ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਦਰਯਾਨ-2 ਦੀ ਹਾਰਡ-ਲੈਂਡਿੰਗ ਦੀਆਂ ਤਸਵੀਰਾਂ ਦਾ ਵਿਸ਼ਲੇਸ਼ਣ ਕਰ ਰਿਹੈ ਇਸਰੋ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਵੀਰਵਾਰ ਨੂੰ ਕਿਹਾ ਕਿ ਕੁਝ ਵਿਦਵਾਨਾਂ ਅਤੇ ਏਜੰਸੀ ਮਾਹਰਾਂ ਦੀ ਇੱਕ ਰਾਸ਼ਟਰੀ ਪੱਧਰੀ ਕਮੇਟੀ ਚੰਦਰਯਾਨ-2 ਮਿਸ਼ਨ ਚ ਚੰਨ ਦੀ ਸਤਹ ’ਤੇ ਸਾਫਟ-ਲੈਂਡਿੰਗ ਕਰਨ ਤੋਂ ਪਹਿਲਾਂ ਲੈਂਡਰ ਨਾਲ ਸੰਪਰਕ ਟੁੱਟਣ ਦੇ ਕਾਰਨਾਂ ਦਾ ਅਧਿਐਨ ਕਰ ਰਹੀ ਹੈ।

 

ਇਸਰੋ ਨੇ ਇਹ ਵੀ ਕਿਹਾ ਕਿ ਭਾਰਤ ਦੇ ਦੂਜੇ ਚੰਦਰ ਮਿਸ਼ਨ ਦਾ ਆਰਬਿਟਰ ਕੀਤੇ ਗਏ ਵਿਗਿਆਨਕ ਪ੍ਰਯੋਗਾਂ ਨੂੰ ਤਸੱਲੀਬਖ਼ਸ਼ ਢੰਗ ਨਾਲ ਨੇਪਰੇ ਚਾੜ ਰਿਹਾ ਹੈ ਤੇ ਇਸ ਦੇ ਸਾਰੇ ਪੇਲੋਡ ਦਾ ਕੰਮ ਤਸੱਲੀਬਖ਼ਸ਼ ਹੈ। ਏਜੰਸੀ ਨੇ ਆਪਣੀ ਵੈਬਸਾਈਟ 'ਤੇ ਲਿਖਿਆ, 'ਆਰਬਿਟਰ ਦੇ ਸਾਰੇ ਪੇਲੋਡ ਚੱਲ ਰਹੇ ਹਨ। ਇਸਦੇ ਸ਼ੁਰੂਆਤੀ ਟੈਸਟ ਪੂਰੀ ਤਰ੍ਹਾਂ ਸਫਲ ਰਹੇ ਹਨ। ਸਾਰੇ ਪੇਲੋਡ ਦੀ ਕਾਰਗੁਜ਼ਾਰੀ ਤਸੱਲੀਬਖਸ਼ ਹੈ।

 

ਇਸਰੋ ਨੇ ਕਿਹਾ, “ਅਕਾਦਮਿਕਾਂ ਅਤੇ ਇਸਰੋ ਮਾਹਰਾਂ ਦੀ ਇੱਕ ਰਾਸ਼ਟਰੀ ਪੱਧਰ ਦੀ ਕਮੇਟੀ ਲੈਂਡਰ ਨਾਲ ਸੰਪਰਕ ਟੁੱਟਣ ਦੇ ਕਾਰਨਾਂ ਦਾ ਅਧਿਐਨ ਕਰ ਰਹੀ ਹੈ।” ਲੰਘੀ 7 ਸਤੰਬਰ ਨੂੰ ਚੰਦਰਯਾਨ-2 ਦੇ ਰੋਵਰ ਪ੍ਰੱਗਿਆਨ ਤੋਂ ਲੈਂਡਰ ਵਿਕਰਮ ਨੂੰ ਚੰਨ ਦੀ ਸਤਹ 'ਤੇ ਇਕ ਸਾਫਟ-ਲੈਂਡਿੰਗ ਕਰਨੀ ਸੀ ਪਰ ਆਖਰੀ ਪੜਾਅ ਚ ਚੰਨ ਦੀ ਸਤਹ ਤੋਂ ਸਿਰਫ 2.1 ਕਿਲੋਮੀਟਰ ਉਪਰ ਇਸਦਾ ਇਸਰੋ ਨਾਲ ਸੰਪਰਕ ਟੁੱਟ ਗਿਆ।

 

ਉਦੋਂ ਤੋਂ ਲੈਂਡਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਫਲਤਾ ਮਿਲਦੀ ਨਹੀਂ ਦਿਖਾਈ ਦੇ ਰਹੀ ਹੈ। ਇਸਰੋ ਨੇ 8 ਸਤੰਬਰ ਨੂੰ ਕਿਹਾ ਸੀ ਕਿ ਚੰਦਰਯਾਨ-2 ਦੇ ਆਰਬਿਟਰ ਚ ਲਗੇ ਕੈਮਰੇ ਨਾਲ ਚੰਦਰਮਾ ਦੀ ਸਤਹ 'ਤੇ ਲੈਂਡਰ ਨੂੰ ਵੇਖਿਆ ਗਿਆ ਹੈ। ਵਿਕਰਮ ਦੀ ਹਾਰਡ-ਲੈਂਡਿੰਗ ਹੋਈ ਸੀ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ISRO analyzing Chandrayaan-2 landing location photos provide by nasa