ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਨਾ ਸੁਖਾਲਾ ਨਹੀਂ ਕੋਰੋਨਾ ਮਹਾਮਾਰੀ ਦੌਰਾਨ ਭਾਰਤੀ ਅਰਥ–ਵਿਵਸਥਾ ਨੂੰ ਸੰਭਾਲਣਾ

ਇੰਨਾ ਸੁਖਾਲਾ ਨਹੀਂ ਕੋਰੋਨਾ ਮਹਾਮਾਰੀ ਦੌਰਾਨ ਭਾਰਤੀ ਅਰਥ–ਵਿਵਸਥਾ ਨੂੰ ਸੰਭਾਲਣਾ

ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਨਵੀਂ ਦਿੱਲੀ ਵਿੱਚ ਵਿੱਤੀ ਸਥਿਰਤਾ ਅਤੇ ਵਿਕਾਸ ਪਰਿਸ਼ਦ  ( ਐੱਫਐੱਸਡੀਸੀ )  ਦੀ  22ਵੀਂ ਬੈਠਕ ਦੀ ਪ੍ਰਧਾਨਗੀ ਕੀਤੀ।

 

ਇਸ ਬੈਠਕ ਵਿੱਚ ਵਿੱਤ ਅਤੇ ਕਾਰਪੋਰੇਟ ਮਾਮਲੇ ਰਾਜ ਮੰਤਰੀ  ਸ਼੍ਰੀ ਅਨੁਰਾਗ ਠਾਕੁਰ  ਅਤੇ ਭਾਰਤੀ ਰਿਜ਼ਰਵ ਬੈਂਕ  ਦੇ ਗਵਰਨਰ ਸ਼੍ਰੀ ਸ਼ਕਤੀਕਾਂਤ ਦਾਸ ਨੇ ਹਿੱਸਾ ਲਿਆ।  ਸ਼੍ਰੀ ਅਜੈ ਭੂਸ਼ਣ ਪਾਂਡੇ,  ਵਿੱਤ ਸਕੱਤਰ/ਸਕੱਤਰ ,  ਮਾਲੀਆ ਵਿਭਾਗ ;  ਸ਼੍ਰੀ ਤਰੁਣ ਬਜਾਜ  ,  ਸਕੱਤਰ ,  ਆਰਥਿਕ ਮਾਮਲੇ ਵਿਭਾਗ ;  ਸ਼੍ਰੀ ਦੇਬਾਸ਼ੀਸ਼ ਪਾਂਡਾ ,  ਸਕੱਤਰ ,  ਵਿੱਤੀ ਸੇਵਾ ਵਿਭਾਗ ;  ਸ਼੍ਰੀ ਅਜੈ ਪ੍ਰਕਾਸ਼ ਸਾਹਨੀ  ,  ਸਕੱਤਰ ,  ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ;  ਸ਼੍ਰੀ ਇੰਜੇਤੀ ਸ਼੍ਰੀਨਿਵਾਸ ,  ਸਕੱਤਰ ,  ਕਾਰਪੋਰੇਟ ਮਾਮਲੇ ਮੰਤਰਾਲਾ ;  ਡਾ .  ਕ੍ਰਿਸ਼ਣਮੂਰਤੀ ਵੀ.  ਸੁਬਰਮਣਯਨ ,  ਮੁੱਖ ਆਰਥਿਕ ਸਲਾਹਕਾਰ ;  ਸ਼੍ਰੀ ਅਜੈ ਤਿਆਗੀ ,  ਚੇਅਰਪਰਸਨ,  ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਵ੍ ਇੰਡੀਆ (ਸੇਬੀ);  ਸ਼੍ਰੀ ਸੁਭਾਸ਼ ਚੰਦਰ ਖੁੰਟੀਆ ,  ਚੇਅਰਪਰਸਨ,  ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ ਆਵ੍ ਇੰਡੀਆ (ਆਈਆਰਡੀਏਆਈ);  ਸ਼੍ਰੀ ਸੁਪ੍ਰਤਿਮ ਬੰਦਯੋਪਾਧਿਆਏ,  ਚੇਅਰਪਰਸਨ,  ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਿਟੀ (ਪੀਐੱਫਆਰਡੀਏ);  ਅਤੇ ਡਾ. ਐੱਮਐੱਸ  ਸਾਹੂ ,  ਚੇਅਰਪਰਸਨ,  ਇੰਸੌਲਵੈਂਸੀ ਅਤੇ ਦਿਵਾਲੀਆਪਨ ਬੋਰਡ ਆਵ੍ ਇੰਡੀਆ (ਆਈਬੀਬੀਆਈ) ਅਤੇ ਭਾਰਤ ਸਰਕਾਰ ਤੇ ਵਿੱਤੀ ਖੇਤਰ ਦੇ ਰੈਗੂਲੇਟਰਾਂ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਬੈਠਕ ਵਿੱਚ ਸ਼ਿਰਕਤ ਕੀਤੀ।

