ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਦਰਯਾਨ–2 : ਆਰਬਿਟਰ ਚੰਗਾ ਕੰਮ ਕਰ ਰਿਹਾ : ਇਸਰੋ ਮੁੱਖੀ

ਚੰਦਰਯਾਨ–2 : ਆਰਬਿਟਰ ਚੰਗਾ ਕੰਮ ਕਰ ਰਿਹਾ : ਇਸਰੋ ਮੁੱਖੀ

ਇਸਰੋ ਪ੍ਰਮੁੱਖ ਕੇ ਸਿਵਨ ਨੇ ਕਿਹਾ ਕਿ ਚੰਦਰਯਾਨ–2 ਆਰਬਿਟਰ ਬਹੁਤ ਚੰਗਾ ਕਰ ਰਿਹਾ ਹੈ। ਆਰਬਿਟਰ ਵਿਚ 8 ਯੰਤਰ ਹੁੰਦੇ ਹਨ ਅਤੇ ਹਰੇਕ ਯੰਤਰ ਉਹੀ ਕਰਦਾ ਹੈ ਜੋ ਉਸਨੇ ਕਰਨਾ ਹੁੰਦਾ ਹੈ। ਲੈਂਡਰ ਨਾਲ ਅਸੀਂ ਸੰਚਾਰ ਸਥਾਪਤ ਕਰਨ ਵਿਚ ਅਸਮਰਥ ਨਹੀਂ ਹੈ। ਸਾਡੀ ਅਗਲੀ ਪਹਿਲ ਗਗਨਯਾਨ ਮਿਸ਼ਨ ਹੈ।

 

ਸ਼ਨੀਵਾਰ ਤੋਂ ਚੰਦ ਉਤੇ ਰਾਤ ਸ਼ੁਰੂ ਹੋ ਜਾਵੇਗੀ ਅਤੇ ਹਨ੍ਹੇਰਾ ਪੈਣ ਨਾਲ ਹੀ ‘ਚੰਦਰਯਾਨ–2 ਦੇ ਲੈਂਡਰ ਵਿਕਰਮ ਨਾਲ ਸੰਪਰਕ ਦੀਆਂ ਸਾਰੀਆਂ ਸੰਭਾਵਨਾਂਵਾਂ ਹੁਣ ਲਗਭਗ ਖਤਮ ਹੋ ਗਈਆਂ। ਲੈਂਡਰ ਦਾ ਜੀਵਨਕਾਲ ਇਕ ਚੰਦ ਦਿਨ ਭਾਵ ਕਿ ਧਰਤੀ ਦੇ 14 ਦਿਨ ਦੇ ਬਰਾਬਰ ਹੈ। ਸੱਤ ਸੰਤਬਰ ਨੂੰ ਤੜਕੇ ‘ਸੋਫਟ ਲੈਡਿੰਗ ਵਿਚ ਅਸਫਲ ਰਹਿਣ ਉਤੇ ਚੰਦ ਉਤੇ ਡਿੱਗੇ ਲੈਂਡਰ ਦਾ ਜੀਵਨਕਾਲ ਖਤਮ ਹੋ ਜਾਵੇਗਾ, ਕਿਉਂਕਿ ਸੱਤ ਸਤੰਬਰ ਤੋਂ ਲੈ ਕੇ 21 ਸਤੰਬਰ ਤੱਕ ਚੰਦ ਦਾ ਇਕ ਦਿਨ ਪੂਰਾ ਹੋਣ ਬਾਅਦ ਸ਼ਨੀਵਾਰ ਤੜਕੇ ਧਰਤੀ ਦੇ ਇਸ ਕੁਦਰਤੀ ਉਪਗ੍ਰਹਿ ਉਤੇ ਰਾਤ ਹੋ ਜਾਵੇਗੀ।

 

ਭਾਰਤੀ ਪੁਲਾੜ ਖੋਜ ਸੰਗਠਨ ਸੱਤ ਸਤੰਬਰ (ਸ਼ਨੀਵਾਰ) ਤੋਂ ਹੀ ਲੈਂਡਰ ਨਾਲ ਸੰਪਰਕ ਕਰਨ ਲਈ ਸਾਰੇ ਯਤਨ ਕਰਦਾ ਰਿਹਾ, ਪ੍ਰੰਤੂ ਹੁਣ ਤੱਕ ਉਸ ਨੂੰ ਕੋਈ ਸਫਲਤਾ ਨਹੀਂ ਮਿਲ ਸਕੀ ਅਤੇ ਚੰਨ ਉਤੇ ਰਾਤ ਸ਼ੁਰੂ ਹੋਣ ਨਾਲ ਹੀ ਵਿਕਰਮ ਦੀ ਕੰਮ ਮਿਆਦ ਪੂਰੀ ਹੋ ਜਾਵੇਗੀ। ਅਜਿਹਾ ਕਿਹਾ ਗਿਆ ਸੀ ਕਿ ਵਿਕਰਮ ਦੀ ਹਾਰਡ ਲੈਡਿੰਗ ਕਾਰਨ ਜ਼ਮੀਨੀ ਸਟੇਸ਼ਨ ਨਾਲੋਂ ਇਸਦਾ ਸੰਪਰਕ ਟੁੱਟ ਗਿਆ।

ਇਸਰੋ ਨੇ ਅੱਠ ਸਤੰਬਰ ਨੂੰ ਕਿਹਾ ਸੀ ਕਿ ਚੰਦਰਯਾਨ–2 ਦੇ ਆਰਬਿਟਰ ਨੇ ਲੈਂਡਰ ਦੀ ਥਰਮਲ ਤਸਵੀਰ ਲਈ ਹੈ, ਪ੍ਰੰਤੂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਇਸ ਨਾਲ ਹੁਣ ਤੱਕ ਸੰਪਰਕ ਨਹੀਂ ਹੋ ਸਕਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ISRO Chief K Sivan says Chandrayaan-2 orbiter is doing very well