ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋੜਵੰਦਾਂ ਨਾਲ ਖ਼ੁਸ਼ੀਆਂ ਸਾਂਝੀਆਂ ਕਰਨਾ ਤੇ ਨਸ਼ਿਆਂ ਤੋਂ ਦੂਰ ਰਹਿਣਾ ਜ਼ਰੂਰੀ: PM ਮੋਦੀ

ਲੋੜਵੰਦਾਂ ਨਾਲ ਖ਼ੁਸ਼ੀਆਂ ਸਾਂਝੀਆਂ ਕਰਨਾ ਤੇ ਨਸ਼ਿਆਂ ਤੋਂ ਦੂਰ ਰਹਿਣਾ ਜ਼ਰੂਰੀ: PM ਮੋਦੀ

ਐੱਨਡੀਏ ਸਰਕਾਰ ਦੀ ਦੂਜੀ ਸਰਕਾਰ ਦੇ ਕਾਰਜਕਾਲ ਦੌਰਾਨ ਅੱਜ ਚੌਥੀ ਵਾਰ ਹਰਮਨਪਿਆਰੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਕੁਝ ਘਰ ਜੇ ਰੌਸ਼ਨੀ ਨਾਲ ਜਗਮਗਾਉਂਦੇ ਹਨ ਪਰ ਦੂਜੇ ਪਾਸੇ ਕੁਝ ਲੋਕਾਂ ਦੇ ਘਰਾਂ ਵਿੱਚ ਹਨੇਰਾ ਵੀ ਛਾਇਆ ਹੁੰਦਾ ਹੈ। ਕੁਝ ਘਰਾਂ ’ਚ ਮਿਠਾਈਆਂ ਖ਼ਰਾਬ ਹੋ ਰਹੀਆਂ ਹੁੰਦੀਆਂ ਹਨ ਪਰ ਕੁਝ ਘਰਾਂ ’ਚ ਬੱਚੇ ਮਿਠਾਈ ਨੂੰ ਤਰਸ ਰਹੇ ਹੁੰਦੇ ਹਨ।

 

 

ਤਿਉਹਾਰਾਂ ਦਾ ਅਸਲ ਆਨੰਦ ਸਿਰਫ਼ ਤਦ ਹੀ ਹੈ, ਜਦੋਂ ਇਹ ਹਨੇਰਾ ਖ਼ਤਮ ਹੋਵੇ ਤੇ ਉਜਾਲਾ ਫੈਲੇ। ਅਸੀਂ ਖ਼ੁਸ਼ੀਆਂ ਆਪਸ ਵਿੱਚ ਵੰਡੀਏ; ਜਿੱਥੇ ਕਮੀ ਤੇ ਜ਼ਰੂਰਤ ਹੋਵੇ। ਸਾਡਾ ਸੁਭਾਅ ਵੀ ਅਜਿਹਾ ਹੋਵੇ ਕਿ ਅਸੀਂ ਵੰਡੀਏ। ਸਾਡੇ ਘਰਾਂ ਵਿੱਚ ਜੋ ਚੀਜ਼ ਵੱਧ ਹੈ, ਉਹ ਜ਼ਰੂਰ ਹੀ ਲੋੜਵੰਦਾਂ ਨੂੰ ਦਿੱਤੀ ਜਾਵੇ।

 

 

ਸ੍ਰੀ ਮੋਦੀ ਨੇ ਇਸ ਵਾਰ ਦੇ ‘ਮਨ ਕੀ ਬਾਤ’ ਦੀ ਸ਼ੁਰੂਆਤ ਗਾਇਕਾ ਲਤਾ ਮੰਗੇਸ਼ਕਰ ਨੂੰ ਜਨਮ–ਦਿਨ ਦੀ ਵਧਾਈ ਦੇ ਕੇ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਦੀਵਾਲੀ ਮੌਕੇ ਸੁਭਾਗ ਤੇ ਖ਼ੁਸ਼ਹਾਲੀ ਦੇ ਰੂਪ ਵਿੱਚ ਲਕਸ਼ਮੀ ਦੀ ਘਰ ’ਚ ਆਮਦ ਹੁੰਦੀ ਹੈ। ਸਾਡੇ ਸਭਿਆਚਾਰ ’ਚ ਧੀਆਂ ਨੂੰ ਲਕਸ਼ਮੀ ਮੰਨਦੇ ਹਨ ਕਿਉਂਕਿ ਧੀ ਖ਼ੁਸ਼ਕਿਸਮਤੀ ਤੇ ਖ਼ੁਸ਼ਹਾਲੀ ਲਿਆਉਂਦੀਹੈ।

 

 

ਸ੍ਰੀ ਮੋਦੀ ਨੇ ਸੁਆਲ ਕੀਤਾ ਕਿ ਕੀ ਇਸ ਵਾਰ ਅਸੀਂ ਆਪਣੇ ਸਮਾਜ, ਪਿੰਡ, ਸ਼ਹਿਰਾਂ ਵਿੱਚ ਧੀਆਂ ਦੇ ਸਨਮਾਨ ਪ੍ਰੋਗਰਾਮ ਰੱਖ ਸਕਦੇ ਹਾਂ? ਅਸੀਂ ਧੀਆਂ ਦੀਆਂ ਉਪਲਬਧੀਆਂ ਬਾਰੇ ਸੋਸ਼ਲ ਮੀਡੀਆ ’ਚ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਹੈਸ਼ਟੈਗ #BharatKiLaxmi ਵਰਤੋ।

 

 

ਸ੍ਰੀ ਮੋਦੀ ਨੇ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਤਣਾਅ–ਮੁਕਤ ਪ੍ਰੀਖਿਆ ਨਾਲ ਜੁੜੇ ਪੱਖ ਤੇ ਤਜਰਬੇ ਅਤੇ ਸੁਝਾਅ ਸਾਂਝੇ ਕਰਨ। ਜੇ ਤੁਹਾਡੇ ਸੁਝਾਅ ਵੱਧ ਆਉਣਗੇ, ਤਾਂ ਮੇਰੀ ਨਵੀਂ Edition ਦੀ ਗੱਲ ਵੀ ਪੱਕੀ ਹੋ ਜਾਵੇਗੀ।

 

 

ਸ੍ਰੀ ਮੋਦੀ ਨੇ ਕਿਹਾ ਕਿ ਜਦੋਂ ਕਿਸੇ ਵਿਅਕਤੀ ਵਿੱਚ ਯੋਗਤਾ ਤੇ ਨਿਮਰਤਾ ਇਕੱਠੇ ਆ ਜਾਣ, ਤਾਂ ਉਹ ਫਿਰ ਕਿਸ ਦਾ ਦਿਲ ਨਹੀਂ ਜਿੱਤ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਤਮਾਕੂ ਦਾ ਨਸ਼ਾ ਸਿਹਤ ਲਈ ਬਹੁਤ ਨੁਕਸਾਨਦੇਹ ਹੁੰਦਾ ਹੈ ਤੇ ਨਸ਼ਾ ਕਿਸੇ ਵੀ ਸ਼ਕਲ ਵਿੱਚ ਮਨੁੱਖੀ ਸਰੀਰ ਲਈ ਘਾਤਕ ਹੁੰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:It is necessary to share joys with needy persons and to keep yourself away from drugs says PM Modi