ਅਗਲੀ ਕਹਾਣੀ

ਇਸਰੋ ਨੇ ਸੰਭਾਲੀ ਸਿਆਚਿੰਨ `ਤੇ ਫ਼ੌਜ ਤੱਕ ਮੈਡੀਕਲ ਸਹਾਇਤਾ ਪਹੁੰਚਾਉਣ ਦੀ ਜਿ਼ੰਮੇਵਾਰੀ

ਇਸਰੋ ਨੇ ਸੰਭਾਲੀ ਸਿਆਚਿੰਨ `ਤੇ ਫ਼ੌਜ ਤੱਕ ਮੈਡੀਕਲ ਸਹਾਇਤਾ ਪਹੁੰਚਾਉਣ ਦੀ ਜਿ਼ੰਮੇਵਾਰੀ

ਸਿਆਚਿਨ ਗਲੇਸ਼ੀਅਰ `ਤੇ ਸਾਲ ਦੇ ਜਿ਼ਆਦਾਤਰ ਮਹੀਨਿਆਂ ਦੌਰਾਨ ਮੌਸਮ ਖ਼ਰਾਬ ਹੀ ਰਹਿੰਦਾ ਹੈ। ਰਣਨੀਤਕ ਤੌਰ `ਤੇ ਇਹ ਗਲੇਸ਼ੀਅਰ ਭਾਰਤ ਲਈ ਬਹੁਤ ਅਹਿਮ ਹੈ ਕਿਉਂਕਿ ਇਸ ਦੇ ਇੱਕ ਪਾਸੇ ਤਾਂ ਚੀਨ ਦੀ ਕੌਮਾਂਤਰੀ ਸਰਹੱਦ ਲੱਗਦੀ ਹੈ ਅਤੇ ਦੂਜੇ ਪਾਸੇ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ ਮੌਜੂਦ ਹਨ। ਇਸ ਲਈ ਤਿੰਨੇ ਦੇਸ਼ਾਂ ਦੀਆਂ ਫ਼ੌਜਾਂ ਆਪੋ-ਆਪਣੀ ਹੱਦ ਅੰਦਰ ਇੱਥੇ ਸਦਾ ਡਟੀਆਂ ਰਹਿੰਦੀਆਂ ਹਨ।


ਇੱਥੇ ਜਿ਼ਆਦਾਤਰ ਸਮਾਂ ਬਰਫ਼ਾਨੀ ਤੂਫ਼ਾਨ ਝੁੱਲਦੇ ਹੀ ਰਹਿੰਦੇ ਹਨ ਅਤੇ ਕਿੱਥੇ ਕਦੋਂ ਕਿਹੜਾ ਹਜ਼ਾਰਾਂ ਟਨ ਵਜ਼ਨੀ ਬਰਫ਼ਾਨੀ ਤੋਦਾ ਆਣ ਡਿੱਗੇ, ਇਹ ਵੀ ਪਤਾ ਨਹੀਂ ਲੱਗਦਾ। ਇਸੇ ਲਈ ਇਸ ਗਲੇਸ਼ੀਅਰ `ਚੋਂ ਕਈ-ਕਈ ਵਰ੍ਹੇ ਪੁਰਾਣੀਆਂ ਲਾਸ਼ਾਂ ਵੀ ਲੱਭ ਜਾਂਦੀਆਂ ਹਨ। ਅਜਿਹੇ ਹਾਲਾਤ `ਚ ਇੱਥੇ ਭਾਰਤੀ ਫ਼ੌਜ ਵੀ ਡਟੀ ਰਹਿੰਦੀ ਹੈ।


ਖ਼ਰਾਬ ਮੌਸਮ ਕਾਰਨ ਅਹਿਮ ਸਪਲਾਈ ਲਾਈਨਾਂ ਬੰਦ ਹੋ ਜਾਂਦੀਆਂ ਹਨ ਤੇ ਕਈ ਵਾਰ ਤਾਂ ਭਾਰਤੀ ਫ਼ੌਜੀ ਜਵਾਨਾਂ ਨੂੰ ਮੈਡੀਕਲ ਸਹਾਇਤਾ ਤੋਂ ਵੀ ਵਾਂਝੇ ਰਹਿਣਾ ਪੈਂਦਾ ਹੈ। ਅਜਿਹੇ ਵੇਲੇ ‘ਭਾਰਤੀ ਪੁਲਾੜ ਖੋਜ ਸੰਗਠਨ` (ਇਸਰੋ - ਇੰਡੀਅਨ ਸਪੇਸ ਰਿਸਰਚ ਆਰਗੇਨਾਇਜ਼ੇਸ਼ਨ) ਵੱਲੋਂ ਦੇਸ਼ ਦੇ ਫ਼ੌਜੀ ਨਾਇਕਾਂ ਦੇ ਬਚਾਅ ਲਈ ਖ਼ਾਸ ਉਪਰਾਲੇ ਕੀਤੇ ਗਏ ਹਨ।


ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਹਵਾਈ ਫ਼ੌਜ, ਸਮੁੰਦਰੀ ਫ਼ੌਜ ਤੇ ਥਲ ਸੈਨਾ ਦੀ ਮਦਦ ਲਈ ਇਸਰੋ ਵੱਲੋਂ ਅਨੇਕ ਟੈਲੀਮੈਡੀਸਨ ਨੋਡਜ਼ ਸਥਾਪਤ ਕੀਤੇ ਜਾਣਗੇ। ਪਹਿਲੇ ਗੇੜ `ਚ ਅਜਿਹੇ 53 ਨੋਡਜ਼ ਸਥਾਪਤ ਕੀਤੇ ਜਾਣਗੇ।


ਇਸਰੋ ਦੀ ਇਹ ਤਕਨਾਲੋਜੀ ਸਿਆਚਿੰਨ ਗਲੇਸ਼ੀਅਰ `ਤੇ ਹੀ ਨਹੀਂ, ਸਗੋਂ ਹਰੇਕ ਬਿਖੜੇ ਪੈਂਡੇ ਤੱਕ ਮੈਡੀਕਲ ਸਹਾਇਤਾ ਪਹੁੰਚਾਉਣ ਦੇ ਕੰਮ ਆਵੇਗੀ।


ਸਿਆਚਿੰਨ `ਤੇ ਟੈਲੀਮੈਡੀਸਨ ਨੋਡਜ਼ ਦੇ ਜਿ਼ਆਦਾ ਮਹਿਸੂਸ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਦੁਨੀਆ ਸਭ ਤੋਂ ਉੱਚਾ ਮੈਦਾਨ-ਏ-ਜੰਗ ਹੈ। ਇਨ੍ਹਾਂ ਨੋਡਜ਼ ਨਾਲ ਦੇਸ਼ ਦੇ ਦੂਰ-ਦੁਰਾਡੇ ਸਥਿਤ ਸੰਚਾਰ ਲਾਈਨਾਂ ਵਿੱਚ ਵੀ ਸੁਧਾਰ ਹੋਵੇਗਾ ਤੇ ਬਹੁਤ ਸਾਰੀਆਂ ਜਿ਼ੰਦਗੀਆਂ ਬਚ ਸਕਣਗੀਆਂ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ISRO will send Medical aid to Siachin Glacier