ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ISRO ਮੁੜ ਰਚੇਗਾ ਇਤਿਹਾਸ, ਚੰਦਰਯਾਨ-2 ਸਥਾਪਤ ਕਰਨ ਦੀ ਤਿਆਰੀ

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਮੁੜ ਇਤਿਹਾਸ ਸਿਰਜਣ ਦੀ ਤਿਆਰੀ ਕਰ ਲਈ ਹੈ। ਇਸਰੋ 9 ਤੋਂ 16 ਜੁਲਾਈ ਵਿਚਕਾਰ ਜੀਐਸਐਲਵੀ ਮਾਰਕ-3 ਦੁਆਰਾ ਸ਼੍ਰੀਹਰੀਕੋਟਾ ਤੋਂ ਚੰਦਰਯਾਨ-2 ਨੂੰ ਸਥਾਪਤ ਕਰੇਗਾ। ਚੰਦਰਯਾਨ-2 ਚ ਭੇਜਿਆ ਜਾ ਰਿਹਾ ਰੋਵਰ 6 ਸਤੰਬਰ ਨੂੰ ਚੰਦਰਮਾ ਦੀ ਸਤਿਹ ਤੇ ਉਤਰੇਗਾ।

 

ਇਸਰੋ ਨੇ ਬੁੱਧਵਾਰ ਨੂੰ ਕਿਹਾ ਕਿ ਚੰਦਰਯਾਨ-2 ਦੇ ਮੁੱਖ ਤੌਰ ਤੇ ਤਿੰਨ ਹਿੱਸੇ ਹਨ ਜਿਨ੍ਹਾਂ ਚ ਆਰਬੀਟਰ, ਲੈਂਡਰ ਅਤੇ ਰੋਵਰ ਹਨ। ਲਾਂਚ ਹੋਣ ਮਗਰੋਂ ਆਰਬੀਟਰ ਚੰਦਰਮਾ ਦੀ ਜਮਾਤ ਚ ਪੁੱਜੇਗਾ ਤਾਂ ਲੈਂਡਰ ਉਸ ਤੋਂ ਵੱਖ ਹੋ ਕੇ ਚੰਦਰਮਾ ਦੇ ਦੱਖਣੀ ਧਰੁਵ ਤੇ ਪਹਿਲਾਂ ਤੋਂ ਤੈਅ ਸਥਾਨ ਤੇ ਉਤਰੇਗਾ। ਇਸ ਤੋਂ ਬਾਅਦ ਰੋਵਰ ਇਸ ਚੋਂ ਨਿਕਲ ਕੇ ਚੰਦਰਮਾ ਦੀ ਪਰਤ ਤੇ ਜਾ ਕੇ ਨਮੂਨੇ ਇਕੱਠੇ ਕਰੇਗਾ ਅਤੇ ਉਸਦੀ ਪੜਚੋਲ ਕਰਕੇ ਅੰਕੜੇ ਇਸਰੋ ਨੂੰ ਭੇਜੇਗਾ।

 

ਇਸਰੋ ਮੁਤਾਬਕ ਇਨ੍ਹਾਂ ਮਾਡੀਊਲ ਨੂੰ ਪੂਰਾ ਤਰ੍ਹਾਂ ਤਿਆਰ ਕਰਨ ਮਗਰੋਂ 9 ਤੋਂ 16 ਜੁਲਾਈ ਵਿਚਕਾਰ ਚੰਦਰਯਾਨ-2 ਨੂੰ ਲਾਂਚ ਕੀਤਾ ਜਾਵੇਗਾ। ਹਾਲਾਂਕਿ ਪਹਿਲਾਂ ਚਾਰ ਵਾਰ ਇਸ ਮਿਸ਼ਨ ਦੀ ਲਾਂਚਿੰਗ ਮੁਲਤਵੀ ਹੋ ਚੁਕੀ ਹੈ। ਪਿਛਲੇ ਸਾਲ ਇਸ ਦੀ ਤਾਰੀਖ਼ 25-30 ਅਪ੍ਰੈਲ ਦੇ ਵਿਚਕਾਰ ਰਖੀ ਗਈ ਸੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:isro is going to launch chandrayaan 2 in the month of september