ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਅੱਜ ਇੱਕ ਸੰਚਾਰ ਉਪਗ੍ਰਹਿ ਜੀਸੈਟ-7ਏ ਸਫਲਤਾਪੂਰਨ ਲਾਂਚ ਕਰ ਦਿੱਤਾ ਹੈ। ਇਸ ਉਪਗ੍ਰਹਿ ਦੀ ਮਦਦ ਨਾਲ ਹੁਣ ਭਾਰਤੀ ਹਵਾਈ ਫ਼ੌਜ ਹੋਰ ਤਾਕਤਵਰ ਬਣ ਜਾਵੇਗੀ। ਇਸਰੋ ਮੁਤਾਬਕ ਜੀਸੈਟ-7ਏ ਉਪਗ੍ਰਹਿ ਨਾਲ ਹਵਾਈ ਫ਼ੌਜ ਦੇ ਜਹਾਜ਼ਾਂ ਦੀ ਸੰਚਾਰ ਪ੍ਰਣਾਲੀ ਹੋਰ ਵਧੀਆ ਹੋਵੇਗੀ। ਇਹ ਭਾਰਤੀ ਖੇਤਰ ਚ ਕਰੂ ਬੈਂਡ ਚ ਹਵਾਈ ਫ਼ੌਜ ਨੂੰ ਸੰਚਾਰ ਤਾਕਤ ਦੀ ਮਦਦ ਦੇਵੇਗਾ।
ਜਾਣਕਾਰੀ ਮੁਤਾਬਕ ਬੁੱਧਵਾਰ ਸ਼ਾਮ 4 ਵਜ ਕੇ 10 ਮਿੰਟ ਤੇ ਸ਼੍ਰੀਹਰਿਕੋਟਾ ਦੇ ਦੂਜੇ ਲਾਂਚ ਪੈਡ ਤੋਂ ਜੀਸੈਟ-7ਏ ਉਪਗ੍ਰਹਿ ਨੂੰ ਜੀਐਸਐਲਵੀਐਫ਼-11 ਰਾਕਿਟ ਦੁਆਰਾ ਛੱਡਿਆ ਗਿਆ। ਜੀਐਸਐਲਵੀਐਫ਼-11 ਇਸਰੋ ਦੀ ਚੌਥੀ ਪੀੜੀ ਦਾ ਲਾਂਚਿੰਗ ਰਾਕਿਟ ਹੈ।
ਜੀਸੈਟ-7ਏ ਉਪਗ੍ਰਹਿ 2,250 ਕਿਲੋਗ੍ਰਾਮ ਵਜ਼ਨੀ ਹੈ। ਸੰਚਾਰ ਸੇਵਾ ਦੇ ਉਪਗ੍ਰਹਿ ਦੀ ਸਥਾਪਤੀ ਨਾਲ ਹਵਾਈ ਫ਼ੌਜ ਦੀ ਨੈਟਵਰਕਿੰਗ ਯੋਗਤਾ ਮਜ਼ਬੂਤ ਹੋਵੇਗੀ। ਇਸਰੋ ਨੇ ਕਿਹਾ ਹੈ ਕਿ ਜੀਸੈਟ-7ਏ ਉਪਗ੍ਰਹਿ ਦਾ ਜੀਵਨਕਾਲ 8 ਸਾਲ ਦਾ ਹੈ ਅਤੇ ਇਹ ਭਾਰਤੀ ਖੇਤਰ ਚ ਕੇਯੂ ਬੈਂਡ ਦੇ ਉਪਭੋਗਤਾਵਾਂ ਨੂੰ ਸੰਚਾਰ ਸਹੂਲਤਾਂ ਮੁਹੱਈਆ ਕਰਾਵੇਗਾ।
ISRO: #GSLVF11 successfully launches #GSAT7A into Geosynchronous Transfer Orbit. pic.twitter.com/MLb5zKL5rJ
— ANI (@ANI) December 19, 2018
#WATCH: Communication satellite GSAT-7A on-board GSLV-F11 launched at Satish Dhawan Space Centre in Sriharikota. pic.twitter.com/suR92wNBAL
— ANI (@ANI) December 19, 2018