ਲਈ ਸ੍ਰੀ ਡੋਵਾਲ ਨੂੰ ਇਹ ਜ਼ਿੰਮੇਵਾਰੀ ਸੌਂਪੀ ਸੀ; ਤਾਂ ਜੋ ਦੇਸ਼ ਦੀ ਰਾਜਧਾਨੀ ’ਚ ਹਾਲਾਤ ਉੱਤੇ ਤੁਰੰਤ ਕਾਬੂ ਪਾਇਆ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Is PM Modi angry from Amit Shah due to Delhi Violence