ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਨਾਸਾ’ ਨੇ ਨਹੀਂ ਭਾਰਤੀ ਆਰਬਿਟਰ ਨੇ ਪਹਿਲਾਂ ਲੱਭਿਆ ਵਿਕਰਮ ਲੈਂਡਰ ਦਾ ਮਲਬਾ: ISRO ਮੁਖੀ

‘ਨਾਸਾ’ ਨੇ ਨਹੀਂ ਭਾਰਤੀ ਆਰਬਿਟਰ ਨੇ ਪਹਿਲਾਂ ਲੱਭਿਆ ਵਿਕਰਮ ਲੈਂਡਰ ਦਾ ਮਲਬਾ: ISRO ਮੁਖੀ

ਅਮਰੀਕੀ ਪੁਲਾੜ ਏਜੰਸੀ ‘ਨਾਸਾ’ ਨੇ ਚੰਨ ਉੱਤੇ ਭਾਰਤ ਦੇ ਚੰਦਰਯਾਨ–2 ਦੇ ਵਿਕਰਮ ਲੈਂਡਰ ਦਾ ਮਲਬਾ ਮਿਲਣ ਦਾ ਦਾਅਵਾ ਕਰਦਿਆਂ ਕੱਲ੍ਹ ਉਸ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ। ਇਸ ਬਾਰੇ ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਮੁਖੀ ਕੇ. ਸੀਵਨ ਨੇ ਕਿਹਾ ਹੈ ਕਿ ਸਾਡੇ ਖ਼ੁਦ ਦੇ ਆਰਬਿਟਰ ਨੇ ਸਭ ਤੋਂ ਪਹਿਲਾਂ ਲੈਂਡਰ ਵਿਕਰਮ ਦਾ ਮਲਬਾ ਲੱਭ ਲਿਆ ਸੀ।

 

 

ਸ੍ਰੀ ਸੀਵਨ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਇਸ ਦਾ ਐਲਾਨ ਇਸਰੋ ਦੀ ਵੈੱਬਸਾਈਟ ’ਤੇ ਕਰ ਦਿੱਤਾ ਸੀ। ਤੁਸੀਂ ਵੈੱਬਸਾਈਟ ਉੱਤੇ ਜਾ ਕੇ ਵੇਖ ਵੀ ਸਕਦੇ ਹੋ। ਚੇਤੇ ਰਹੇ ਕਿ ਬੀਤੀ 7 ਸਤੰਬਰ ਨੂੰ ਚੰਨ ਉੱਤੇ ਲੈਂਡਿੰਗ ਤੋਂ ਕੁਝ ਸਮਾਂ ਪਹਿਲਾਂ ਹੀ ਇਸਰੋ ਦਾ ਸੰਪਰਕ ਵਿਕਰਮ ਲੈਂਡਰ ਤੋਂ ਟੁੱਟ ਗਿਆ ਸੀ।

 

ਵਿਕਰਮ ਲੈਂਡਰ ਲੱਭਣ ’ਚ ਚੇਨਈ ਦੇ ਇੰਜੀਨੀਅਰ ਨੇ ਕੀਤੀ ‘ਨਾਸਾ’ ਦੀ ਮਦਦ

 

 

ਇੱਥੇ ਵਰਨਣਯੋਗ ਹੈ ਕਿ ‘ਨਾਸਾ’ ਨੇ ਆਪਣੇ ਲੂਨਰ ਰੀਕਨਸਾਇੰਸ ਆਰਬਿਟਰ (LRO) ਤੋਂ ਲਈਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇਸ ਵਿੱਚ ਵਿਕਰਮ ਦੇ ਚੰਨ ਦੀ ਸਤ੍ਹਾ ਨਾਲ ਟਕਰਾਉਣ ਦੀ ਥਾਂ ਤੇ ਕਈ ਕਿਲੋਮੀਟਰ ਦੂਰ ਤੱਕ ਖਿੰਡਿਆ ਉਸ ਦਾ ਮਲਬਾ ਵਿਖਾਇਆ ਹੈ। ਲੈਂਡਰ ਦੇ ਕਈ ਹਿੱਸੇ ਦੋ ਦਰਜਨ ਥਾਵਾਂ ’ਤੇ ਖਿੰਡੇ ਪਏ ਹਨ।

