ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਦਰਯਾਨ–2 : ਵੀਡੀਓ, PM ਦੇ ਗਲੇ ਲੱਗਕੇ ਭਾਵੁਕ ਹੋਏ ਇਸਰੋ ਚੀਫ

ਚੰਦਰਯਾਨ–2 : ਵੀਡੀਓ, PM ਦੇ ਗਲੇ ਲੱਗਕੇ ਭਾਵੁਕ ਹੋਏ ਇਸਰੋ ਚੀਫ

ਇਸਰੋ ਪ੍ਰਮੁੱਖ ਕੇ ਸਿਵਨ ਉਸ ਸਮੇਂ ਭਾਵੁਕ ਹੋ ਗਏ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰ ਨੂੰ ਸੰਬੋਧਨ ਕਰਨ ਬਾਅਦ ਇਸਰੋ ਸੈਂਟਰ ਨਾਲ ਵਾਪਸ ਆ ਰਹੇ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਗਲੇ ਮਿਲਕੇ ਸਿਵਨ ਭਾਵੁਕ ਹੋ ਗਏ ਅਤੇ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਦੀ ਪਿੱਠ ਥਪਥਪਾਉਂਦੇ ਦਿਖਾਈ ਦਿੱਤੇ।

 

 

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਯਾਨ ਦੀ ਯਾਤਰਾ ਨੂੰ ਸ਼ਾਨਦਾਰ ਅਤੇ ਜਾਨਦਾਰ ਦੱਸਦੇ ਹੋਏ ਕਿਹਾ ਕਿ ਨਤੀਜਾ ਆਪਣੀ ਥਾਂ ਹੈ, ਪ੍ਰੰਤੂ ਮੈਨੂੰ ਅਤੇ ਪੂਰੇ ਦੇਸ਼ ਨੂੰ ਆਪਣੇ ਵਿਗਿਆਨੀਆਂ, ਇੰਜਨੀਅਰਾਂ ਤੁਹਾਡੇ ਸਭ ਦੇ ਯਤਨਾਂ ਉਤੇ ਮਾਣ ਹੈ। ਪ੍ਰਧਾਨ ਮੰਤਰੀ ਮੋਦੀ ਸ਼ਨੀਵਾਰ ਨੂੰ ਬੇਂਗਲੁਰੂ ਦੇ ਇਸਰੋ ਸੈਂਟਰ ਤੋਂ ਦੇਸ਼ ਨੂੰ ਸੰਬੋਧਨ ਕਰ ਰਹੇ ਸਨ।

 

ਮੋਦੀ ਚੰਦ ਉਤੇ ‘ਸਾਫਟ ਲੈਡਿੰਗ ਦਾ ਸਿੱਧਾ ਨਜ਼ਾਰਾ ਦੇਖਣ ਲਈ ਇੱਥੇ ਸਥਿਤ ਇਸਰੋ ਕੇਂਦਰ ਪਹੁੰਚੇ ਸਨ। ਹਾਲਾਂਕਿ, ਲੈਂਡਰ ਨਾਲ ਸੰਪਰਕ ਟੁੱਟ ਜਾਣ ਕਾਰਨ ‘ਸਾਫਟ ਲੈਡਿੰਗ ਬਾਰੇ ਕੋਈ ਸੂਚਨਾ ਨਹੀਂ ਮਿਲ ਸਕੀ।

 

ਜ਼ਿਕਰਯੋਗ ਹੈ ਕਿ 7 ਸਤੰਬਰ ਦੀ ਰਾਤ ‘ਚੰਦਰਯਾਨ–2’ ਦੇ ਲੈਂਡਰ ਵਿਕਰ ਦਾ ਚੰਦ ਉਤੇ ਉਤਰਦੇ ਸਮੇਂ ਜ਼ਮੀਨੀ ਸਟੇਸ਼ਨ ਨਾਲੋਂ ਸੰਪਰਕ ਟੁਟ ਗਿਆ। ਸੰਪਰਕ ਉਸ ਸਮੇਂ ਟੁਟਿਆ ਜਦੋਂ ਲੈਂਡਰ ਚੰਦ ਦੀ ਸਤ੍ਹਾਂ ਤੋਂ 2.1 ਕਿਲੋਮੀਟਰ ਦੀ ਉਚਾਈ ਉਤੇ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ISRO Chief K Sivan Emotional With PM Narendra Modi After Chandrayaan 2