ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਇਹੋ ਭਾਜਪਾ ਦਾ ਰਾਸ਼ਟਰਵਾਦ ਹੈ: ਕਾਂਗਰਸ

ਕੀ ਇਹੋ ਭਾਜਪਾ ਦਾ ਰਾਸ਼ਟਰਵਾਦ ਹੈ: ਕਾਂਗਰਸ

ਲੋਕ ਸਭਾ ਚੋਣਾਂ ਲਈ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਵੱਲੋਂ ਮਹਾਤਮਾ ਗਾਂਧੀ ਦੇ ਕਾਤਲ ਨਾਥੂਰਾਮ ਗੌਡਸੇ ਦੀ ਸ਼ਲਾਘਾ ਕੀਤੇ ਜਾਣ ਤੇ ਉਸ ਉੱਤੇ ਕੇਂਦਰੀ ਮੰਤਰੀ ਅਨੰਤ ਹੇਗੜੇ ਦੀ ਹਮਾਇਤ ਨੂੰ ਲੈ ਕੇ ਕਾਂਗਰਸ ਨੇ ਸ਼ੁੱਕਰਵਾਰ ਨੂੰ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਤਿੱਖਾ ਹਮਲਾ ਬੋਲਿਆ ਤੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਦੇਸ਼ ਦੀ ਸ਼ਾਨ ਵਿਰੁੱਧ ‘ਗੁਰੀਲਾ ਜੰਗ’ ਛੇੜੀ ਹੋਈ ਹੈ।

 

 

ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ – ‘ਇੰਝ ਜਾਪਦਾ ਹੈ ਕਿ ਮੋਦੀ ਸਰਕਾਰ ਨੇ ਭਾਰਤ ਦੇ ਆਜ਼ਾਦੀ ਘੁਲਾਟੀਆਂ ਤੇ ਇਤਿਹਾਸਕ ਸ਼ਖ਼ਸੀਅਤਾਂ ਵਿਰੁੱਧ ਇੱਕ ਲੁਕਵੀਂ ਜੰਗ ਛੇੜੀ ਹੋਈ ਹੈ। ਰੋਜ਼ ਨਵਾਂ ਮੁਖੌਟਾ ਲਾ ਕੇ ਇੱਕ ਮੋਦੀ ਪੈਰੋਕਾਰ ਆਉਂਦਾ ਹੈ ਤੇ ਭਾਰਤ ਦੀ ਆਤਮਾ ਮਹਾਤਮਾ ਨੂੰ ਅਪਮਾਨਿਤ ਕਰ ਜਾਂਦਾ ਹੈ।’

 

 

ਸ੍ਰੀ ਸੁਰਜੇਵਾਲਾ ਨੇ ਕਿਹਾ,‘ਮਹਾਤਮਾ ਗਾਂਧੀ ਨੇ ਕਿਹਾ ਸੀ ਕਿ – ‘ਮੈਂ ਇਹ ਮੰਨਦਾ ਹਾਂ ਅਤੇ ਮੇਰਾ ਇਹ ਅਨੇਕ ਵਾਰ ਦਾ ਤਜਰਬਾ ਹੈ ਕਿ ਕੋਈ ਵਿਅਕਤੀ ਆਪਣੇ–ਆਪ ਵਿੱਚ ਕਿੰਨਾ ਵੀ ਯੋਗ ਕਿਉਂ ਨਾ ਹੋਵੇ, ਉਸ ਦੇ ਗੁਪਤ ਗ਼ੈਰ–ਨੈਤਿਕ ਕੰਮ ਇੱਕ ਦਿਨ ਉਜਾਗਰ ਹੋ ਹੀ ਜਾਂਦੇ ਹਨ।’ ਗਾਂਧੀ ਜੀ ਨੇ ਲੱਗਦਾ ਹੈ ਕਿ ਇਹ ਵਿਚਾਰ ਮੋਦੀ–ਸ਼ਾਹ ਦੀ ਜੋੜੀ ਲਈ ਆਖੇ ਹੋਣਗੇ।’

 

 

ਸ੍ਰੀ ਸੁਰਜੇਵਾਲਾ ਨੇ ਕਿਹਾ ਕਿ – ‘ਮੋਦੀ–ਸ਼ਾਹ ਦੀ ਜੋੜੀ ਪ੍ਰਚਾਰ ਕਰਦੇ ਸਮੇਂ ਗਾਂਧੀ ਤੇ ਵਿਚਾਰ ਵਿੱਚ ਗੌਡਸੇਵਾਦੀ ਹੈ। ਗੌਡਸੇ ਨੇ 1948 ’ਚ ਮਹਾਤਮਾ ਗਾਂਧੀ ਦਾ ਕਤਲ ਕੀਤਾ ਪਰ 2014 ਤੋਂ 2019 ਤੱਕ ਮੋਦੀ ਜੀ ਦੇ ਕੱਟੜ ਹਮਾਇਤੀਆਂ ਤੇ ਪੈਰੋਕਾਰਾਂ ਨੇ ਗੌਡਸੇ ਨੂੰ ਰਾਸ਼ਟਰ–ਭਗਤ ਦੱਸ ਕੇ ਭਾਰਤ ਦੀ ਆਤਮਾ ਦੀ ਕਈ ਵਾਰ ਹੱਤਿਆ ਕੀਤੀ ਹੈ।’
 

 

ਸ੍ਰੀ ਸੁਰਜੇਵਾਲਾ ਨੇ ਸੁਆਲ ਕੀਤਾ ਕਿ ‘ਕੀ ਇਹੋ ਭਾਜਪਾ ਦਾ ਰਾਸ਼ਟਰਵਾਦ ਹੈ? ਕੀ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਭਾਜਪਾ ਦੀ ਅਸਲੀ ਜੀਵਨ–ਸ਼ੈਲੀ ਹੈ? ਮੋਦੀ ਜੀ–ਅਮਿਤ ਸ਼ਾਹ ਜੀ ਦੇਸ਼ ਤੋਂ ਮਾਫ਼ੀ ਕਿਉਂ ਨਹੀਂ ਮੰਗ ਰਹੇ?’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Is this BJP s Nationalism Congress