ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸਰੋ ਨੇ ਕਿਹਾ-ਮਿਸ਼ਨ ਚੰਦਰਯਾਨ ਬਹੁਤ ਗੁੰਝਲਦਾਰ ਸੀ, 95% ਰਿਹਾ ਸਫ਼ਲ

 

ਮਿਸ਼ਨ ਚੰਦਰਯਾਨ 2 ਨੂੰ ਲੈ ਕੇ ਸਨੀਵਾਰ ਨੂੰ ਮਿਲੇ ਜ਼ਬਰਦਸਤ ਝਟਕੇ ਤੋਂ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਪਣੇ ਪਹਿਲੇ ਬਿਆਨ ਵਿੱਚ ਭਾਰਤ ਦੇ ਚੰਦਰਯਾਨ-2 ਨੂੰ ਇੱਕ ਮੁਸ਼ਕਲ ਮਿਸ਼ਨ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ, ਇਸਰੋ ਨੇ ਇਸ ਨੂੰ ਇਕ "ਮਹੱਤਵਪੂਰਨ ਤਕਨੀਕੀ ਛਾਲ" ਕਿਹਾ ਹੈ।

 

ਪੁਲਾੜ ਏਜੰਸੀ ਨੇ ਦੱਸਿਆ ਕਿ ਉਸ ਦਾ ਮਿਸ਼ਨ 90 ਤੋਂ 95 ਪ੍ਰਤੀਸ਼ਤ ਤੱਕ ਹਾਸਲ ਹੋਇਆ ਹੈ ਅਤੇ ਵਿਕਰਮ ਲੈਂਡਰ ਨਾਲ ਸੰਪਰਕ ਗੁਆਉਣ ਦੇ ਬਾਵਜੂਦ ਆਰਬਿਟਰ ਚੰਦਰਮਾ ਦੇ ਦੁਆਲੇ ਕੰਮ ਕਰਨਾ ਜਾਰੀ ਰੱਖੇਗਾ।

 

 

 

ਚੰਦਰਯਾਨ 2 ਸਬੰਧੀ ਇਸਰੋ ਨੇ ਤਾਜ਼ਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਮਿਸ਼ਨ ਕਾਫ਼ੀ ਗੁੰਝਲਦਾਰ ਸੀ। ਇਸਰੋ ਨੇ ਕਿਹਾ ਕਿ ਸਾਡੇ ਮਿਸ਼ਨ ‘ਤੇ ਵਿਸ਼ਵ ਦੀ ਨਜ਼ਰ ਸੀ। ਇਸਰੋ ਨੇ ਅੱਗੇ ਕਿਹਾ ਕਿ ਆਰਬਿਟਰ ਚੰਦਰਮਾ ਦੀ ਚੱਕਰ ਵਿੱਚ ਹੈ। ਉਹ ਆਪਣਾ ਕੰਮ ਕਰਦਾ ਰਹੇਗਾ ਅਤੇ ਫ਼ੋਟੋਆਂ ਭੇਜਦਾ ਰਹੇਗਾ।

ਚੰਦਰਮਾ ਦੀ ਸਤਹ 'ਤੇ ਸਾਫ਼ਟ ਲੈਂਡਿੰਗ ਕਰਵਾਉਣ ਦੇ ਭਾਰਤ ਦੇ ਦਲੇਰ ਕਦਮ ਨੂੰ ਸ਼ਨੀਵਾਰ ਦੀ ਤੜਕੇ 'ਤੇ ਉਸ ਵੇਲੇ ਝਟਕਾ ਲੱਗਾ ਜਦੋਂ ਚੰਦਰਯਾਨ -2 ਲੈਂਡਰ 'ਵਿਕਰਮ' ਤੋਂ ਚੰਦਰਮਾ ਦੀ ਸਤਹ ਤੋਂ ਸਿਰਫ 2.1 ਕਿਲੋਮੀਟਰ ਦੀ ਉੱਚਾਈ 'ਤੇ ਸੰਪਰਕ ਟੁਟ ਗਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ISRO says Mission Chandrayaan was very complex 95 percent successful