ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ’ਚ ਰਾਸ਼ਟਰਪਤੀ ਰਾਜ ਦਾ ਮਾਮਲਾ ਪੁੱਜਾ ਸੁਪਰੀਮ ਕੋਰਟ

ਮਹਾਰਾਸ਼ਟਰ ’ਚ ਰਾਸ਼ਟਰਪਤੀ ਰਾਜ ਦਾ ਮਾਮਲਾ ਪੁੱਜਾ ਸੁਪਰੀਮ ਕੋਰਟ

ਮਹਾਰਾਸ਼ਟਰ ’ਚ ਸੱਤਾ ਦੀ ਕੁਰਸੀ ਦਾ ਅਖਾੜਾ ਹਾਲੇ ਭਖਿਆ ਹੋਇਆ ਹੈ। ਸ਼ਿਵ ਸੈਨਾ, ਐੱਨਸੀਪੀ ਤੇ ਕਾਂਗਰਸ ਵਿਚਾਲੇ ਸਰਕਾਰ ਬਣਾਉਣ ਲਈ ਜਿਹੜੀ ਗੱਲਬਾਤ ਸ਼ੁਰੂ ਹੋਈ ਸੀ; ਉਸ ਦੇ ਸਫ਼ਲ ਹੋਣ ਤੋਂ ਪਹਿਲਾਂ ਹੀ ਸੂਬੇ ਵਿੱਚ ਰਾਸ਼ਟਰਪਤੀ ਰਾਜ ਲੱਗ ਗਿਆ ਹੈ। ਰਾਜਪਾਲ ਦੀ ਸਿਫ਼ਾਰਸ਼ ਨੂੰ ਮੰਗਲਵਾਰ ਸ਼ਾਮੀਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਨਜ਼ੂਰੀ ਦੇ ਦਿੱਤੀ। ਹੁਣ ਉਸੇ ਵਿਰੁੱਧ ਸ਼ਿਵ ਸੈਨਾ ਸੁਪਰੀਮ ਕੋਰਟ ਪੁੱਜ ਗਿਆ ਹੈ; ਜਿਸ ਉੱਤੇ ਅੱਜ ਸੁਣਵਾਈ ਹੋਣੀ ਹੈ।

 

 

ਮਹਾਰਾਸ਼ਟਰ ਕਾਂਗਰਸ ਦੇ 44 ਵਿਧਾਇਕ, ਜਿਹੜੇ ਬੀਤੇ ਕੁਝ ਦਿਨਾਂ ਤੋਂ ਜੈਪੁਰ ’ਚ ਰੁਕੇ ਹੋਏ ਸਨ; ਉਹ ਅੱਜ ਵਾਪਸ ਮਹਾਰਾਸ਼ਟਰ ਜਾ ਰਹੇ ਹਨ। ਵਿਧਾਇਕਾਂ ਦੀ ਕਥਿਤ ਖ਼ਰੀਦੋ–ਫ਼ਰੋਖ਼ਤ ਤੋਂ ਬਚਣ ਲਈ ਕਾਂਗਰਸ ਪਾਰਟੀ ਨੇ ਆਪਣੇ ਸਾਰੇ ਵਿਧਾਇਕਾਂ ਨੂੰ 5 ਦਿਨਾਂ ਤੋਂ ਜੈਪੁਰ ’ਚ ਰੱਖਿਆ ਹੋਇਆ ਸੀ।

 

 

ਮਹਾਰਾਸ਼ਟਰ ’ਚ ਭਾਵੇਂ ਰਾਸ਼ਟਰਪਤੀ ਰਾਜ ਲੱਗ ਗਿਾ ਹੈ ਪਰ ਹਾਲੇ ਵੀ ਐਨਸੀਪੀ ਅਤੇ ਕਾਂਗਰਸ ਵਿਚਾਲੇ ਗੱਲਬਾਤ ਚੱਲ ਰਹੀ ਹੈ। ਇਸ ਤੋਂ ਪਹਿਲਾਂ ਇਸ ਸੂਬੇ ’ਚ ਰਾਸ਼ਟਰਪਤੀ ਰਾਜ ਲਾਗੂ ਹੋਣ ਨਾਲ ਸੂਬੇ ਦੇ ਸਿਆਸੀ ਸੰਗਰਾਮ ਦਾ ਪਹਿਲਾ ਗੇੜ ਮੁਕੰਮਲ ਹੋ ਗਿਆ ਹੈ।

 

 

ਸ਼ਿਵ ਸੈਨਾ ਦੇ ਜ਼ਿੱਦ ’ਤੇ ਅੜ ਜਾਣ ਕਾਰਨ 20 ਦਿਨਾਂ ਤੱਕ ਚੱਲੇ ਇਸ ਘਟਨਾਕ੍ਰਮ ਵਿੱਚ ਉਸ ਦੇ ਹੱਥ ਕੁਝ ਵੀ ਨਹੀਂ ਲੱਗਾ ਹੈ। ਉਹ 50–50 ਦੇ ਆਪਣੇ ਹੀ ਫ਼ਾਰਮੂਲੇ ਵਿੱਚ ਉਲਝ ਗਈ। ਮੰਨਿਆ ਜਾ ਰਿਹਾ ਹੈ ਕਿ ਸ਼ਿਵ ਸੈਲਾ ਨੇ ਸੱਤਾ ਲਈ ਭਾਜਪਾ ਸਾਹਵੇਂ ਜੋ ਮੰਗਾਂ ਰੱਖੀਆਂ ਸਨ; ਲਗਭਗ ਉਹੋ ਜਿਹੀਆਂ ਸ਼ਰਤਾਂ ਹੀ ਐੱਨਸੀਪੀ ਨੇ ਵੀ ਦਿੱਤੀਆਂ ਸਨ।

 

 

ਸ਼ਿਵ ਸੈਨਾ ਆਪਣੀ ਪੁਰਾਣੀ ਸਹਿਯੋਗੀ ਭਾਜਪਾ ਨੂੰ ਗੁਆ ਲਿਆ। ਸਰਕਾਰ ਬਣਾਉਣ ਲਈ ਫ਼ਿਲਹਾਲ ਨਵਾਂ ਸਹਿਯੋਗੀ ਉਹ ਤਿਆਰ ਨਹੀਂ ਕਰ ਸਕੀ। ਅੰਤ ਨੂੰ ਕੇਂਦਰ ਵੱਲੋਂ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤੇ ਜਾਣ ਨਾਲ ਸ਼ਿਵ ਸੈਨਾ ਦੇ ਮਨਸੁਬਿਆਂ ਉੱਤੇ ਪਾਣੀ ਫਿਰ ਗਿਆ ਹੈ।

 

 

ਇਸ ਨੂੰ ਸ਼ਿਵ ਸੈਨਾ ਦੀ ਇੱਕ ਵੱਡੀ ਸਿਆਸੀ ਹਾਰ ਵਜੋਂ ਵੇਖਿਆ ਜਾ ਰਿਹਾ ਹੈ ਕਿਉਂਕਿ ਉਸ ਨੂੰ ਹੋਰ ਕਿਸੇ ਪਾਰਟੀ ਨੇ ਸਮਰਥਨ ਹੀ ਨਹੀਂ ਦਿੱਤਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Issue of President s Rule in Maharashtra reaches Supreme Court