ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਸਰੋ ਭਲਕੇ ਪੁਲਾੜ ’ਚ ਭੇਜੇਗਾ ਰੱਖਿਆ ਸੈਟੇਲਾਇਟ ਤੇ 9 ਹੋਰ ਰਾਕੇਟ

ਇਸਰੋ ਭਲਕੇ ਪੁਲਾੜ ’ਚ ਭੇਜੇਗਾ ਰੱਖਿਆ ਸੈਟੇਲਾਇਟ ਤੇ 9 ਹੋਰ ਰਾਕੇਟ

ਭਾਰਤੀ ਪੁਲਾੜ ਖੋਜ ਸੰਗਠਨ (ISRO) ਭਲਕੇ 11 ਦਸੰਬਰ ਨੂੰ ਦੁਪਹਿਰ 3:25 ਵਜੇ ਇੱਕ ਹੋਰ ਤਾਕਤਵਰ ਇਮੇਜਿੰਗ ਸੈਟੇਲਾਇਟ ਪੁਲਾੜ ’ਚ ਭੇਜੇਗਾ। ਇਸ ਦਾ ਨਾਂਅ ਰੀਸੈਟ–2ਬੀਆਰ1 (RiSAT-2BR1) ਹੈ।

 

 

ਇਸ ਦੇ ਪੁਲਾੜ ’ਚ ਤਾਇਨਾਤ ਹੋਣ ਤੋਂ ਬਾਅਦ ਭਾਰਤ ਦੀ ਰਾਡਾਰ ਇਮੇਜਿੰਗ ਦੀ ਤਾਕਤ ਵਿੱਚ ਕਈ ਗੁਣਾ ਵਾਧਾ ਹੋ ਜਾਵੇਗਾ। ਨਾਲ ਦੁਸ਼ਮਣਾਂ ’ਤੇ ਨਜ਼ਰ ਰੱਖਣੀ ਹੋਰ ਵੀ ਸੁਖਾਲ਼ੀ ਹੋ ਜਾਵੇਗੀ। ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਟਾਪੂ ਉੱਤੇ ਸਥਿਤ ਸਤੀਸ਼ ਧਵਨ ਸਪੇਸ ਸੈਂਟਰ ’ਚ ਇਸ ਲਾਂਚਿੰਗ ਨੂੰ ਲੋਕਾਂ ਨੂੰ ਵਿਖਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

 

 

ਇੱਥੇ ਮੌਜੂਦ ਲਾਂਚ ਵਿਊ ਗੈਲਰੀ ਦਰਸ਼ਕਾਂ ਦੀ ਉਡੀਕ ਕਰ ਰਹੀ ਹੈ। ਇੱਥੇ ਲਗਭਗ 5,000 ਲੋਕ ਰਾਕੇਟ ਲਾਂਚਿੰਗ ਵੇਖ ਸਕਦੇ ਹਨ। ਇਹ ਸੈਟੇਲਾਇਟ 628 ਕਿਲੋਗ੍ਰਾਮ ਵਜ਼ਨੀ ਹੈ ਤੇ ਇਸ ਨੂੰ ਧਰਤੀ ਤੋਂ 576 ਕਿਲੋਮੀਟਰ ਦੀ ਦੂਰੀ ਉੱਤੇ ਪੁਲਾੜ ’ਚ ਸਥਾਪਤ ਕੀਤਾ ਜਾਣਾ ਹੈ।

 

 

ਇਸਰੋ PSLV-C48QL ਰਾਕੇਟ ਰਾਹੀਂ RiSAT-2BR1 ਨੂੰ ਤਾਂ ਲਾਂਚ ਕਰੇਗਾ, ਉੱਥੇ ਨਾਲ ਹੀ ਅਮਰੀਕਾ ਦੇ 6, ਇਜ਼ਰਾਇਲ, ਜਾਪਾਨ ਤੇ ਇਟਲੀ ਦੇ ਵੀ ਇੱਕ–ਇੱਕ ਸੈਟੇਲਾਇਟ ਦੀ ਲਾਂਚਿੰਗ ਇਸੇ ਰਾਕੇਟ ਨਾਲ ਕਰੇਗਾ।

 

 

75ਵਾਂ ਲਾਂਚ ਵਹੀਕਲ ਮਿਸ਼ਨ ਹੈ। ਸਤੀਸ਼ ਧਵਨ ਸਪੇਸ ਸੈਂਟਰ ਸ੍ਰੀਹਰੀਕੋਟਾ ਤੋਂ 50ਵੀਂ ਉਡਾਣ ਹੈ। PSLV ਦੀ 37ਵੀਂ ਉਡਾਣ ਹੈ। ਪਹਿਲੇ ਲਾਂਚ ਪੈਡ ਤੋਂ 6ਵੀਂ ਉਡਾਣ ਹੈ।

 

 

PSLV-C48 QL ਰਾਕੇਟ ਦੇ ਲਾਂਚ ਹੋਣ ਦੇ 21 ਮਿੰਟਾਂ ਬਾਅਦ ਸਾਰੇ 10 ਸੈਟੇਲਾਇਟ ਆਪੋ–ਆਪਣੇ ਪੰਧ ਵਿੱਚ ਸਥਾਪਤ ਹੋ ਜਾਣਗੇ। RiSAT-2BR1 ਦਿਨ ਤੇ ਰਾਤ ਦੋਵੇਂ ਸਮੇਂ ਕੰਮ ਕਰੇਗਾ। ਇਹ ਮਾਈਕ੍ਰੋਵੇਵ ਫ੍ਰੀਕੁਐਂਸੀ ਉੱਤੇ ਕੰਮ ਕਰਨ ਵਾਲਾ ਸੈਟੇਲਾਇਟ ਹੈ। ਇਸ ਲਈ ਇਸ ਨੂੰ ਰਾਡਾਰ ਇਮੇਜਿੰਗ ਸੈਟੇਲਾਇਟ ਕਹਿੰਦੇ ਹਨ।

 

 

26/11 ਨੂੰ ਮੁੰਬਈ ਉੱਤੇ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਸ਼ੁਰੂਆਤੀ ਰੀਸੈਟ ਸੈਟੇਲਾਇਟ ਦੀ ਤਕਨੀਕ ਵਿੱਚ ਤਬਦੀਲੀ ਕੀਤੀ ਗਈ ਸੀ। ਇਨ੍ਹਾਂ ਹੀ ਹਮਲਿਆਂ ਤੋਂ ਬਾਅਦ ਇਸ ਸੈਟੇਲਾਇਟ ਰਾਹੀਂ ਸਰਹੱਦਾਂ ਦੀ ਨਿਗਰਾਨੀ ਕੀਤੀ ਗਈ ਸੀ। ਘੁਸਪੈਠ ਉੱਤੇ ਨਜ਼ਰ ਰੱਖੀ ਗਈ ਸੀ ਅਤੇ ਨਾਲ ਹੀ ਅੱਤਵਾਦ ਵਿਰੋਧੀ ਕੰਮਾਂ ਵਿੱਚ ਵੀ ਇਹੋ ਸੈਟੇਲਾਇਟ ਵਰਤਿਆ ਜਾਂਦਾ ਰਿਹਾ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ISRO to launch Defence satellite and 9 other rockets in Universe