ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) 30 ਨਵੰਬਰ ਨੂੰ ਹੁਣ ਤਕ ਦਾ ਸਭ ਤੋਂ ਭਾਰਾ ਜੀ ਸੈੱਟ-11 ਲਾਂਚ ਕਰਨ ਵਾਲਾ ਹੈ। 5.7 ਟਨ ਵਜ਼ਨ ਵਾਲੇ ਇਸ ਸੈਟੇਲਾਈਟ ਨੂੰ ਯੂਰਪ ਦੇ ਸਪੇਸ ਪੋਰਟ ਫੈਂਚ ਗੁਆਨਾ ਤੋਂ ਲਾਂਚ ਕਰੇਗਾ। ਇਹ ਹੁਣ ਤਕ ਦਾ ਸਭ ਤੋਂ ਭਾਰਾ ਸੈਟੇਲਾਈਟ ਇੰਟਰਨੈੱਟ ਸਪੀਡ `ਚ ਤਬਦੀਲੀ ਲਈ ਤਿਆਰ ਕੀਤਾ ਗਿਆ ਹੈ।
ਜਿ਼ਕਰਯੋਗ ਹੈ ਕਿ ਇਸ ਸੈਟੇਲਾਈਟ ਨੂੰ ਸੰਚਾਰ ਖੇਤਰ `ਚ ਕ੍ਰਾਂਤੀ ਲਿਆਉਣ ਵਾਲਾ ਮੰਨਿਆ ਜਾ ਰਿਹਾ ਹੈ। ਇਸੇ ਸਾਲ ਇਹ ਸੈਟੇਲਾਈਟ ਫ੍ਰੈਂਚ ਗੁਆਨਾ ਤੋਂ ਵਾਪਸ ਸੱਦਿਆ ਗਿਆ ਸੀ ਤਾਂ ਕਿ ਸੰਭਾਵਿਤ ਕਮੀਆਂ ਨੂੰ ਦੂਰ ਕੀਤਾ ਜਾ ਸਕੇ।