ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

IT ਵਿਭਾਗ ਨੇ 89 ਦਿਨਾਂ ’ਚ ਜਾਰੀ ਕੀਤੇ 64,700 ਕਰੋੜ ਰੁਪਏ ਦੇ ਰੀਫ਼ੰਡ

IT ਵਿਭਾਗ ਨੇ 89 ਦਿਨਾਂ ’ਚ ਜਾਰੀ ਕੀਤੇ 64,700 ਕਰੋੜ ਰੁਪਏ ਦੇ ਰੀਫ਼ੰਡ

ਆਮਦਨ ਟੈਕਸ (IT) ਵਿਭਾਗ ਨੇ ਚਾਲੂ ਵਿੱਤੀ ਵਰ੍ਹੇ ਦੌਰਾਨ ਇੱਕ ਅਪ੍ਰੈਲ ਤੋਂ ਲੈ ਕੇ 18 ਜੂਨ ਤੱਕ ਕੁੱਲ 64,700 ਕਰੋੜ ਰੁਪਏ ਦਾ ਰੀਫ਼ੰਡ ਜਾਰੀ ਕੀਤਾ ਹੈ। ਸਾਲ 2018–19 ਦੌਰਾਨ ਵਿਭਾਗ ਨੇ ਕੁੱਲ 1.61 ਲੱਖ ਕਰੋੜ ਰੁਪਏ ਦਾ ਰੀਫ਼ੰਡ ਜਾਰੀ ਕੀਤਾ ਸੀ ਇਹ ਜਾਣਕਾਰੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਲੋਕ ਸਭਾ ’ਚ ਇੱਕ ਲਿਖਤੀ ਪ੍ਰਸ਼ਨ ਦੇ ਉੱਤਰ ਵਿੱਚ ਦਿੱਤੀ।

 

 

ਸ੍ਰੀਮਤੀ ਸੀਤਾਰਮਣ ਨੇ ਦੱਸਿਆ ਕਿ ਮੁਲਾਂਕਣ ਸਾਲ 2018–19 (ਵਿੱਤੀ ਸਾਲ 2017–18) ਲਈ 6.49 ਕਰੋੜ ਇਲੈਕਟ੍ਰੌਨਿਕ ਰਿਟਰਨਜ਼ ਜਮ੍ਹਾ ਕੀਤੀਆਂ ਗਈਆਂ ਸਨ, ਜੋ ਮੁਲਾਂਕਣ ਸਾਲ 2017–18 ਦੇ 5.47 ਕਰੋੜ ਰਿਟਰਨਜ਼ ਦੇ ਮੁਕਾਬਲੇ 18.65 ਫ਼ੀ ਸਦੀ ਵੱਧ ਹੈ।

 

 

ਉਨ੍ਹਾਂ ਦੱਸਿਆ ਕਿ ਸਾਲ 2018–19 ਦੌਰਾਨ ਟੈਕਸ–ਦਾਤਿਆਂ ਨੂੰ ਸਮੇਂ–ਸਿਰ ਆਪਣੀ ਆਮਦਨ ਟੈਕਸ ਰਿਟਰਨ ਦਾਖ਼ਲ ਕਰਨ ਦਾ ਚੇਤਾ ਦਿਵਾਉਣ ਲਈ 26.9 ਕਰੋੜ SMS ਅਤੇ email ਸੁਨੇਹੇ ਭੇਜੇ ਗਏ।

 

 

ਉਨ੍ਹਾਂ ਦੱਸਿਆ ਕਿ ਛੋਟੇ ਟੈਕਸ–ਦਾਤਿਆਂ ਸਮੇਤ ਸਾਰੇ ਟੈਕਸ–ਦਾਤਿਆਂ ਲਈ ਰੀਫ਼ੰਡ ਜਾਰੀ ਕਰਨਾ ਸਰਕਾਰ ਦੀਆਂ ਪਹਿਲੀਆਂ ਤਰਜੀਹਾਂ ਵਿੱਚ ਸ਼ਾਮਲ ਹੈ।  0.5 ਫ਼ੀ ਸਦੀ ਤੋਂ ਵੀ ਘੱਟ ITRs ਨੂੰ ਜਾਂਚ ਲਈ ਚੁਣਿਆ ਗਿਆ ਹੈ। ਜ਼ਿਆਦਾਤਰ ਰਿਟਰਨਜ਼ ਉੱਤੇ ਤੇਜ਼ੀ ਨਾਲ ਕਾਰਵਾਈ ਕੀਤੀ ਗਈ ਹੈ ਅਤੇ ਰੀਫ਼ੰਡ ਜਾਰੀ ਕੀਤਾ ਗਿਆ ਹੈ।

 

 

ਵਿੱਤ ਮੰਤਰੀ ਨੇ ਦੱਸਿਆ ਕਿ ਜਨਵਰੀ 2019 ’ਚ ਸਰਕਾਰ ਨੇ ਸਮੇਂ ਸਿਰ ਰਿਟਰਨ ਦੀ ਪ੍ਰਕਿਰਿਆ ਮੁਕੰਮਲ ਕਰਨ ਨੂੰ ਆਮਦਨ ਟੈਕਸ ਵਿਭਾਗ ਲਈ 2.0 ਪ੍ਰੋਜੈਕਟ ਤਹਿਤ ਈ–ਫ਼ਾਈਲਿੰਗ ਤੇ ਕੇਂਦਰੀਕ੍ਰਿਤ ਪ੍ਰਾਸੈਸਿੰਗ ਸੈਂਟਰ ਨੂੰ ਏਕੀਕ੍ਰਿਤ ਕਰਨ ਨੂੰ ਮਨਜ਼ੂਰੀ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IT Department issued Rs 64700 Crore funds within 89 days