 

ਬੈਠਕ ਦੌਰਾਨ ਵਰਤਮਾਨ ਆਲਮੀ ਅਤੇ ਘਰੇਲੂ ਮੈਕਰੋ- ਆਰਥਿਕ ਸਥਿਤੀ,  ਵਿੱਤੀ ਸਥਿਰਤਾ ਅਤੇ ਕਮਜ਼ੋਰੀ ਨਾਲ ਜੁੜੇ ਮੁੱਦਿਆਂ ,  ਬੈਂਕਾਂ ਅਤੇ ਹੋਰ ਵਿੱਤੀ ਸੰਸਥਾਨਾਂ ਦੇ ਸਾਹਮਣੇ ਉੱਭਰਨ ਵਾਲੇ ਪ੍ਰਮੁੱਖ ਮੁੱਦਿਆਂ ਦੇ ਨਾਲ - ਨਾਲ ਰੈਗੂਲੇਟਰੀ ਅਤੇ ਨੀਤੀਗਤ ਉਪਾਵਾਂ,  ਐੱਨਬੀਐੱਫਸੀ/ਐੱਚਐੱਫਸੀ/ਐੱਮਐੱਫਆਈ ਦੀ ਤਰਲਤਾ/ਦਿਵਾਲੇ ਸਬੰਧੀ ਮੁੱਦਿਆਂ ਅਤੇ ਹੋਰ ਸਬੰਧਿਤ ਮੁੱਦਿਆਂ ਦੀ ਸਮੀਖਿਆ ਕੀਤੀ ਗਈ । 

 

ਇਸ ਦੇ ਇਲਾਵਾ ,  ਪਰਿਸ਼ਦ ਦੀ ਬੈਠਕ ਦੌਰਾਨ ਬਜ਼ਾਰ ਵਿੱਚ ਅਸਥਿਰਤਾ,  ਘਰੇਲੂ ਪੱਧਰ ‘ਤੇ ਸੰਸਾਧਨ ਜੁਟਾਉਣ ਅਤੇ ਪੂੰਜੀ  ਦੇ ਪ੍ਰਵਾਹ ਨਾਲ ਜੁੜੇ ਮੁੱਦਿਆਂ ‘ਤੇ ਵੀ ਚਰਚਾ ਕੀਤੀ ਗਈ।

 

ਪਰਿਸ਼ਦ ਨੇ ਇਹ ਗੱਲ ਰੇਖਾਂਕਿਤ ਕੀਤੀ ਕਿ ਕੋਵਿਡ - 19 ਮਹਾਮਾਰੀ ਦਾ ਸੰਕਟ ਆਲਮੀ ਵਿੱਤੀ ਪ੍ਰਣਾਲੀ ਦੀ ਸਥਿਰਤਾ ਲਈ ਇੱਕ ਗੰਭੀਰ  ਖ਼ਤਰਾ ਹੈ ਕਿਉਂਕਿ ਸੰਕਟ ਦਾ ਸੰਭਾਵਿਤ ਅੰਤਿਮ ਪ੍ਰਭਾਵ ਅਤੇ ਅਰਥਵਿਵਸ‍ਥਾ ਵਿੱਚ ਬਿਹਤਰੀ ਸ਼ੁਰੂ ਹੋਣ ਦਾ ਸਮਾਂ ਫਿ‍ਲਹਾਲ ਅਨਿਸ਼ਚਿਤ ਹੈ ।  ਇਹ ਗੱਲ ਯਕੀਨੀ ਹੈ ਕਿ ਕੋਵਿਡ–19 ਦੀ ਮਹਾਮਾਰੀ ਦੌਰਾਨ ਭਾਰਤੀ ਅਰਥ–ਵਿਵਸਥਾ ਨੂੰ ਸੰਭਾਲਣਾ ਇੰਨਾ ਸੁਖਾਲਾ ਨਹੀਂ ਹੈ।

