ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸਰੋ ਵੱਲੋਂ GSAT-31ਉਪ ਗ੍ਰਹਿ ਸਫਲਤਾ ਪੂਰਵਕ ਲਾਂਚ

ਇਸਰੋ ਵੱਲੋਂ GSAT-31ਉਪ ਗ੍ਰਹਿ ਸਫਲਤਾ ਪੂਰਵਕ ਲਾਂਚ

ਭਾਰਤ ਦੇ 40ਵੇਂ ਸੰਚਾਰ ਉਪਗ੍ਰਹਿ ਜੀਸੈਟ–31(GSAT-31)  ਨੂੰ ਬੁੱਧਵਾਰ ਸਵੇਰੇ ਫ੍ਰੇਂਚ ਗੁਆਨਾ (French Guiana) ਦੇ ਕੋਰੂ ਪੁਲਾੜ ਕੇਂਦਰ ਤੋਂ ਸਫਲਤਾ ਪੂਰਵਕ ਲਾਂਚ ਕੀਤਾ ਗਿਆ। ਪ੍ਰਾਪਤ ਰਿਪੋਰਟ ਮੁਤਾਬਕ ਬੁੱਧਵਾਰ ਤੜਕੇ ਦੋ ਵਜਕੇ 31 ਮਿੰਟ ਉਤੇ ਏਰੀਅਨ–5 ਰਾਕੇਟ ਨੇ ਪੁਲਾੜ ਲਈ ਉਡਾਨ ਭਰੀ ਅਤੇ ਪ੍ਰੀਖਣ ਦੇ ਕਰੀਬ 42 ਮਿੰਟ ਬਾਅਦ ਜੀਸੈਟ–31 ਨੂੰ ਸਫਲਤਾਪੂਰਵਕ ਉਸਦੇ ਪੰਧ ਵਿਚ ਸਥਾਪਤ ਕਰ ਦਿੱਤਾ।

 

ਜੀਸੈਟ ਭਾਰਤ ਦਾ ਨਵੀਨਤਮ ਸੰਚਾਰ ਉਪਗ੍ਰਹਿ ਹੈ ਜਿਸਦਾ ਨਿਰਮਾਣ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕੀਤਾ ਹੈ। ਜੀਸੈਟ ਦਾ ਵਜਨ 2,535 ਕਿਲੋਗ੍ਰਾਮ ਹੈ ਅਤੇ ਇਹ ਘੱਟ ਤੋਂ ਘੱਟ 15 ਸਾਲਾਂ ਤੱਕ ਕਿਊ ਬੈਂਡ ਵਿਚ ਸੰਚਾਰ ਸੇਵਾਵਾਂ ਦੇਵੇਗਾ।

 

ਜੀਸੈਟ–31 ਭਾਰਤੀ ਪੁਲਾੜ ਪ੍ਰੋਗਰਾਮ ਦੀ ਮਹੱਤਵਕਾਂਸੀ ਪਰਿਯੋਜਨਾ ਹੈ ਜੋ ਉਪ ਮਹਾਦੀਪ ਵਿਚ ਡਿਜੀਟਲ ਖਾਈ ਪੱਟਣ ਵਿਚ ਮਦਦ ਕਰੇਗਾ।

 

 

ਇਸਰੋ ਮੁਤਾਬਕ ਜੀਸੈਟ–31 ਅਰਬ ਸਾਗਰ, ਬੰਗਾਲ ਦੀ ਖਾੜੀ ਅਤੇ ਹਿੰਦ ਮਹਾਂਸਾਗਰ ਦੇ ਵਿਸ਼ਾਲ ਸਮੁੰਦਰੀ ਖੇਤਰ ਉਪਰ ਸੰਚਾਰ ਦੀ ਸਹੂਲਤ ਨੂੰ ਮਜ਼ਬੂਤ ਕਰੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ISRO Launched latest communication satellite GSAT-31 was successfully from Spaceport in French Guiana