ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੰਗਲਵਾਰ ਨੂੰ ਗੁਜਰਾਤ ਦੇ ਗਾਂਧੀ ਨਗਰ ਵਿਚ ਰਾਜ ਸਭਾ ਚੋਣ ਲਈ ਭਾਜਪਾ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇੱਥੇ ਪੱਤਰਕਾਰਾਂ ਨਾਲ ਗੱਲ ਕਰਦੇ ਹੌਏ ਜੈਸ਼ੰਕਰ ਨੇ ਕਿਹਾ ਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਚੀਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਹੋਈ ਸੀ, ਗੱਲਬਾਤ ਚੰਗੀ ਰਹੀ ਸੀ। ਉਮੀਦ ਹੈ ਕਿ ਇਸ ਸਾਲ ਸ਼ੀ ਜਿਨਪਿੰਗ ਭਾਰਤ ਆਉਣਗੇ। ਪਿਛਲੇ ਸਾਲ ਦੀ ਮੁਲਾਕਾਤ ਬਾਅਦ ਸਾਡੇ ਰਿਸ਼ਤਿਆਂ ਵਿਚ ਜ਼ਿਆਦਾ ਸਥਿਰਤਾ ਬਣੀ ਰਹੀ ਹੈ। ਮੈਂ ਵੀ ਚੀਨ ਯਾਤਰਾ ਉਤੇ ਜਾਵਾਂਗਾ, ਪ੍ਰੰਤੂ ਤਾਰੀਖ ਅਜੇ ਤੈਅ ਨਹੀਂ ਹੈ।
ਵਿਦੇਸ਼ ਮੰਤਰੀ ਜੈਸ਼ੰਕਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਪੀਓ ਦੇ ਭਾਰਤ ਦੌਰੇ ਬਾਰੇ ਕਿਹਾ ਕਿ ਵਪਾਰ ਦੇ ਮਸਲੇ ਉਤੇ ਚਰਚਾ ਹੋਵੇਗੀ ਅਤੇ ਅਸੀਂ ਸਾਂਝੇ ਹਿੱਤ ਦੇ ਬਿੰਦੂਆਂ ਦੀ ਭਾਲ ਕਰਨ ਦਾ ਯਤਨ ਕਰਾਂਗੇ। ਪੋਪੀਓ ਦੇ ਭਾਰਤ ਦੌਰੇ ਉਤੇ ਉਨ੍ਹਿਾਂ ਕਿਹਾ ਕਿ ਸਾਡੀ ਮੁਲਾਕਾਤ ਸਕਾਰਾਤਮਕ ਰੁਖ ਨਾਲ ਹੋਣ ਜਾ ਰਹੀ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਦੇ ਇਸ ਸਾਲ ਭਾਰਤ ਆਉਣ ਦੀ ਸੰਭਾਵਨਾ ਹੈ।
EAM, S Jaishankar: Last year PM Modi met China's President in Wuhan, it was a good round of talks. It's expected that Xi Jinping will visit India this year. After last year's meeting there has been more stability in our relations. I'll visit China myself, dates not decided yet. pic.twitter.com/SWCvd105Do
— ANI (@ANI) June 25, 2019
ਇੰਟੀਗੁਆ ਵੱਲੋਂ ਮੇਹੁਲ ਚੋਕਸੀ ਦੀ ਨਾਗਰਿਕਤਾ ਖਤਮ ਕੀਤੇ ਜਾਣ ਸਬੰਧੀ ਖਬਰਾਂ ਦੇ ਸਵਾਲ ਉਤੇ ਉਨ੍ਹਾਂ ਕਿਹਾ ਕਿ ਮੇਰੇ ਕੋਲ ਇਸ ਮਾਮਲੇ ਵਿਚ ਕੋਈ ਜਾਣਕਾਰੀ ਨਹੀਂ ਹੈ। ਮੈਂ ਇਸ ਉਤੇ ਟਿੱਪਣੀ ਨਹੀਂ ਕਰਨਾ ਚਾਹਾਂਗਾ।