ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਵਿਧਾਨ ਸਭਾ ਚੋਣਾਂ ਦੀ ਜੰਗ ਜਿੱਤਣ ਲਈ ਇਹ ਹੈ BJP ਦਾ ਮਾਸਟਰ–ਪਲਾਨ

ਦਿੱਲੀ ਵਿਧਾਨ ਸਭਾ ਚੋਣਾਂ ਦੀ ਜੰਗ ਜਿੱਤਣ ਲਈ ਇਹ ਹੈ BJP ਦਾ ਮਾਸਟਰ–ਪਲਾਨ

ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਸਾਰੀਆਂ ਸਿਆਸੀ ਪਾਰਟੀਆਂ ਪ੍ਰਚਾਰ–ਪਾਸਾਰ ਵਿੱਚ ਜੁਟ ਚੁੱਕੀਆਂ ਹਨ। ਦਿੱਲੀ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਭਾਜਪਾ ਪੂਰੀ ਤਿਆਰੀ ਕਰ ਰਹੀ ਹੈ। ਦਿੱਲੀ ਭਾਜਪਾ ਇਨ੍ਹਾਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਆਪਕ ਪ੍ਰਚਾਰ ਮੁਹਿੰਮ ਚਲਾ ਰਹੀ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਭਾਜਪਾ ਦਿੱਲੀ ’ਚ ਛੋਟੀਆਂ–ਵੱਡੀਆਂ 5,000 ਚੋਣ ਰੈਲੀਆਂ ਕਰੇਗੀ। ਇਨ੍ਹਾਂ ਰੈਲੀਆਂ ਨੂੰ ਕੇਂਦਰੀ ਮੰਤਰੀਆਂ ਤੋਂ ਲੈ ਕੇ ਵੱਖੋ–ਵੱਖਰੇ ਰਾਜਾਂ ਦੇ ਮੁੱਖ ਮੰਤਰੀ ਤੇ ਭੋਜਪੁਰੀ ਫ਼ਿਲਮਾਂ ਦੇ ਸਟਾਰ ਸੰਬੋਧਨ ਕਰਨਗੇ।

 

 

ਨਾਮਜ਼ਦਗੀਆਂ ਖ਼ਤਮ ਹੋਣ ਤੋਂ ਬਾਅਦ ਦਿੱਲੀ ਵਿੱਚ ਭਾਜਪਾ ਦੀ ਸਮੁੱਚੀ ਰਾਸ਼ਟਰੀ ਕਾਰਜਕਾਰਨੀ ਦੀ ਟੀਮ ਪ੍ਰਚਾਰ ਵਿੱਚ ਜੁਟ ਜਾਵੇਗੀ। ਦਿੱਲੀ ਦੇ ਸਾਰੇ 70 ਚੋਣ ਹਲਕਿਆਂ ਵਿੱਚ ਭਾਜਪਾ ਰੋਜ਼ਾਨਾ ਤਿੰਨ ਤੋਂ ਚਾਰ ਰੈਲੀਆਂ ਕਰੇਗੀ। ਪਾਰਟੀ ਦੇ ਸੂਬਾਈ ਸੂਤਰਾਂ ਨੇ ਦੱਸਿਆ ਕਿ ਦਿੱਲੀ ਭਾਜਪਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ 10 ਰੈਲੀਆਂ ਦੀ ਮੰਗ ਕੀਤੀ ਹੈ ਪਰ ਹਾਲੇ ਸਿਰਫ਼ ਤਿੰਨ ਰੈਲੀਆਂ ਨੂੰ ਲੈ ਕੇ ਹੀ ਹਰੀ ਝੰਡੀ ਮਿਲੀ ਹੈ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਹਰੇਕ ਛੋਟੀ ਰੈਲੀ ਵਿੱਚ 200 ਲੋਕਾਂ ਨੂੰ ਇਕੱਠੇ ਕਰਨ ਦੀ ਹਦਾਇਤ ਜਾਰੀ ਕੀਤੀ ਹੈ।

 

 

ਸੂਤਰਾਂ ਮੁਤਾਬਕ ਕਈ ਸੀਨੀਅਰ ਕੈਬਿਨੇਟ ਮੰਤਰੀਆਂ ਸਮੇਤ ਭਾਜਪਾ ਦੇ ਚੋਟੀ ਦੇ 100 ਆਗੂਆਂ ਦੇ ਚੋਣ ਪ੍ਰਚਾਰ ਦਾ ਹਿੱਸਾ ਬਣਨ ਦੀ ਆਸ ਹੈ। ਮੰਨਿਆ ਜਾ ਰਿਹਾ ਹੈ ਕਿ ਪਾਰਟੀ ਨੇ ਕੇਂਦਰੀ ਮੰਤਰੀਆਂ ਤੋਂ ਲੈ ਕੇ ਰਾਜਾਂ ਦੇ ਮੰਤਰੀਆਂ ਤੱਕ ਨੂੰ ਦਿੱਲੀ ਦੇ ਚੋਣ ਪ੍ਰਚਾਰ ਵਿੱਚ ਉਤਾਰਨ ਦਾ ਫ਼ੈਸਲਾ ਕੀਤਾ ਹੈ।

 

 

ਸੂਬਾ ਭਾਜਪਾ ਦੇ ਆਗੂਆਂ ਮੁਤਾਬਕ 100 ਆਗੂਆਂ ਦੀ ਇੱਕ ਸੂਚੀ ਹੋਵੇਗੀ; ਜਿਨ੍ਹਾਂ ਨੂੰ ਤਿੰਨ ਤੋਂ ਚਾਰ ਅਜਿਹੀਆਂ ਨਿੱਕੀਆਂ ਰੈਲੀਆਂ ਜਾਂ ਜਨਤਕ ਮੀਟਿੰਗਾਂ ਵਿੱਚ ਸ਼ਾਮਲ ਹੋਣਾ ਹੋਵੇਗਾ।

 

 

ਭਾਵੇਂ ਭਾਜਪਾ ਦੀ ਪਹਿਲੀ ਤਰਜੀਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵੱਧ ਤੋਂ ਵੱਧ ਰੈਲੀਆਂ ਕਰਵਾਉਣ ਦੀ ਹੋਵੇਗੀ। ਭਾਜਪਾ ਦੀ ਦਿੱਲੀ ਇਕਾਈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 10 ਰੈਲੀਆਂ ਕਰਨ ਦੀ ਬੇਨਤੀ ਕੀਤੀ ਹੈ। ਪਰ ਹਾਲੇ ਤੱਕ ਉਨ੍ਹਾਂ ਦੀਆਂ ਸਿਰਫ਼ ਤਿੰਨ ਰੈਲੀਆਂ ਦੀ ਇਜਾਜ਼ਤ ਮਿਲੀ ਹੈ। ਉਨ੍ਹਾਂ ਨੂੰ ਲੈ ਕੇ ਪਾਰਟੀ ਪੱਧਰ ਉੱਤੇ ਤਿਆਰੀਆਂ ਚੱਲ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:It is the BJP s Master Plan to win Delhi Assembly Polls war