 

 

ਤਸਵੀਰ ’ਚ ਹਰੇ ਰੰਗ ਦੇ ਨੁਕਤਿਆਂ ਲਾਲ ਵਿਕਰਮ ਲੈਂਡਰ ਦਾ ਮਲਬਾ ਦਰਸਾਇਆ ਗਿਆ ਹੈ। ਨੀਲੇ ਰੰਗ ਦੇ ਨੁਕਤਿਆਂ ਰਾਹੀਂ ਚੰਨ ਦੀ ਸਤ੍ਹਾ ’ਚ ਕ੍ਰੈਸ਼ ਤੋਂ ਬਾਅਦ ਆਏ ਫ਼ਰਕ ਨੂੰ ਵਿਖਾਇਆ ਗਿਆ ਹੈ। ‘ਐੱਸ’ ਅੱਖਰ ਰਾਹੀਂ ਲੈਂਡਰ ਦੇ ਮਲਬੇ ਨੂੰ ਵਿਖਾਇਆ ਗਿਆ ਹੈ।

 

 

‘ਨਾਸਾ’ ਦੇ ਸੈਟੇਲਾਇਟ ਨੇ ਲੱਭ ਲਿਆ ਵਿਕਰਮ ਲੈਂਡਰ ਦਾ ਮਲਬਾ 

 

 

ਇਸ ਦੀ ਸ਼ਨਾਖ਼ਤ ਭਾਰਤੀ ਕੰਪਿਊਟਰ ਪ੍ਰੋਗਰਾਮਰ ਅਤੇ ਮਕੈਨੀਕਲ ਇੰਜੀਨੀਅਰ ਸ਼ਨਮੁਗ ਸੁਬਰਾਮਨੀਅਨ ਉਰਫ਼ ਸ਼ਾਨ ਨੇ ਕੀਤੀ ਹੈ। ‘ਨਾਸਾ’ ਨੇ ਇਸ ਲਈ ਸ਼ਾਨ ਦਾ ਧੰਨਵਾਦ ਵੀ ਕੀਤਾ ਹੈ। ਨਾਸਾ ਮੁਤਾਬਕ ਪਹਿਲਾਂ ਦੀਆਂ ਤਸਵੀਰਾਂ ਜਦੋਂ ਮਿਲੀਆਂ ਸਨ, ਤਦ ਖ਼ਰਾਬ ਰੌਸ਼ਨੀ ਕਾਰਨ ਪ੍ਰਭਾਵਿਤ ਥਾਂ ਦੀ ਆਸਾਨੀ ਨਾਲ ਸ਼ਨਾਖ਼ਤ ਨਹੀਂ ਹੋ ਸਕੀ ਸੀ।

 

 

ਫਿਰ 14–15 ਅਕਤੂਬਰ ਅਤੇ 11 ਨਵਬੰਰ ਨੂੰ ਦੋ ਹੋਰ ਤਸਵੀਰਾਂ ਹਾਸਲ ਕੀਤੀਆਂ ਗਈਆਂ।  LROC ਦੀ ਟੀਮ ਨੇ ਇਸ ਦੇ ਆਲੇ–ਦੁਆਲੇ ਦੇ ਇਲਾਕੇ ਵਿੱਚ ਛਾਣਬੀਣ ਕੀਤੀ ਸੀ। ਇਸ ਦੌਰਾਨ ਪ੍ਰਭਾਵਿਤ ਥਾਂ ਉੱਤੇ ਪਿਆ ਮਲਬਾ ਮਿਲਿਆ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ISRO Chief says India s Orbiter found debris of Vikram Lander earlier than NASA