ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੰਦਰ 'ਚ ਸੈਨੀਟਾਈਜ਼ਰ ਖਤਮ ਹੋਇਆ ਤਾਂ ਗਊ ਮੂਤਰ ਨਾਲ ਹੱਥ ਧੁਆਏ

ਕੋਰੋਨਾ ਵਾਇਰਸ ਦੇ ਮਾਮਲੇ ਭਾਰਤ 'ਚ ਤੇਜ਼ੀ ਨਾਲ ਵੱਧ ਰਹੇ ਹਨ। ਮਹਾਰਾਸ਼ਟਰ 'ਚ ਇਸ ਵਾਇਰਸ ਨਾਲ ਪੀੜਤ ਮਾਮਲਿਆਂ ਦੀ ਗਿਣਤੀ 37 ਤੱਕ ਪਹੁੰਚ ਗਈ ਹੈ। ਇਸ ਦੌਰਾਨ ਮੁੰਬਈ ਦੇ ਇਸਕਾਮ ਮੰਦਰ 'ਚ ਸ਼ਰਧਾਲੂਆਂ ਦੇ ਹੱਥ ਧੁਆਉਣ ਲਈ ਸੈਨੀਟਾਈਜ਼ਰ ਵਜੋਂ ਗਊ ਮੂਤਰ ਦੀ ਵਰਤੋਂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੰਦਰ 'ਚ ਐਲਕੋਹਲ ਯੁਕਤ ਸੈਨੀਟਾਈਜ਼ਰ ਖਤਮ ਹੋ ਜਾਣ ਕਾਰਨ ਸ਼ਰਧਾਲੂਆਂ ਨੂੰ ਹੱਥ ਧੋਣ ਲਈ ਗਊ ਮੂਤਰ ਦਿੱਤਾ ਗਿਆ।
 

ਇੱਕ ਵਿਅਕਤੀ ਨੇ ਟਵਿੱਟਰ 'ਤੇ ਇਸ ਘਟਨਾ ਦਾ ਜ਼ਿਕਰ ਕੀਤਾ ਹੈ। ਇਹ ਘਟਨਾ 15 ਮਾਰਚ ਦੀ ਦੱਸੀ ਜਾ ਰਹੀ ਹੈ। ਰਾਜੂ ਨਾਇਰ ਨਾਂਅ ਦੇ ਵਿਅਕਤੀ ਨੇ ਇਸ ਘਟਨਾ ਬਾਰੇ ਟਵੀਟ ਕੀਤਾ, "ਅੱਜ ਮੇਰਾ ਦੋਸਤ ਮੈਨੂੰ ਅੰਧੇਰੀ ਦੇ ਇਸਕਾਨ ਮੰਦਰ ਦੇ ਅੰਦਰ ਗੋਵਿੰਦਾ ਰੈਸਟੋਰੈਂਟ ਲੈ ਕੇ ਗਿਆ ਸੀ। ਸੁਰੱਖਿਆ ਜਾਂਚ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਆਪਣਾ ਹੱਥ ਦਿਖਾਉਣ ਲਈ ਕਿਹਾ ਅਤੇ ਹੱਥ 'ਤੇ ਕੁਝ ਸਪਰੇਅ ਕੀਤਾ, ਜਿਸ ਦੀ ਮਹਿਕ ਅਜੀਬ ਸੀ। ਜਦੋਂ ਮੈਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਗਊ ਮੂਤਰ ਹੈ।"
 

 

ਰਾਜੂ ਨਾਇਰ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ। ਉਨ੍ਹਾਂ ਸਵਾਲ ਕੀਤਾ, "ਉਹ ਲੋਕ ਕਿਸੇ ਦੇ ਹੱਥ 'ਤੇ ਪੇਸ਼ਾਬ ਕਿਵੇਂ ਛਿੜਕ ਸਕਦੇ ਹਨ ਅਤੇ ਉਹ ਵੀ ਬਗੈਰ ਪੁੱਛੇ? ਮੈਂ ਕਿਸੇ ਦੇ ਪੇਸ਼ਾਬ ਨਾਲ ਆਪਣੇ ਹੱਥ ਧੋਣਾ ਨਹੀਂ ਚਾਹੁੰਦਾ। ਮੇਰੇ ਕੋਲ ਆਪਣਾ ਸੈਨੀਟਾਈਜ਼ਰ ਹੈ। ਇਹ ਮੇਰੇ ਵਿਸ਼ਵਾਸ ਅਤੇ ਕਦਰਾਂ-ਕੀਮਤਾਂ ਦੇ ਵਿਰੁੱਧ ਹੈ।"
 

ਸੋਸ਼ਲ ਮੀਡੀਆ 'ਤੇ ਇਸ ਘਟਨਾ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ। ਇਸ ਬਾਰੇ ਇਸਕਾਨ ਮੰਦਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੱਥ ਸਾਫ਼ ਕਰਨ ਲਈ ਦਿੱਤੀ ਗਈ ਚੀਜ਼ ਸਾਫ਼ ਗਊ ਮੂਤਰ ਸੀ। ਇਸ 'ਚ ਬੈਕਟੀਰੀਆ ਨਾਲ ਲੜਨ ਦੀ ਸਮਰੱਥਾ ਹੈ। ਮੰਦਰ ਦੇ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਗਊ ਮੂਤਰ ਨੂੰ ਸਿਰਫ਼ 15 ਮਾਰਚ ਨੂੰ ਅੱਧੇ ਦਿਨ ਲਈ ਵਰਤਿਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ISKCON temple mumbai use cow urine as sanitizer for hand wash