 

ਵੈਸੇ ਤਾਂ ਮਹਾਮਾਰੀ  ਦੇ ਉਲਟ ਪ੍ਰਭਾਵਾਂ ਨੂੰ ਨਿਯੰਤਰਣ ਵਿੱਚ ਰੱਖਣ  ਦੇ ਉਦੇਸ਼‍ ਨਾਲ ਉਠਾਏ ਗਏ ਨਿਰਣਾਇਕ ਮੌਦ੍ਰਿਕ ਅਤੇ ਵਿੱਤੀ ਨੀਤੀਗਤ ਕਦਮਾਂ ਨਾਲ ਅਲਪ ਅਵਧੀ ਵਿੱਚ ਨਿਵੇਸ਼ਕ ਭਾਵਨਾ  ਵਿੱਚ ਸਥਿਰਤਾ ਆਈ ਹੈ, ਲੇਕਿਨ ਸਰਕਾਰ ਅਤੇ ਸਾਰੇ ਰੈਗੂਲੇਟਰਾਂ ਦੁਆਰਾ ਵਿੱਤੀ ਸਥਿਤੀਆਂ ਉੱਤੇ ਲਗਾਤਾਰ ਡੂੰਘੀ ਨਜ਼ਰ  ਰੱਖਣ ਦੀ ਜ਼ਰੂਰਤ ਹੈ ਜੋ ਦਰਮਿਆਨੀ ਅਤੇ ਲੰਬੀ ਮਿਆਦ ਵਿੱਚ ਵਿੱਤੀ ਕਮਜ਼ੋਰੀਆਂ ਨੂੰ ਸਾਹਮਣੇ ਲਿਆ ਸਕਦੀਆਂ ਹਨ ।  ਸਰਕਾਰ ਅਤੇ ਰੈਗੂਲੇਟਰਾਂ ਦੇ ਯਤਨਾਂ ਵਿੱਤੀ ਬਜ਼ਾਰਾਂ ਵਿੱਚ ਅਰਥ-ਵਿਵਸਥਾ  ਦੇ ਲੰਬੇ ਦੌਰ ਤੋਂ ਬਚਣ ਉੱਤੇ ਕੇਂਦਰਿਤ ਹਨ ।

 

ਪਰਿਸ਼ਦ ਨੇ ਅਰਥਵਿਵਸਥਾ ਵਿੱਚ ਨਵੀਂ ਜਾਨ ਫੂਕਣ ਵਿੱਚ ਮਦਦ ਕਰਨ ਲਈ ਹਾਲ  ਦੇ ਮਹੀਨਿਆਂ ਵਿੱਚ ਸਰਕਾਰ ਅਤੇ ਰੈਗੂਲੇਟਰਾਂ ਦੁਆਰਾ ਕੀਤੀਆਂ ਗਈਆਂ ਕਈ ਪਹਿਲਾਂ ਨੂੰ ਨੋਟ ਕੀਤਾ।  ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਨੇ ਆਰਥਿਕ ਨੁਕਸਾਨ ਨੂੰ ਪਹਿਲਾਂ ਤੋਂ ਹੀ ਸੀਮਿਤ ਰੱਖਣ ਲਈ ਕਈ ਵਿੱਤੀ ਅਤੇ ਮੌਦ੍ਰਿਕ ਉਪਾਵਾਂ ਦਾ ਐਲਾਨ ਕੀਤਾ ਹੈ ਅਤੇ ਉਹ ਅੱਗੇ ਵੀ ਵਿੱਤੀ ਸੰਸਥਾਨਾਂ ਦੀ ਤਰਲਤਾ  (ਨਕਦੀ ਪ੍ਰਵਾਹ)  ਅਤੇ ਪੂੰਜੀ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨਾ ਜਾਰੀ ਰੱਖਣਗੇ ।

ਪਰਿਸ਼ਦ ਨੇ ਐੱਫਐੱਸਡੀਸੀ ਦੁਆਰਾ ਪਹਿਲਾਂ ਲਏ ਗਏ ਫ਼ੈਸਲੇ ‘ਤੇ ਮੈਬਰਾਂ ਵੱਲੋਂ ਉਠਾਏ ਗਏ ਕਦਮਾਂ ਦੀ ਵੀ ਸਮੀਖਿਆ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:It is not so easy to manage India s Economy during COVID-19 Pandemic