ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਦੀ ਹਮਾਇਤ ਤੇ PM ਮੋਦੀ ਦੇ ਸੰਬੋਧਨ ਨੇ ਸਾਡਾ ਹੌਸਲਾ ਵਧਾਇਆ: ਇਸਰੋ ਮੁਖੀ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਕੇ ਸਿਵਨ ਨੇ ਐਤਵਾਰ ਨੂੰ ਕਿਹਾ ਕਿ ਚੰਦਰਮਾ ਦੀ ਸਤਹ ਉੱਤੇ ਚੰਦਰਯਾਮ-2 ਦੇ ਵਿਕਰਮ ਲੈਂਡਰ ਦੇ ਸਾਫਟ ਲੈਂਡਿੰਗ ਦੀ ਮੁਹਿੰਮ ਆਪਣੀ ਤੈਅ ਯੋਜਨਾ ਮੁਤਾਬਕ ਪੂਰਾ ਨਹੀਂ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ ਅਤੇ ਦੇਸ਼ ਦੇ ਸਮਰੱਥਨ ਨੇ ਪੁਲਾੜ ਏਜੰਸੀ ਦੇ ਵਿਗਿਆਨੀਆਂ ਦੇ ਮਨੋਬਲ ਨੂੰ ਹੋਰ ਵਧਾਇਆ ਹੈ।

 

ਸਿਵਨ ਨੇ ਕਿਹਾ ਕਿ ਅਸੀਂ ਸੱਚਮੁੱਚ ਬਹੁਤ ਖੁਸ਼ ਹਾਂ ਕਿ ਪ੍ਰਧਾਨ ਮੰਤਰੀ ਦੇ ਸੰਬੋਧਨ ਦੇ ਨਾਲ ਹੀ ਪੂਰਾ ਦੇਸ਼ ਇਸਰੋ ਦੇ ਨਾਲ ਖੜਿਆ ਰਿਹਾ। ਇਸ ਨੇ ਸਾਡੇ ਲੋਕਾਂ ਦਾ ਮਨੋਬਲ ਵਧਾਇਆ ਹੈ। 

 

ਇਸਰੋ ਦੇ ਸਾਬਕਾ ਚੇਅਰਮੈਨ ਕੇ ਕਸਤੂਰੀਰੰਗਨ ਨੇ ਸਿਵਨ ਅਤੇ ਇਸਰੋ ਟੀਮ ਨੂੰ ਪ੍ਰੇਰਿਤ, ਉਤਸ਼ਾਹਤ ਕਰਨ, ਭਰੋਸਾ ਦੇਣ ਅਤੇ ਪੂਰੀ ਸਹਾਇਤਾ ਕਰਨ ਲਈ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕੀਤੀ।

ਇਕ ਹੋਰ ਸਾਬਕਾ ਇਸਰੋ ਮੁਖੀ ਏ ਐਸ ਕਿਰਨ ਕੁਮਾਰ ਨੇ ਕਿਹਾ ਕਿ ਅਸੀਂ ਨਿਸ਼ਚਤ ਰੂਪ ਨਾਲ ਦੇਸ਼ ਅਤੇ ਪ੍ਰਧਾਨ ਮੰਤਰੀ ਦੇ ਧੰਨਵਾਦੀ ਹਾਂ। 

 

ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ੰਸਾ ਕਰਦੇ ਹਾਂ ਕਿ ਦੇਸ਼ ਅਤੇ ਲੋਕਾਂ ਨੇ ਇਸ ਮਿਸ਼ਨ ਵੱਲ ਸੱਚਮੁੱਚ ਧਿਆਨ ਦਿੱਤਾ ਹੈ ਅਤੇ ਆਪਣਾ ਸਮਰੱਥਨ ਜਾਰੀ ਰੱਖਿਆ। ਇਸ ਲਈ, ਇਹ ਬਹੁਤ ਸਕਾਰਾਤਮਕ ਹੈ। ਅਸੀਂ ਸਾਰੇ ਦੇਸ਼ ਦੇ ਧੰਨਵਾਦੀ ਹਾਂ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ISRO Chief says Support of the country and Prime Minister Modi address boosted our spirits